ਆਰ. ਕੇ. ਰੋਡ ''ਤੇ 14.80 ਲੱਖ ਰੁਪਏ ਲੁੱਟਣ ਵਾਲੇ 2 ਮੁਲਜ਼ਮ ਗ੍ਰਿਫ਼ਤਾਰ
Tuesday, Feb 25, 2025 - 08:59 AM (IST)

ਲੁਧਿਆਣਾ (ਰਾਮ) : ਆਰ. ਕੇ. ਰੋਡ 'ਤੇ 14.80 ਲੱਖ ਰੁਪਏ ਲੁੱਟਣ ਵਾਲੇ 2 ਮੁਲਜ਼ਮਾਂ ਨੂੰ ਥਾਣਾ ਮੋਤੀ ਨਗਰ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮਾਂ ਤੋਂ 8 ਲੱਖ ਰੁਪਏ ਅਤੇ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।
ਮੁਲਜ਼ਮਾਂ ਦੀ ਪਛਾਣ ਵਿਕਰਮਜੀਤ ਸਿੰਘ ਉਰਫ ਸਾਗਰ ਨਿਵਾਸੀ ਪ੍ਰੀਤ ਨਗਰ ਅਤੇ ਵਿਕਰਮ ਸਿੰਘ ਉਰਫ ਵਿੱਕੀ ਨਿਵਾਸੀ ਪ੍ਰੀਤ ਨਗਰ, ਸ਼ਿਮਲਾਪੁਰੀ ਵਜੋਂ ਹੋਈ ਹੈ। ਉਨ੍ਹਾਂ ਦੇ 3 ਸਾਥੀਆਂ ਪ੍ਰਿੰਸ ਵਰਮਾ ਨਿਵਾਸੀ ਦੀਪ ਸਿੰਘ ਨਗਰ ਦੁੱਗਰੀ, ਮੰਗਤ ਸਿੰਘ ਨਿਵਾਸੀ ਪਿੰਡ ਸ਼ੇਰਪੁਰ ਕਲਾਂ, ਜਗਰਾਓਂ ਅਤੇ ਕਰਨ ਕਪੂਰ ਭਾਟੀਆ ਨਿਵਾਸੀ ਦੁੱਗਰੀ ਅਜੇ ਫਰਾਰ ਹਨ। ਮੁਲਜ਼ਮ ਬਿਕਰਮਜੀਤ ਸਿੰਘ ਖਿਲਾਫ ਪਹਿਲਾਂ ਤੋਂ ਲੁੱਟ-ਖੋਹ ਦਾ ਕੇਸ ਦਰਜ ਹੈ ਅਤੇ ਉਹ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਹੈ।
ਇਹ ਵੀ ਪੜ੍ਹੋ : ਸਾਈਲੈਂਟ ਹਾਰਟ ਅਟੈਕ ਦੇ ਇਹ 5 ਲੱਛਣ ਜਿਹੜੇ ਤੁਹਾਡੇ ਲਈ ਹੋ ਸਕਦੇ ਨੇ ਖ਼ਤਰਨਾਕ, ਜਾਣੋ ਮਾਹਿਰਾਂ ਦੀ ਰਾਏ
ਏ. ਡੀ. ਸੀ. ਪੀ.-4 ਪ੍ਰਭਜੋਤ ਸਿੰਘ ਵਿਰਕ, ਏ. ਸੀ. ਪੀ. ਇੰਡਸਟ੍ਰੀਅਲ ਏਰੀਆ-ਏ ਜਸਬਿੰਦਰ ਸਿੰਘ ਖਹਿਰਾ ਅਤੇ ਥਾਣਾ ਮੋਤੀ ਨਗਰ ਦੇ ਐੱਸ. ਐੱਚ. ਓ. ਅੰਮ੍ਰਿਤਪਾਲ ਸਿੰਘ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਮੁਲਜ਼ਮਾਂ ਨੇ 19 ਫਰਵਰੀ ਨੂੰ ਰਾਜਨ ਦੀ ਫਰਮ ਬਾਲਾਜੀ ਸਟੀਲ ਕੋਲ ਸੁਪਰਸਾਈਕਲ ਮਾਰਕੀਟ, ਗਿੱਲ ਰੋਡ ਦੇ ਵਰਕਰ ਹਰਪ੍ਰੀਤ ਸਿੰਘ ਤੋਂ ਆਰ. ਕੇ. ਰੋਡ ’ਤੇ 14.80 ਰੁਪਏ ਖੋਹ ਲਏ ਸਨ।
ਇਸ ਮਾਮਲੇ ’ਚ ਪੁਲਸ ਨੇ 2 ਟੀਮਾਂ ਬਣਾ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕੀਤੀ। ਜਾਂਚ ਦੌਰਾਨ ਪੁਲਸ ਨੇ ਵਿਕਰਮਜੀਤ ਸਿੰਘ ਅਤੇ ਵਿਕਰਮ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮੁਲਜ਼ਮਾਂ ਤੋਂ 5 ਲੱਖ ਰੁਪਏ ਅਤੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ। ਇਸ ਤੋਂ ਬਾਅਦ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਤੀਜੇ ਮੁਲਜ਼ਮ ਪ੍ਰਿੰਸ ਦੇ ਘਰੋਂ 3 ਲੱਖ ਰੁਪਏ ਹੋਰ ਬਰਾਮਦ ਕੀਤੇ। ਹਾਲ ਦੀ ਘੜੀ ਪੁਲਸ ਫਰਾਰ ਤਿੰਨੋਂ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ : ਛੇਤੀ ਨਬੇੜ ਲਓ ਕੰਮ, ਇਸ ਹਫ਼ਤੇ 3 ਦਿਨ ਬੰਦ ਰਹਿਣਗੇ ਬੈਂਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8