ਮੋਹਸਿਨ ਖਾਨ ਨੇ PCB ਕ੍ਰਿਕਟ ਕਮੇਟੀ ਦੇ ਪ੍ਰਮੁੱਖ ਅਹੁਦੇ ਤੋਂ ਦਿੱਤਾ ਅਸਤੀਫਾ

06/20/2019 5:25:55 PM

ਸਪੋਰਟਸ ਡੈਸਕ — ਸਾਬਕਾ ਟੈਸਟ ਕ੍ਰਿਕਟਰ ਮੋਹਸਿਨ ਖਾਨ ਨੇ ਪਾਕਿਸਤਾਨ ਕ੍ਰਿਕਟ ਬੋਰਡ ਦੀ ਕ੍ਰਿਕਟ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਸ ਕਮੇਟੀ ਨੂੰ ਵਰਲਡ ਕੱਪ ਸਮੇਤ ਪਿਛਲੇ ਤਿੰਨ ਸਾਲਾਂ 'ਚ ਪਾਕਿਸਤਾਨ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਨੀ ਹੈ। ਪੀ.ਸੀ.ਬੀ. ਨੇ ਵੀਰਵਾਰ ਨੂੰ ਦੱਸਿਆ ਕਿ ਮੋਹਸਿਨ ਨੇ ਪੀ.ਸੀ.ਬੀ. ਪ੍ਰਧਾਨ ਅਹਿਸਾਨ ਮਨੀ ਤੋਂ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਇਸ ਅਹੁਦੇ ਤੋਂ ਮੁਕਤ ਕੀਤਾ ਜਾਵੇ ਅਤੇ ਹੁਣ ਇਸ ਕਮੇਟੀ ਦੀ ਅਗਵਾਈ ਵਸੀਮ ਖਾਨ ਕਰਨਗੇ ਜੋ ਬੋਰਡ ਦੇ ਪ੍ਰਬੰਧ ਨਿਰਦੇਸ਼ਕ ਹਨ। 
PunjabKesari
ਇਸ ਕਮੇਟੀ ਦਾ ਗਠਨ ਪਿਛਲੇ ਸਾਲ ਅਕਤੂਬਰ 'ਚ ਹੋਇਆ ਸੀ ਪਰ ਇਹ ਹੁਣ ਗੈਰਸਰਗਮ ਸੀ। ਆਈ.ਸੀ.ਸੀ. ਵਰਲਡ ਕੱਪ 'ਚ ਭਾਰਤ ਤੋਂ ਕਰਾਰੀ ਹਾਰ ਮਿਲਣ ਦੇ ਬਾਅਦ ਕਮੇਟੀ ਨੂੰ ਪਿਛਲੇ ਤਿੰਨ ਸਾਲਾਂ ਦੇ ਦੌਰਾਨ ਟੀਮ ਦੇ ਪ੍ਰਦਰਸ਼ਨ ਦੀ ਸਮੀਖਿਆ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮਨੀ ਨੇ ਕਿਹਾ, ''ਮੋਹਸਿਨ ਜਿਹੇ ਕੱਦ ਦੇ ਇਨਸਾਨ ਦੇ ਜਾਣ ਨਾਲ ਨਾਲ ਹਮੇਸ਼ਾ ਮੁਸ਼ਕਲ ਹੁੰਦੀ ਹੈ ਪਰ ਅਸੀਂ ਉਸ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ। ਮੈਂ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦੀ ਹਾਂ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਾ ਹਾਂ।''


Tarsem Singh

Content Editor

Related News