37 ਸਾਲਾਂ ਧੋਨੀ ਨੇ ਕੀਤਾ ਅਜਿਹਾ ਕੈਚ, ਵੀਡੀਓ ਦੇਖ ਹੋ ਜਾਓਗੇ ਹੈਰਾਨ

10/27/2018 3:46:56 PM

ਨਵੀਂ ਦਿੱਲੀ : ਵਿੰਡੀਜ਼ ਖਿਲਾਫ ਪੁਣੇ 'ਚ ਚਲ ਰਹੇ 5 ਵਨ ਡੇ ਮੈਚਾਂ ਦੀ ਸੀਰੀਜ਼ ਦੇ ਤੀਜੇ ਮੈਚ ਦੌਰਾਨ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਉਸ ਦੀ ਚੀਤੇ ਦੀ ਰਫਤਾਰ ਦੇ ਅੱਗੇ ਕਿਸੇ ਦੀ ਨਹੀਂ ਚਲਦੀ। 37 ਸਾਲਾਂ ਧੋਨੀ ਨੇ ਮੈਚ ਦੌਰਾਨ ਵਿਕਟ ਦੇ ਪਿੱਛੇ ਇਕ ਅਜਿਹਾ ਕੈਚ ਕੀਤਾ ਜਿਸਦਾ ਵੀਡੀਓ ਦੇਖ ਤੁਸੀਂ ਹੈਰਾਨ ਰਹਿ ਜਾਓਗੇ।

ਇਸ ਤਰ੍ਹਾਂ ਕੀਤਾ ਸ਼ਾਨਦਾਰ ਕੈਚ
ਵਿੰਡੀਜ਼ ਦੀ ਪਾਰੀ ਦਾ 6ਵਾਂ ਓਵਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਕਰਨ ਆਏ। ਓਵਰ ਦੀ 5ਵੀਂ ਗੇਂਦ ਬੁਮਰਾਹ ਨੇ ਕੀਤੀ, ਜਿਸ 'ਤੇ ਬੱਲੇਬਾਜ਼ ਹੇਮਰਾਜ ਚੰਦਰਪਾਲ ਨੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਪਰ ਸ਼ਾਟ ਸਹੀ ਨਾ ਹੋਣ ਕਾਰਨ ਗੇਂਦ ਹਵਾ 'ਚ ਪਿੱਛੇ ਉੱਛਲ ਗਈ। ਕੋਈ ਵੀ ਭਾਰਤੀ ਫੀਲਡਰ ਗੇਂਦ ਕੋਲ ਨਹੀਂ ਸੀ ਪਰ ਧੋਨੀ ਤੇਜੀ ਨਾਲ ਦੌੜ ਕੇ ਗਏ ਅਤੇ ਹਵਾ ਵਿਚ ਛਲਾਂਗ ਲਗਾ ਕੇ ਕੈਚ ਕਰ ਲਿਆ ਅਤੇ ਭਾਰਤ ਨੂੰ ਪਹਿਲੀ ਸਫਲਤਾ ਦਿਵਾ ਦਿੱਤੀ।

ਜ਼ਿਕਰਯੋਗ ਹੈ ਕਿ ਪਹਿਲਾਂ ਹੀ ਚੰਦਰਪਾਲ ਲਗਾਤਾਰ 2 ਗੇਂਦਾਂ 'ਤੇ 1 ਚੌਕਾ ਅਤੇ 1 ਛੱਕਾ ਲਗਾ ਚੁੱਕੇ ਸੀ। ਉਸ ਨੇ ਇਸੇ ਓਵਰ ਦੀ ਪਹਿਲੀ ਗੇਂਦ 'ਤੇ ਚੌਕਾ ਲਗਾਇਆ ਫਿਰ ਅਗਲੀ ਹੀ ਗੇਂਦ 'ਤੇ ਛੱਕਾ ਲਗਾਇਆ ਸੀ ਪਰ ਧੋਨੀ ਦੇ ਇਸ ਸ਼ਾਨਦਾਰ ਕੈਚ ਨੇ ਖਤਰਨਾਕ ਹੋ ਰਹੇ ਚੰਦਰਪਾਲ ਦੀ ਪਾਰੀ 'ਤੇ ਰੋਕ ਲਗਾ ਦਿੱਤੀ। ਸੋਸ਼ਲ ਮੀਡਆ 'ਤੇ ਧੋਨੀ ਦੇ ਇਸ ਕੈਚ ਦੀ ਰੱਜ ਕੇ ਤਾਰੀਫ ਹੋ ਰਹੀ ਹੈ। ਕੁਮੈਂਟੇਟਰ ਆਕਾਸ਼ ਚੋਪੜਾ ਨੇ ਵੀ ਧੋਨੀ ਦੇ ਇਕ ਕੈਚ 'ਤੇ ਟਵੀਟ ਕੀਤਾ ਹੈ।


Related News