ਵਿਸ਼ਵ ਬੈਡਮਿੰਟਨ ਦਾ ਖਿਤਾਬ ਜਿੱਤਣ ਵਾਲਾ ਪਹਿਲਾ ਜਾਪਾਨੀ ਖਿਡਾਰੀ ਬਣਿਆ ਮੋਮੋਤਾ
Monday, Aug 06, 2018 - 12:35 AM (IST)

ਨਵੀਂ ਦਿੱਲੀ— ਕੇਂਟੋ ਮੋਮੋਤਾ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲਾ ਅੱਜ ਪਹਿਲਾ ਜਾਪਾਨੀ ਪੁਰਸ਼ ਖਿਡਾਰੀ ਬਣ ਗਿਆ। ਇਸ 23 ਸਾਲਾ ਖਿਡਾਰੀ ਨੇ ਫਾਈਨਲ ਵਿਚ ਇੱਥੇ ਚੀਨ ਦੇ ਉੱਭਰਦੇ ਖਿਡਾਰੀ ਸ਼ੀ ਯੂਕੀ ਨੂੰ 21-11, 21-13 ਨਾਲ ਹਰਾਇਆ।
ਮੋਮੋਤਾ ਆਪਣੇ ਕਰੀਅਰ ਦੇ ਸ਼ੁਰੂ ਵਿਚ ਹੀ ਤਦ ਵਿਵਾਦਾਂ ਵਿਚ ਘਿਰ ਗਿਆ ਸੀ, ਜਦੋਂ 2016 ਵਿਚ ਜਾਪਾਨੀ ਬੈਡਮਿੰਟਨ ਸੰਘ ਦੇ ਮੁਖੀ ਨੇ ਉਸ ਨੂੰ ਨਾਜਾਇਜ਼ ਕੈਸਿਨੋ ਵਿਚ ਜਾਣ ਲਈ ਇਕ ਸਾਲ ਲਈ ਮੁਅੱਤਲ ਕਰ ਦਿੱਤਾ ਸੀ। ਇਸ ਕਾਰਨ ਉਹ ਰੀਓ ਓਲੰਪਿਕ ਵਿਚ ਨਹੀਂ ਖੇਡ ਸਕਿਆ ਸੀ। ਮੋਮੋਤਾ ਤਦ ਵਿਸ਼ਵ ਵਿਚ ਦੂਜੇ ਨੰਬਰ ਦਾ ਖਿਡਾਰੀ ਸੀ। ਉਸ ਨੇ ਪਾਬੰਦੀ ਤੋਂ ਬਾਅਦ ਆਪਣੀ ਖੇਡ 'ਤੇ ਕੰਮ ਕੀਤਾ ਤੇ ਸ਼ਾਨਦਾਰ ਵਾਪਸੀ ਕੀਤੀ। ਹੁਣ ਉਹ ਬਿਹਤਰੀਨ ਫਾਰਮ ਵਿਚ ਚੱਲ ਰਿਹਾ ਹੈ।