ਕ੍ਰਿਕਟਰ ਮੁਹੰਮਦ ਸ਼ਮੀ ਦੇ ਸਾਲੇ ਦੀ ਕੋਰੋਨਾ ਨਾਲ ਮੌਤ, ਹਸੀਨ ਜਹਾਂ ਨੇ ਹਸਪਤਾਲ ’ਤੇ ਲਾਏ ਗੰਭੀਰ ਦੋਸ਼
Thursday, Apr 29, 2021 - 10:25 AM (IST)
ਮੁੰਬਈ : ਕ੍ਰਿਕਟਰ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਦੇ ਭਰਾ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਹਸੀਨ ਜਹਾਂ ਨੇ ਆਪਣੇ ਇੰਸਟਾਗ੍ਰਾਮ ਪੋਸਟ ਜ਼ਰੀਏ ਦਿੱਤੀ ਹੈ। ਹਸੀਨ ਜਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦੀ 26 ਅਪ੍ਰੈਲ ਨੂੰ ਕੋਰੋਨਾ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ : IPL ਛੱਡ ਕੇ ਜਾ ਰਹੇ ਏਡਮ ਜੰਪਾ ਨੇ ਦਿੱਤਾ ਵੱਡਾ ਬਿਆਨ, ਕਿਹਾ- ਭਾਰਤ UAE ਜਿੰਨਾ ਸੁਰੱਖਿਅਤ ਨਹੀਂ
ਉਨ੍ਹਾਂ ਲਿਖਿਆ, ‘ਮੈਂ ਸਭ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਮਰੀਜ਼ ਨੂੰ ਘਰ ਵਿਚ ਹੀ ਰੱਖ ਕੇ ਇਲਾਜ ਕਰਵਾਓ। ਹਸਪਤਾਲ ਵਿਚ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ। ਗਲਤ ਇਲਾਜ ਹੋ ਰਿਹਾ ਹੈ ਅਤੇ ਪੈਸਿਆਂ ਦੀ ਖੇਡ ਚੱਲ ਰਹੀ ਹੈ।’ ਹਸੀਨ ਜਹਾਂ ਨੇ ਅੱਗੇ ਲਿਖਿਆ, ‘ਸਾਡਾ ਇਕ ਹੀ ਭਰਾ ਸੀ, ਇਸ ਦੇਸ਼ ਦੇ ਲੋਕਾਂ ਦੀ ਲਾਪ੍ਰਵਾਹੀ ਕਾਰਨ ਉਸ ਦੀ ਮੌਤ ਹੋ ਗਈ।’ ਦੂਜੀ ਪੋਸਟ ਵਿਚ ਹਸੀਨ ਜਹਾਂ ਨੇ ਲਿਖਿਆ, ‘ਅੱਲ੍ਹਾ ਮੇਰੇ ਭਰਾ ਨੂੰ ਜਨੰਤ ਨਸੀਬ ਕਰਨਾ, ਆਮੀਨ, ਮੈਂ ਰੋਵਾਂਗੀ ਨਹੀਂ, ਹੰਝੂ ਆਉਂਦੇ ਹਨ ਤਾਂ ਕੀ ਹੋਇਆ। ਤੇਰੀ ਸਾਰੀ ਜ਼ਿੰਮੇਦਾਰੀ ਮੈਂ ਪੂਰੀ ਕਰਾਂਗੀ, ਵਾਅਦਾ...ਜਿਵੇਂ ਤੂੰ ਕਹਿ ਕੇ ਗਿਆ ਸੀ। ਬੱਸ ਤੂੰ ਖ਼ੁਸ਼ ਰਹਿਣਾ। ਮੇਰੇ ਲਈ ਦੁਆ ਕਰਨਾ ਬਾਬੂ।’
ਇਹ ਵੀ ਪੜ੍ਹੋ : ਕੋਰੋਨਾ ਦੇ ਡਰੋਂ ਖਿਡਾਰੀ ਛੱਡਣ ਲੱਗੇ ਆਈ.ਪੀ.ਐਲ., BCCI ਨੇ ਕਿਹਾ ਜਾਰੀ ਰਹੇਗੀ ਲੀਗ
ਦੱਸਣਯੋਗ ਹੈ ਕਿ ਕ੍ਰਿਕਟਰ ਮੁਹੰਮਦ ਸ਼ਮੀ ਅਤੇ ਹਸੀਨ ਜਹਾਂ ਦੇ ਸਬੰਧਾਂ ਵਿਚ ਪਿਛਲੇ ਕੁੱਝ ਸਮੇਂ ਤੋਂ ਤਲਖ਼ੀ ਚੱਲ ਰਹੀ ਹੈ। ਹਸੀਨ ਜਹਾਂ ਨੇ 2018 ਵਿਚ ਕ੍ਰਿਕਟਰ ਅਤੇ ਉਨ੍ਹਾਂ ਦੀ ਪਰਿਵਾਰ ਵਾਲਿਆਂ ’ਤੇ ਅੱਤਿਆਚਾਰ ਅਤੇ ਸ਼ਮੀ ’ਤੇ ਦੂਜੀਆਂ ਕੁੜੀਆਂ ਨਾਲ ਸਬੰਧ ਹੋਣ ਦੇ ਦੋਸ਼ ਲਗਾਏ ਸਨ।