ਸ਼ਮੀ ਵਿਰੁੱਧ ਦਾਜ ਤੇ ਜਿਨਸੀ ਸ਼ੋਸ਼ਣ ਮਾਮਲੇ 'ਚ ਚਾਰਜ ਸ਼ੀਟ ਦਾਖਲ

03/14/2019 6:28:19 PM

ਨਵੀਂ ਦਿੱਲੀ : ਕ੍ਰਿਕਟਰ ਮੁਹੰਮਦ ਸ਼ਮੀ ਖਿਲਾਫ ਦਾਜ ਲਈ ਤੰਗ ਪਰੇਸ਼ਾਨ ਅਤੇ ਸੈਕਸ ਸ਼ੋਸ਼ਣ ਦੇ ਮਾਮਲੇ ਵਿਚ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਉਸ 'ਤੇ ਭਾਰਤੀ ਕਾਨੂੰਨ ਦੇ ਤਹਿਤ ਧਾਰਾ 498 ਏ (ਦਾਜ ਲਈ ਤੰਗ ਪਰੇਸ਼ਾਨ) ਅਤੇ 354 ਏ (ਸੈਕਸ ਸੋਸ਼ਣ) ਦੇ ਤਹਿਤ ਦੋਸ਼ ਲਾਏ ਗਏ ਹਨ। ਤੇਜ਼ ਗੇਂਦਬਾਜ਼ ਸ਼ਮੀ 'ਤੇ ਉਸ ਦੀ ਪਤਨੀ ਹਸੀਨ ਜਹਾਂ ਨੇ ਪਿਛਲੇ ਸਾਲ ਦਾਜ ਲਈ ਤੰਗ ਕਰਨਾ, ਸਰੀਰਕ ਸੋਸ਼ਣ, ਮੈਚ ਫਿਕਸਿੰਗ ਵਰਗੇ ਕਈ ਗੰਭੀਰ ਦੌਸ਼ ਲਾਏ ਸੀ। ਹਾਲਾਂਕਿ ਬੀ. ਸੀ. ਸੀ. ਆਈ. ਨੇ ਜਾਂਚ ਤੋਂ ਬਾਅਦ ਫਿਕਸਿੰਗ ਦੇ ਦੋਸ਼ਾਂ ਤੋਂ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਸੀ।

ਕੀ ਹੈ ਮਾਮਲਾ
ਭਾਰਤੀ ਕ੍ਰਿਕਟਰ ਸ਼ਮੀ ਦੇ ਦੱਖਣੀ ਅਫਰੀਕਾ ਦੌਰੇ ਤੋਂ ਪਰਤਣ ਬਾਅਦ ਹੀ ਉਸ ਦਾ ਅਤੇ ਉਸ ਦੀ ਪਤਨੀ ਹਸੀਨ ਜਹਾਂ ਦਾ ਘਰੇਲੂ ਵਿਵਾਦ ਜਨਤਕ ਹੋਇਆ ਸੀ।
ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਕਈ ਤਸਵੀਰਾਂ ਸ਼ੇਅਰ ਕਰਦਿਆਂ ਉਸ 'ਤੇ ਲੜਕੀਆਂ ਨਾਲ ਨਾਜਾਇਜ਼ ਸਬੰਧ ਰੱਖਣ ਦਾ ਦੋਸ਼ ਲਾਇਆ ਸੀ।
ਹਸੀਨ ਨੇ ਸ਼ਮੀ ਅਤੇ ਉਨ੍ਹਾਂ ਲੜਕੀਆਂ ਵਿਚਾਲੇ ਹੋਈ ਵਟਸਐਪ ਚੈਟ ਦੇ ਸਕ੍ਰੀਨ ਸ਼ਾਟ ਵੀ ਸ਼ੇਅਰ ਕੀਤੇ ਸੀ।
ਇਕ ਫੋਟੋ ਵਿਚ ਸ਼ਮੀ ਕਿਸੇ ਮਹਿਲਾ ਨਾਖ ਖੜੇ ਦਿਖਾਏ ਗਏ। ਉਸ ਨੂੰ ਵੀ ਸ਼ਮੀ ਦੀ ਗਰਲਫ੍ਰੈਂਡ ਦੱਸਿਆ ਗਿਆ ਸੀ।


Related News