ਆਖਿਰ ਕਿਉਂ ਲੱਗੀ ਸ਼ਮੀ ''ਤੇ ਸਿਰਫ 15 ਓਵਰ ਸੁੱਟਣ ਦੀ ਪਾਬੰਦੀ

11/17/2018 4:34:42 PM

ਨਵੀਂ ਦਿੱਲੀ—ਆਮਤੌਰ 'ਤੇ ਗੇਂਦਬਾਜ਼ਾਂ ਨੂੰ ਓਵਰਾਂ 'ਤੇ ਪਾਬੰਦੀ ਸੀਮਿਤ ਓਵਰਾਂ ਦੇ ਮੁਕਾਬਲੇ 'ਚ ਲੱਗਦੀ ਹੈ। ਪਰ ਭਾਰਤ ਦੇ ਫਾਰਸਟ ਕਲਾਸ ਕ੍ਰਿਕਟ ਯਾਨੀ ਰਣਜੀ ਟ੍ਰਾਫੀ 'ਚ ਵੀ ਇਕ ਗੇਂਦਬਾਜ਼ ਦੇ ਓਵਰਾਂ ਦਾ ਕੋਟਾ ਨਿਧਾਰਿਤ ਕਰਨ ਦਾ ਅਨੌਖਾ ਮਾਮਲਾ ਸਾਹਮਣੇ ਆਇਆ ਹੈ। ਇਹ ਗੇਂਦਬਾਜ਼ ਹੈ ਮੁਹੰਮਦ ਸ਼ਮੀ ਜੋ ਰਣਜੀ ਟ੍ਰਾਫੀ 'ਚ ਆਪਣੀ ਟੀਮ ਬੰਗਾਲ ਲਈ ਖੇਡ ਰਹੇ ਹਨ। ਇਕ ਖਬਰ ਮੁਤਾਬਕ ਬੀ.ਸੀ.ਸੀ.ਆਈ. ਨੇ ਮੰਗਲਵਾਰ ਨੂੰ ਕੇਰਲ ਖਿਲਾਫ ਹੋਣ ਵਾਲੇ ਬੰਗਾਲ ਦੀ ਰਣਜੀ ਟ੍ਰਾਫੀ ਮੁਕਾਬਲੇ 'ਚ ਸ਼ਮੀ ਨੂੰ ਖੇਡਣ ਦੀ ਇਜ਼ਾਜਤ ਦੇ ਦਿੱਤੀ ਹੈ ਪਰ ਨਾਲ ਇਹ ਵੀ ਸ਼ਰਤ ਜੋੜ ਦਿੱਤੀ ਹੈ ਕਿ ਉਨ੍ਹਾਂ ਤੋਂ 15 ਓਵਰਾਂ ਤੋਂ ਜ਼ਿਆਦਾ ਗੇਂਦਬਾਜ਼ੀ ਨਾ ਕਰਾਈ ਜਾਵੇ।

ਦਰਅਸਲ ਸ਼ਮੀ ਆਸਟ੍ਰੇਲੀਆ 'ਚ ਖੇਡਣ ਵਾਲੀ ਟੈਸਟ ਟੀਮ ਦੇ ਮੈਂਬਰ ਹਨ ਅਤੇ ਬੀ.ਸੀ.ਸੀ.ਆਈ. ਕੋਈ ਰਿਸਕ ਲੈਣਾ ਨਹੀਂ ਚਾਹੁੰਦੀ ਹੈ। ਲਿਹਾਜਾ ਜੇਕਰ ਕੋਲਕਾਤਾ ਨੂੰ ਮੈਚ ਦੇ ਹਾਲਾਤ ਦੇ ਹਿਸਾਬ ਨਾਲ ਜ਼ਰੂਰਤ ਪੈਂਦੀ ਹੈ ਤਾਂ ਬੰਗਾਲ ਦੀ ਟੀਮ ਸ਼ਮੀ ਦੇ 15 ਓਵਰਾਂ ਦੇ ਕੋਟੇ 'ਚੋਂ 2 ਜਾਂ 3 ਓਵਰ ਹੀ ਸੁਟਵਾ ਸਕਦੀ ਹੈ। ਇਸਦੇ ਇਲਾਵਾ ਬੀ.ਸੀ.ਸੀ.ਆਈ. ਨੇ ਬੰਗਾਲ ਦੇ ਟੀਮ ਮੈਨਜਮੈਂਟ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਮੈਚ ਡੇ ਦੀ ਹਾਰ ਸ਼ਾਮ ਨੂੰ ਸ਼ਮੀ ਦੀ ਫਿਟਨੈੱਸ ਅਤੇ ਵਰਕਲੋਡ ਦੀ ਰਿਪੋਰਟ ਟੀਮ ਇੰਡੀਆ ਦੇ ਫਿਜੀਓ ਨੂੰ ਭੇਜਣ। ਬੰਗਾਲ ਇਨ੍ਹਾਂ ਸ਼ਰਤਾ 'ਤੇ ਰਾਜ਼ੀ ਹੈ ਅਤੇ ਉਸਨੇ ਸ਼ਮੀ ਨੂੰ ਮੈਚ ਦੇ ਲਈ ਸ਼ੁੱਕਰਵਾਰ ਨੂੰ ਘੋਸ਼ਿਤ ਹੋਈ ਆਪਣੀ ਟੀਮ 'ਚ ਸ਼ਾਮਲ ਕਰ ਲਿਆ ਹੈ।


suman saroa

Content Editor

Related News