ਪਤਨੀ ਦੀ ਇਸ ਸ਼ਿਕਾਇਤ ''ਤੇ ਸ਼ਮੀ ਦੀ ਹੋ ਸਕਦੀ ਹੈ ਗ੍ਰਿਫਤਾਰੀ

Thursday, Nov 15, 2018 - 09:56 AM (IST)

ਪਤਨੀ ਦੀ ਇਸ ਸ਼ਿਕਾਇਤ ''ਤੇ ਸ਼ਮੀ ਦੀ ਹੋ ਸਕਦੀ ਹੈ ਗ੍ਰਿਫਤਾਰੀ

ਨਵੀਂ ਦਿੱਲੀ— ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕੋਲਕਾਤਾ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਨਿਰਦੇਸ਼ ਦਿੱਤਾ ਕਿ ਉਹ 15 ਜਨਵਰੀ ਨੂੰ ਉਸਦੇ ਸਾਹਮਣੇ ਪੇਸ਼ ਹੋਣ। ਸ਼ਮੀ ਦੀ ਪਤਨੀ ਨੇ ਚੈੱਕ ਬਾਊਂਸ ਹੋਣ 'ਤੇ ਇਸ ਤੇਜ਼ ਗੇਂਦਬਾਜ਼ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਮਾਮਲੇ 'ਚ ਅਦਾਲਤ ਨੇ ਉਨ੍ਹਾਂ ਨੂੰ ਪੇਸ਼ ਹੋਣ ਨੂੰ ਕਿਹਾ, ਸ਼ਮੀ ਅਤੇ ਉਨ੍ਹਾਂ ਦੀ ਪਤਨੀ ਵਿਚਕਾਰ ਵਿਆਹ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਅਲੀਪੁਰ ਦੇ ਜੱਜ ਮੈਜਿਸਟਰੇਟ ਮੁਹੰਮਦ ਜਫਰ ਪਰਵੇਜ਼ ਨੇ ਕਿਹਾ ਕਿ ਜੇਕਰ ਸ਼ਮੀ ਨਿਜੀ ਤੌਰ ਤੇ ਪੇਸ਼ ਨਹੀਂ ਹੁੰਦੇ ਹਨ ਤਾਂ ਉਨ੍ਹਾਂ ਖਿਲਾਫ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰ ਸਕਦੇ ਹਨ।
ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਸ਼ਮੀ ਖਿਲਾਫ ਮਾਮਲਾ ਦਰਜ ਕਰਵਾਇਆ ਸੀ ਕਿਉਂਕਿ ਕਥਿਤ ਤੌਰ 'ਤੇ ਇਸ ਕ੍ਰਿਕਟਰ ਨੇ ਉਨ੍ਹਾਂ ਦੇ ਚੈੱਕ ਦਾ ਭੁਗਤਾਨ ਰੋਕ ਦਿੱਤਾ ਸੀ ਜੋ ਦੋਵਾਂ ਵਿਚਕਾਰ ਵਿਆਹ ਨੂੰ ਲੈ ਕੇ ਵਿਵਾਦ ਤੋਂ ਬਾਅਦ ਮਾਸਿਕ ਖਰਚੇ ਲਈ ਦਿੱਤਾ ਗਿਆ ਸੀ। ਜੱਜ ਮੈਜਿਸਟਰੇਟ ਨੇ ਬੁੱਧਵਾਰ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ ਕਿਉਂਕਿ ਅਕਤੂਬਰ 'ਚ ਵੀ ਸੁਣਵਾਈ ਲਈ ਨਹੀਂ ਪਹੁੰਚੇ ਸਨ। ਇਹ ਕ੍ਰਿਕਟਰ ਹਾਲਾਂਕਿ ਬੁੱਧਵਾਰ ਨੂੰ ਵੀ ਸੁਣਵਾਈ ਲਈ ਨਹੀਂ ਪਹੁੰਚਿਆ।
PunjabKesari
ਸ਼ਮੀ ਦੇ ਵਕੀਲ ਐੱਸ.ਕੇ.ਸਲੀਮ ਹਰਮਾਨ ਨੇ ਜਸਟਿਸ ਪਰਵੇਜ਼ ਦੇ ਅੱਗੇ ਅਪੀਲ ਕੀਤੀ ਸੀ ਕਿ ਸ਼ਮੀ ਨੂੰ ਵਕੀਲ ਦੇ ਜਰੀਏ ਪੇਸ਼ ਹੋਣ ਦੀ ਇਜ਼ਾਜਤ ਦਿੱਤੀ ਜਾਵੇ। ਜੱਜ ਨੇ ਹਾਲਾਂਕਿ ਕਿਹਾ ਕਿ ਕਾਨੂੰਨ ਸਾਰਿਆ ਲਈ ਬਰਾਬਰ ਹੈ ਅਤੇ ਸ਼ਮੀ ਨੂੰ ਨਿਜੀ ਤੌਰ 'ਤੇ 15 ਜਨਵਰੀ 2019 ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਜਿਸ ਸਮੇਂ ਸ਼ਮੀ ਨੂੰ ਕੋਰਟ 'ਚ ਪੇਸ਼ ਹੋਣਾ ਹੈ ਉਸ ਦੌਰਾਨ ਉਹ ਨਿਊਜ਼ੀਲੈਂਡ 'ਚ ਰਹਿ ਸਕਦੇ ਹਨ। ਜਨਵਰੀ-ਫਰਵਰੀ 'ਚ ਟੀਮ ਇੰਡੀਆ ਨੂੰ ਨਿਊਜ਼ੀਲੈਂਡ 'ਚ ਸੀਰੀਜ਼ ਖੇਡਣੀ ਹੈ। ਅਜਿਹੇ 'ਚ ਸ਼ਮੀ ਲਈ ਕੋਰਟ ਦਾ ਇਹ ਆਦੇਸ਼ ਮੁਸੀਬਤ ਤੋਂ ਘੱਟ ਨਹੀਂ ਹੈ।

 


author

suman saroa

Content Editor

Related News