ਪਤੀ ਸ਼ਮੀ ਨਾਲ ਵਿਵਾਦ ਦੇ ਬਾਅਦ ਮਾਡਲਿੰਗ ਕਰਨ ਲੱਗੀ ਹਸੀਨ ਜਹਾਂ, ਫਿਲਮਾਂ ''ਚ ਕਰ ਸਕਦੀ ਹੈ ਕੰਮ

Wednesday, Jun 27, 2018 - 02:01 PM (IST)

ਪਤੀ ਸ਼ਮੀ ਨਾਲ ਵਿਵਾਦ ਦੇ ਬਾਅਦ ਮਾਡਲਿੰਗ ਕਰਨ ਲੱਗੀ ਹਸੀਨ ਜਹਾਂ, ਫਿਲਮਾਂ ''ਚ ਕਰ ਸਕਦੀ ਹੈ ਕੰਮ

ਨਵੀਂ ਦਿੱਲੀ— ਕ੍ਰਿਕਟਰ ਪਤੀ ਮੁਹੰਮਦ ਸ਼ਮੀ ਨਾਲ ਚੱਲ ਰਹੇ ਵਿਵਾਦ ਦੇ ਵਿਚਕਾਰ ਚਾਰ ਸਾਲ ਬਾਅਦ ਹਸੀਨ ਜਹਾਂ ਇਕ ਬਾਰ ਫਿਰ ਮਾਡਲਿੰਗ ਦੀ ਦੁਨੀਆ 'ਚ ਆ ਗਈ ਹੈ। ਵਿਆਹ ਦੇ ਬਾਅਦ ਸ਼ਮੀ ਦੇ ਕਹਿਣ 'ਤੇ ਉਨ੍ਹਾਂ ਨੇ ਸਾਲ 2014 'ਚ ਮਾਡਲਿੰਗ ਦੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਕਰੀਬ ਚਾਰ ਮਹੀਨੇ ਤੋਂ ਚੱਲ ਰਹੇ ਵਿਵਾਦ ਦੇ ਬਾਅਦ ਬੀਤੇ ਦਿਨ ਹਸੀਨ ਨੇ ਮੁੰਬਈ 'ਚ ਫੋਟੋ ਸ਼ੂਟ ਵੀ ਕਰਵਾਇਆ। ਇਸ ਦੌਰਾਨ ਉਨ੍ਹਾਂ ਦੀਆਂ ਕਈ ਫਿਲਮ ਨਿਰਮਾਤਾਵਾਂ-ਨਿਰਦੇਸ਼ਕਾਂ ਨਾਲ ਮੁਲਾਕਾਤ ਵੀ ਹੋਈ। ਗਾਜੀਆਬਾਦ ਦੇ ਫਿਲਮ ਨਿਦੇਸ਼ਕ ਆਨੰਦ ਕੁਮਾਰ ਨਾਲ ਉਨ੍ਹਾਂ ਦੀ ਚਰਚਾ ਹੋਈ। ਉਨ੍ਹਾਂ ਤੋਂ ਬਾਓਪਿਕ ਦੇ ਲਈ ਵੀ ਕਈ ਨਿਰਮਾਤਾਵਾਂ ਨੇ ਸੰਪਰਕ ਕੀਤਾ ਹੈ।
ਹਸੀਨ ਨੇ ਕਿਹਾ, ਮੈਂ ਮਾਡਲਿੰਗ 'ਚ ਬਹੁਤ ਸੰਘਰਸ਼ ਦੇ ਬਾਅਦ ਆਪਣੀ ਪਛਾਣ ਬਣਾਈ ਸੀ, ਪਰ ਸ਼ਮੀ ਦੇ ਕਹਿਣ 'ਤੇ ਮੈਂ ਇਸ ਲਾਈਨ ਤੋਂ ਦੂਰ ਹੋ ਗਈ ਸੀ। ਹੁਣ ਮੇਰੇ  'ਤੇ ਆਪਣੀ ਬੇਟੀ ਦੀ ਜ਼ਿੰਮੇਦਾਰੀ ਵੀ ਹੈ, ਇਸਦੇ ਚੱਲਦੇ ਮੈਂ ਮਾਡਲਿੰਗ ਦੀ ਦੁਨੀਆ 'ਚ ਵਾਪਸੀ ਕੀਤੀ ਹੈ। ਮੈਨੂੰ ਫਿਲਮ ਅਤੇ ਸ਼ਾਟ ਫਿਲਮਾਂ ਦੇ ਆਫਰ ਵੀ ਮਿਲੇ ਹਨ। ਹਸੀਨ ਜਹਾਂ ਨੇ 6 ਮਾਰਚ, 2018 ਨੂੰ ਮੁਹੰਮਦ ਸ਼ਮੀ 'ਤੇ ਦੂਜੀ ਮਹਿਲਾਵਾਂ ਨਾਲ ਸਬੰਧ ਰੱਖਣ ਦੇ ਦੋਸ਼ ਲਗਾ ਕੇ ਸਨਸਨੀ ਫੈਲਾ ਦਿੱਤੀ ਸੀ। ਹਸੀਨ ਨੇ ਸ਼ਮੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਖਿਲਾਫ ਕੋਲਕਾਤਾ 'ਚ ਰਿਪੋਰਟ ਵੀ ਦਰਜ ਕਰਾਈ। ਇਨ੍ਹਾਂ ਵਿਵਾਦਾਂ ਦੇ ਵਿਚਕਾਰ ਪਿਛਲੇ ਦਿਨ੍ਹਾਂ 'ਚ ਹਸੀਨ ਜਹਾਂ ਨੇ ਮਾਡਲਿੰਗ 'ਚ ਵਾਪਸੀ ਕਰ ਲਈ ਹੈ। ਦੂਜੇ ਪਾਸੇ ਯੋ-ਯੋ ਟੈਸਟ 'ਚ ਫੈਲ ਹੋ ਕੇ ਅਫਗਾਨਿਸਤਾਨ ਟੈਸਟ ਤੋਂ ਬਾਹਰ ਹੋਏ ਮੁਹੰਮਦ ਸ਼ਮੀ ਆਪਣਾ ਸਾਰਾ ਧਿਆਨ ਕ੍ਰਿਕਟ 'ਚ ਲਗਾਏ ਹੋਏ ਹਨ। ਉਹ ਇਨ੍ਹਾਂ ਦਿਨ੍ਹਾਂ 'ਚ ਫਿਟਨੇਸ ਹਾਸਲ ਕਰਨ 'ਚ ਜੁੱਟੇ ਹੋਏ ਹਨ। ਉਨ੍ਹਾਂ ਦਾ ਅਗਲਾ ਟੀਚਾ ਟੀਮ ਇੰਡੀਆ 'ਚ ਵਾਪਸੀ ਕਰਨਾ ਹੈ।


Related News