ਮੁਹੰਮਦ ਹਫੀਜ਼ ਨੂੰ ਇੰਗਲੈਂਡ ''ਚ ਗੇਂਦਬਾਜ਼ੀ ਦੀ ਦਿੱਤੀ ਇਜ਼ਾਜਤ
Wednesday, Feb 12, 2020 - 08:32 PM (IST)

ਲਾਹੌਰ— ਪਾਕਿਸਤਾਨ ਦੇ ਆਲਰਾਊਂਡਰ ਖਿਡਾਰੀ ਮੁਹੰਮਦ ਹਫੀਜ਼ ਨੂੰ ਬੁੱਧਵਾਰ ਲਾਹੌਰ 'ਚ ਨਿਰਧਾਰਨ ਟੈਸਟ ਪਾਸ ਕਰਨ ਤੋਂ ਬਾਅਦ ਇੰਗਲੈਂਡ 'ਚ ਗੇਂਦਬਾਜ਼ੀ ਕਰਨ ਦੀ ਇਜ਼ਾਜਤ ਮਿਲ ਗਈ। 29 ਸਾਲਾ ਹਫੀਜ਼ 'ਤੇ ਪਿਛਲੇ ਸਾਲ ਅਗਸਤ 'ਚ ਮਿਡਲਸੈਕਸ ਤੇ ਸਮਰਸੇਟ ਵਿਰੁੱਧ ਟੀ-20 ਮੈਚ ਦੇ ਦੌਰਾਨ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਹੋਈ ਸੀ ਜਿਸ ਤੋਂ ਬਾਅਦ ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਉਸ ਨੂੰ ਇੰਗਲੈਂਡ 'ਚ ਗੇਂਦਬਾਜ਼ੀ ਕਰਨ 'ਤੇ ਪਾਬੰਦੀ ਲਗਾਈ ਗਈ ਸੀ।