ਡੈਬਿਊ ਮੈਚ ''ਚ ਸਿਰਾਜ ਨੇ ਲੁਟਾਈਆਂ ਖੂਬ ਦੌੜਾਂ, ਬਣਾਇਆ ਸ਼ਰਮਨਾਕ ਰਿਕਾਰਡ

Tuesday, Jan 15, 2019 - 03:57 PM (IST)

ਡੈਬਿਊ ਮੈਚ ''ਚ ਸਿਰਾਜ ਨੇ ਲੁਟਾਈਆਂ ਖੂਬ ਦੌੜਾਂ, ਬਣਾਇਆ ਸ਼ਰਮਨਾਕ ਰਿਕਾਰਡ

ਸਪੋਰਟਸ ਡੈਸਕ : ਸ਼ਾਨ ਮਾਰਸ਼ ਦੇ ਸ਼ਾਨਦਾਰ ਸੈਂਕੜੇ ਨਾਲ ਆਸਟਰੇਲੀਆ ਨੇ ਭਾਰਤ ਖਿਲਾਫ ਦੂਜੇ ਵਨ ਡੇ ਵਿਚ ਮੰਗਲਵਾਰ ਨੂੰ 9 ਵਿਕਟਾਂ ਗੁਆ ਕੇ 298 ਦੌੜਾਂ ਦਾ ਮਜ਼ਬੂਤ ਟੀਚਾ ਬਣਾ ਲਿਆ ਹੈ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲ ਕੀਤਾ ਅਤੇ ਮਾਰਸ਼ ਨੇ ਆਸਟਰੇਲੀਆਈ ਜ਼ਮੀਨ 'ਤੇ ਆਪਣਾ ਸਰਵਸ੍ਰੇਸ਼ਠ ਸਕੋਰ ਬਣਾਉਂਦਿਆਂ ਆਸਟਰੇਲੀਆ ਨੂੰ 298 ਤੱਕ ਪਹੁੰਚਾ ਦਿੱਤਾ। ਅਜਿਹੇ 'ਚ ਆਪਣੇ ਕਰੀਅਰ ਦਾ ਪਹਿਲਾ ਵਨ ਡੇ ਖੇਡ ਰਹੇ ਮੁਹੰਮਦ ਸਿਰਾਜ ਨੇ ਆਸਟਰੇਲੀਆ ਵਿਚ ਬੇਹੱਦ ਸ਼ਰਮਨਾਕ ਰਿਕਾਰਡ ਆਪਣੇ ਨਾਂ ਕਰ ਲਿਆ ਹੈ।

PunjabKesari

ਐਡਾਲੇਡ ਵਿਚ ਆਸਟਰੇਲੀਆ ਦੇ ਇਸ ਵੱਡੇ ਸਕੋਰ ਦੀ ਵਜ੍ਹਾ ਟੀਮ ਇੰਡੀਆ ਦਾ ਖਰਾਬ ਗੇਂਦਬਾਜ਼ੀ ਵੀ ਰਹੀ ਹੈ। ਖਾਸਕਰ ਕੇ ਤੇਜ਼ ਗੇਂਦਬਾਜ਼ ਸਿਰਾਜ ਲਈ ਇਹ ਮੈਚ ਬਿਲਕੁਲ ਚੰਗਾ ਨਹੀਂ ਰਿਹਾ। ਸਿਰਾਜ ਡੈਬਿਯੂ ਵਨ ਡੇ ਵਿਚ ਦੂਜੇ ਸਭ ਤੋਂ ਵੱਧ ਦੌੜਾਂ ਦੇਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਸ ਨੇ 10 ਓਵਰਾਂ ਵਿਚ 7.60 ਦੀ ਔਸਤ ਨਾਲ ਬਿਨਾ ਕੋਈ ਵਿਕਟ ਹਾਸਲ ਕੀਤੇ 76 ਦੌੜਾਂ ਦਿੱਤੀਆਂ।

PunjabKesari

ਦੱਸ ਦਈਏ ਕਿ ਟੀ-20 ਵਿਚ ਵੀ ਉਸ ਦਾ ਡੈਬਿਯੂ ਮੈਚ ਖਰਾਬ ਰਿਹਾ ਸੀ। ਡੈਬਿਯੂ ਟੀ-20 ਵਿਚ ਵੀ ਉਸ ਨੇ ਸਭ ਤੋਂ ਵੱਧ ਦੌੜਾਂ ਖਰਚ ਕੀਤੀਆਂ ਸੀ। ਐਡੀਲੇਡ ਵਿਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਆਸਟਰੇਲੀਆਈ ਕਪਤਾਨ ਐਰੋਨ ਫਿੰਚ (6) ਨੂੰ ਕਲੀਨ ਬੋਲਡ ਕਰ ਕੇ ਟੀਮ ਇੰਡੀਆ ਨੂੰ ਪਹਿਲੀ ਸਫਲਤਾ ਦਿਵਾਈ ਸੀ। ਜਲਦੀ ਹੀ ਮੁਹੰਮਦ ਸ਼ਮੀ ਨੇ ਏਲੈਕਸ ਕੈਰੀ (18) ਨੂੰ ਸ਼ਾਰਟ ਕਵਰ 'ਤੇ ਸ਼ਿਖਰ ਧਵਨ ਦੇ ਹੱਥੋਂ ਕੈਚ ਕਰਵਾ ਕੇ ਆਊਟ ਕਰਾ ਕੇ ਮੇਜ਼ਬਾਨ ਟੀਮ ਨੂੰ ਦੂਜਾ ਝਟਕਾ ਦਿੱਤਾ ਸੀ। ਇਸ ਦੇ ਬਾਵਜੂਦ ਟੀਮ ਵੱਡਾ ਸਕੋਰ ਬਣਾਉਣ 'ਚ ਕਾਮਯਾਬ ਰਹੀ।


Related News