ਮੁਹੰਮਦ ਸ਼ੰਮੀ ਦੇ ਨਾਂ 2019 ਕ੍ਰਿਕਟ ਵਿਸ਼ਵ ਕੱਪ ਦੀ ਪਹਿਲੀ ਹੈਟ੍ਰਿਕ (ਦੇਖੋਂ ਲਿਸਟ)
Saturday, Jun 22, 2019 - 11:54 PM (IST)

ਨਵੀਂ ਦਿੱਲੀ— ਅਫਗਾਨਿਸਤਾਨ ਵਿਰੁੱਧ ਖੇਡੇ ਗਏ ਮੈਚ ਦੇ ਦੌਰਾਨ ਭਾਰਤੀ ਤੇਜ਼ ਗੇਂਦਬਾਜ਼ ਮਹੁੰਮਦ ਸ਼ੰਮੀ ਨੇ ਵਿਸ਼ਵ ਕੱਪ 'ਚ ਪਹਿਲੀ ਹੈਟ੍ਰਿਕ ਲਗਾਉਣ ਦਾ ਕਾਰਨਾਮਾ ਕਰ ਦਿਖਾਇਆ। ਅਫਗਾਨਿਸਤਾਨ ਨੂੰ ਜਦੋਂ ਆਖਰੀ ਓਵਰ 'ਚ 16 ਦੌੜਾਂ ਚਾਹੀਦੀਆਂ ਸਨ ਤਾਂ ਸ਼ੰਮੀ ਨੇ ਆਪਣਾ ਜਾਦੂ ਦਿਖਾਇਆ ਤੇ ਪਹਿਲਾਂ ਮੁਹੰਮਦ ਨਬੀ, ਫਿਰ ਆਫਤਾਬ ਆਲਮ ਤੇ ਮੁਜੀਬ ਨੂੰ ਆਊਟ ਕਰਕੇ ਹੈਟ੍ਰਿਕ ਪੂਰੀ ਕੀਤੀ। ਉਹ ਭਾਰਤ ਵਲੋਂ ਵਿਸ਼ਵ ਕੱਪ 'ਚ ਹੈਟ੍ਰਿਕ ਲਗਾਉਣ ਵਾਲੇ ਦੂਜੇ ਗੇਂਦਬਾਜ਼ ਹਨ। ਇਸ ਤੋਂ ਪਹਿਲਾਂ ਭਾਰਤ ਵਲੋਂ ਚੇਤਨ ਸ਼ਰਮਾ ਨੇ ਇਹ ਰਿਕਾਰਡ ਬਣਾਇਆ ਸੀ।
ਦੇਖੋਂ ਹੈਟ੍ਰਿਕ ਲਿਸਟ—
ਚੇਤਨ ਸ਼ਰਮਾ 1988 ਬਨਾਮ ਨਿਊਜ਼ੀਲੈਂਡ
ਚੇਤਨ ਸ਼ਰਮਾ ਨੇ ਨਾਗਪੁਰ 'ਚ ਕੇਨ ਰੂਦਰਫੋਰਡ, ਇਯਾਨ ਸਮਿਥ ਤੇ ਇਵੇਨ ਚੈਟਫੀਲਡ ਦੀਆਂ ਵਿਕਟਾਂ ਹਾਸਲ ਕੀਤੀਆਂ ਸੀ।
ਸਕਲੇਨ ਮੁਸ਼ਤਾਕ 1999 ਬਨਾਮ ਜ਼ਿੰਬਾਬਵੇ
ਸਕਲੇਨ ਨੇ ਹੈਨਰੀ ਓਲੰਗਾ, ਐਡਮ ਹਕਲ ਤੇ ਪੋਮੀ ਮਬਾਂਗਵੇ ਦੀਆਂ ਵਿਕਟਾਂ ਹਾਸਲ ਕੀਤੀਆਂ ਸੀ।
ਚਾਮਿੰਡਾ ਵਾਸ 2003 ਬਨਾਮ ਬੰਗਲਾਦੇਸ਼
ਵਾਸ ਨੇ ਬੰਗਲਾਦੇਸ਼ ਦੇ ਹਨਨ ਸਰਕਾਰ, ਮੁਹੰਮਦ ਅਸ਼ਰਫੁਲ, ਇਹਸਾਨੁਲ ਹਕ ਦੀਆਂ ਵਿਕਟਾਂ ਹਾਸਲ ਕੀਤੀਆਂ ਸੀ।
ਬ੍ਰੈਟ ਲੀ 2003 ਬਨਾਮ ਕੀਨੀਆ
ਕੈਨੇਡੀ ਓਟਿਨੋ, ਬ੍ਰਿਜੇਲ ਪਟੇਲ ਤੇ ਡੇਵਿਡ ਓਬੋਆ ਦਾ ਵਿਕਟ ਹਾਸਲ ਕਰਕੇ ਹੈਟ੍ਰਿਕ ਪੂਰੀ ਕੀਤੀ ਸੀ।
ਲਾਸਿਥ ਮਲਿੰਗਾ 2007 ਬਨਾਮ ਦੱਖਣੀ ਅਫਰੀਕਾ
ਮਲਿੰਗਾ ਨੇ ਸ਼ਾਨ ਪੋਲਕ, ਐਂਡਿਯੂ ਹਾਲ ਤੇ ਜੇਕਸ ਕੈਲਿਸ ਦੀਆਂ ਵਿਕਟਾਂ ਹਾਸਲ ਕੀਤੀਆਂ ਸੀ।
ਕੇਮਰ ਰੋਚ 2011 ਬਨਾਮ ਨੀਦਰਲੈਂਡ
ਰੋਚ ਨੇ ਪੀਟਰ ਸੀਲਰ, ਬਰਨਾਰਡ ਲੂਟਸ, ਬੇਨਡ ਵੇਸਟਡਿਜਕ ਦੀਆਂ ਵਿਕਟਾਂ ਹਾਸਲ ਕੀਤੀਆਂ ਸੀ।
ਲਾਸਿਥ ਮਲਿੰਗਾ 2011 ਬਨਾਮ ਕੀਨੀਆ
ਮਲਿੰਗਾ ਨੇ ਵਿਸ਼ਵ ਕੱਪ 'ਚ ਦੂਜੀ ਹੈਟ੍ਰਿਕ ਲਗਾਈ।
ਸਟੀਵਨ ਫਿਨ 2015 ਬਨਾਮ ਆਸਟਰੇਲੀਆ
ਬ੍ਰੈਡ ਹੈਡਿਨ, ਗਲੇਨ ਮੈਕਸਵੇਲ, ਮਿਸ਼ੇਲ ਜਾਨਸਨ ਨੂੰ ਆਊਟ ਕਰਕੇ ਫਿਨ ਨੇ ਹੈਟ੍ਰਿਕ ਲਗਾਈ।
ਜੇ. ਪੀ. ਡੂਮਿਨੀ 2015 ਬਨਾਮ ਸ਼੍ਰੀਲੰਕਾ
ਡੂਮਿਨੀ ਨੇ ਐਂਜੂਲੋ ਮੈਥਿਊ, ਨੁਵਾਨ ਕੁਲਸੇਕਰਾ, ਕਿਵਟੰਮ ਡਿ ਕਾਕ ਨੂੰ ਆਊਟ ਕਰਕੇ ਹੈਟ੍ਰਿਕ ਲਗਾਈ ਸੀ।