ਕੋਵਿਡ-19 ਜਾਂਚ ''ਚ ਨੈਗਟਿਵ ਆਉਣ ਦੇ ਬਾਅਦ ਟ੍ਰੇਨਿੰਗ ''ਤੇ ਪਰਤਨਗੇ ਸਾਲਾਹ : ਕਲੋਪ
Monday, Nov 23, 2020 - 07:18 PM (IST)

ਲੀਵਰਪੂਲ— ਲੀਵਰਪੂਲ ਦੇ ਮੈਨੇਜਰ ਜਰਗੇਨ ਕਲੋਪ ਨੇ ਕਿਹਾ ਕਿ ਮੁਹੰਮਦ ਸਾਲਾਹ ਕੋਵਿਡ-19 ਜਾਂਚ 'ਚ ਨੈਗਵਿਟ ਆਉਣ ਦੇ ਬਾਅਦ ਕਲੱਬ ਲਈ ਟ੍ਰੇਨਿੰਗ 'ਤੇ ਪਰਤਨ ਲਈ ਤਿਆਰ ਹਨ। ਸਾਲਾਹ ਨੂੰ ਕੋਰੋਨਾ ਵਾਇਰਸ ਦੀ ਜਾਂਚ 'ਚ ਦੋ ਵਾਰ ਪਾਜ਼ੇਟਿਵ ਪਾਇਆ ਗਿਆ ਸੀ ਜਿਸ ਕਾਰਨ ਉਹ ਐਤਵਾਰ ਨੂੰ ਲੀਸੇਸਟਰ 'ਤੇ ਮਿਲੀ 3-0 ਦੀ ਜਿੱਤ ਦੇ ਦੌਰਾਨ ਨਹੀਂ ਖੇਡ ਸਕੇ ਸਨ। ਕਲੋਪ ਨੇ ਲੀਸੇਸਟਰ ਖ਼ਿਲਾਫ਼ ਮੈਚ ਦੇ ਬਾਅਦ ਕਿਹਾ, ''ਮੈਨੂੰ ਲਗਦਾ ਹੈ ਕਿ ਹਣ ਉਹ ਸਭ ਤਰ੍ਹਾਂ ਦੀ ਜਾਂਚ 'ਚ ਆਮ ਹਨ। ਉਹ ਸਾਡੇ ਨਾਲ ਟ੍ਰੇਨਿੰਗ ਕਰ ਸਕਦੇ ਹਨ। ਉਨ੍ਹਾਂ ਦੇ ਅਗਲੇ ਦੋ ਦਿਨਾਂ 'ਚ ਦੋ ਟੈਸਟ ਹਨ।'' ਲੀਵਰਪੂਲ ਦਾ ਚੈਂਪੀਅਨਜ਼ ਲੀਗ 'ਚ ਅਗਲਾ ਮੈਚ ਬੁੱਧਵਾਰ ਨੂੰ ਅਟਲਾਂਟਾ ਖ਼ਿਲਾਫ਼ ਹੈ।