ਮੁਹੰਮਦ ਰਿਜ਼ਵਾਨ ਬਣੇ ਆਈ. ਸੀ. ਸੀ. ਟੀ-20 ਪਲੇਅਰ ਆਫ ਦਿ ਈਅਰ
Sunday, Jan 23, 2022 - 07:48 PM (IST)
ਦੁਬਈ- ਪਾਕਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ਐਤਵਾਰ ਨੂੰ 2021 'ਚ ਸ਼ਾਨਦਾਰ ਪ੍ਰਦਰਸ਼ਨ ਲਈ ਆਈ. ਸੀ. ਸੀ. ਦਾ ਸਾਲ ਦਾ ਸਰਵਸ੍ਰੇਸਠ ਪੁਰਸ਼ ਟੀ-20 ਕ੍ਰਿਕਟਰ ਚੁਣਿਆ ਗਿਆ ਹੈ। ਪਾਕਿਸਤਾਨ ਦੇ ਇਸ ਸਲਾਮੀ ਬੱਲੇਬਾਜ਼ ਨੇ 2021 'ਚ ਖੇਡ ਦੇ ਸਭ ਤੋਂ ਛੋਟੇ ਫਾਰਮੈਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਿਜ਼ਵਾਨ ਨੇ ਸਿਰਫ਼ 29 ਮੈਚ 'ਚ 73.66 ਦੀ ਔਸਤ ਨਾਲ 134.89 ਦੇ ਸਟ੍ਰਾਈਕ ਰੇਟ ਦ ਨਾਲ 1,326 ਦੌੜਾਂ ਬਣਾਈਆਂ।
ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਤੋਂ ਇਲਾਵਾ ਰਿਜ਼ਵਾਨ ਨੇ ਵਿਕਟ ਦੇ ਪਿੱਛੇ ਵੀ ਪ੍ਰਭਾਵਿਤ ਕੀਤਾ ਤੇ ਉਨ੍ਹਾਂ ਨੇ ਪਾਕਿਸਤਾਨ ਨੂੰ ਟੀ-20 ਵਿਸ਼ਵ ਕੱਪ 2021 ਦੇ ਸੈਮੀਫਾਈਨਲ 'ਚ ਜਗ੍ਹਾ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ। ਰਿਜ਼ਵਾਨ ਟੂਰਨਾਮੈਂਟ ਦੇ ਤੀਜੇ ਚੋਟੀ ਦੇ ਸਕੋਰਰ ਸਨ। ਉਨ੍ਹਾਂ ਨੇ 2021 'ਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਲਾਹੌਰ 'ਚ ਆਪਣੇ ਟੀ-20 ਕੌਮਾਂਤਰੀ ਕਰੀਅਰ ਦਾ ਪਹਿਲਾ ਸੈਂਕੜਾ ਜੜਿਆ ਤੇ ਕਰਾਚੀ 'ਚ ਵੈਸਟਇੰਡੀਜ਼ ਦੇ ਖ਼ਿਲਾਫ਼ ਸਾਲ ਦੇ ਆਖ਼ਰੀ ਟੀ-20 ਮੁਕਾਬਲੇ 'ਚ 87 ਦੌੜਾਂ ਦੀ ਪਾਰੀ ਖੇਡੀ।
ਇਹ ਵੀ ਪੜ੍ਹੋ : ਟਾਟਾ ਸਟੀਲ ਸ਼ਤਰੰਜ : ਭਾਰਤ ਦੇ ਅਰਜੁਨ ਐਰੀਗਾਸੀ ਦੀ ਲਗਾਤਾਰ ਪੰਜਵੀਂ ਜਿੱਤ
ਇਸ ਸਾਲ ਇਕ ਹੋਰ ਟੀ-20 ਵਿਸ਼ਵ ਕੱਪ ਹੋਣਾ ਹੈ ਤੇ ਅਜਿਹੇ 'ਚ ਪਾਕਿਸਤਾਨ ਨੂੰ ਉਮੀਦ ਹੋਵਗੀ ਕਿ ਰਿਜ਼ਵਾਨ ਇਸ ਪ੍ਰਦਰਸ਼ਨ ਨੂੰ ਜਾਰੀ ਰੱਖਣਗੇ। ਰਿਜ਼ਵਾਨ ਨੇ ਟੀ-20 ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ 'ਚ ਭਾਰਤ ਦੇ ਖਿਲਾਫ 55 ਗੇਂਦਾਂ 'ਚ ਅਜੇਤੂ 79 ਦੌੜਾਂ ਬਣਾਈਆਂ ਸਨ ਜਿਸ ਨਾਲ ਪਾਕਸਿਤਾਨ ਨੇਭਾਰਤ ਖਿਲਾਫ ਇਸ ਗਲੋਬਲ ਟੂਰਨਾਮੈਂਟ 'ਚ ਪਹਿਲੀ ਜਿੱਤ ਦਰਜ ਕੀਤੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।