B''Day Special : ਚੀਤੇ ਜਿਹੇ ਫ਼ੁਰਤੀਲੇ ਮੁਹੰਮਦ ਕੈਫ਼ ਜਦੋਂ ਭਾਰਤੀ ਕ੍ਰਿਕਟ ਦੀ ਫ਼ੀਲਡਿੰਗ ''ਚ ਲੈ ਕੇ ਆਏ ਨਵੀਂ ਕ੍ਰਾਂਤੀ

Tuesday, Dec 01, 2020 - 01:14 PM (IST)

B''Day Special : ਚੀਤੇ ਜਿਹੇ ਫ਼ੁਰਤੀਲੇ ਮੁਹੰਮਦ ਕੈਫ਼ ਜਦੋਂ ਭਾਰਤੀ ਕ੍ਰਿਕਟ ਦੀ ਫ਼ੀਲਡਿੰਗ ''ਚ ਲੈ ਕੇ ਆਏ ਨਵੀਂ ਕ੍ਰਾਂਤੀ

ਸਪੋਰਟਸ ਡੈਸਕ— ਇਕ ਖਿਡਾਰੀ ਜੋ ਇਕ ਬੱਲੇਬਾਜ਼ ਸੀ, ਪਰ ਉਸ ਦੀ ਪਛਾਣ ਬੱਲੇਬਾਜ਼ੀ ਦੀ ਵਜ੍ਹਾ ਨਾਲ ਨਹੀਂ ਹੋਈ। ਦੁਨੀਆ ਨੇ ਉਸ ਨੂੰ ਜ਼ਬਰਦਸਤ ਫੀਲਡਰ ਦੇ ਤੌਰ 'ਤੇ ਜਾਣਿਆ ਹੈ। ਜਿਸ ਦਾ ਨਾਂ ਦਿਮਾਗ਼ 'ਚ ਆਉਂਦੇ ਹੀ ਯਾਦ ਆਉਂਦੀ ਹੈ ਮੈਦਾਨ 'ਤੇ ਉਸ ਦੀ ਰਫ਼ਤਾਰ, ਜਿਸ ਦੇ ਨਾਲ ਉਹ ਗੇਂਦ ਨੂੰ ਬਹੁਤ ਹੀ ਤੇਜ਼ੀ ਨਾਲ ਕੈਚ ਕਰ ਲੈਂਦਾ ਸੀ। ਉਹ ਅਜਿਹਾ ਫੀਲਡਰ ਸੀ ਜੋ ਗੇਂਦ ਨੂੰ ਵਿਕਟ 'ਤੇ ਨਹੀਂ ਮਾਰਦਾ ਸੀ ਸਗੋਂ ਖ਼ੁਦ ਵਿਕਟ 'ਤੇ ਛਾਲ ਮਾਰ ਦਿੰਦਾ ਸੀ ਤੇ ਉਸ ਖਿਡਾਰੀ ਦਾ ਨਾਂ ਹੈ ਮੁਹੰਮਦ ਕੈਫ। ਇਸ ਖਿਡਾਰੀ ਨੇ ਯੁਵਰਾਜ ਸਿੰਘ ਦੇ ਨਾਲ ਮਿਲ ਕੇ ਭਾਰਤੀ ਕ੍ਰਿਕਟ 'ਚ ਫੀਲਡਿੰਗ 'ਚ ਕ੍ਰਾਂਤੀ ਲਿਆ ਦਿੱਤੀ ਸੀ। ਅੱਜ ਕੈਫ਼ ਦਾ ਜਨਮ ਦਿਨ ਹੈ। ਕੈਫ਼ ਦਾ ਜਨਮ 01 ਦਸੰਬਰ 1980 ਨੂੰ ਇਲਾਹਾਬਾਦ 'ਚ ਹੋਇਆ ਸੀ।
ਇਹ ਵੀ ਪੜ੍ਹੋ : ਗਰਭਵਤੀ ਅਨੁਸ਼ਕਾ ਸ਼ਰਮਾ ਨੂੰ ਵਿਰਾਟ ਕੋਹਲੀ ਨੇ ਕਰਾਇਆ 'ਯੋਗ', ਤਸਵੀਰ ਹੋਈ ਵਾਇਰਲ
PunjabKesari
2000 'ਚ ਅੰਡਰ-19 ਵਰਲਡ ਕੱਪ 'ਚ ਟੀਮ ਇੰਡੀਆ ਨੂੰ ਬਣਾਇਆ ਚੈਂਪੀਅਨ
ਕੈਫ਼ ਨੂੰ 2000 'ਚ ਸ਼੍ਰੀਲੰਕਾ 'ਚ ਖੇਡੇ ਗਏ ਅੰਡਰ-19 ਵਰਲਡ ਕੱਪ 'ਚ ਟੀਮ ਇੰਡੀਆ ਦੀ ਕਪਤਾਨੀ ਸੌਂਪੀ ਗਈ ਤੇ ਉਨ੍ਹਾਂ ਨੇ ਟੀਮ ਇੰਡੀਆ ਨੂੰ ਵਿਸ਼ਵ ਚੈਂਪੀਅਨ ਬਣਾਇਆ। ਇਸ ਟੀਮ 'ਚ ਯੁਵਰਾਜ ਸਿੰਘ, ਅਜੇ ਰਾਤਰਾ ਤੇ ਰਿਤੇਂਦਰ ਸਿੰਘ ਸੋਢੀ ਜਿਹੇ ਨਾਂ ਸ਼ਾਮਲ ਸਨ।

ਜਦੋਂ ਕੈਫ਼ ਦੇ ਕੈਚ ਨੇ ਪਾਕਿਸਤਾਨ ਤੋਂ ਜਿੱਤ ਖੋਹ ਲਈ
ਸਾਲ 2004, ਭਾਰਤੀ ਟੀਮ ਸੀਰੀਜ਼ ਖੇਡਣ ਪਾਕਿਸਤਾਨ ਪਹੁੰਚੀ। ਪਾਕਿਸਤਾਨ ਦੇ ਖ਼ਿਲਾਫ ਪਹਿਲਾ ਵਨ-ਡੇ ਮੈਚ ਕਰਾਚੀ 'ਚ ਖੇਡਿਆ ਗਿਆ। ਇੰਜ਼ਮਾਮ ਉਲ ਹੱਕ ਨੇ ਸੈਂਕੜਾ ਜੜਿਆ, ਦ੍ਰਵਿੜ ਸੈਂਕੜੇ ਤੋਂ ਖੁੰਝੇ, ਪਰ ਇਸ ਮੈਚ ਨੂੰ ਹਮੇਸ਼ਾ ਲਈ ਲੋਕਾਂ ਦੇ ਦਿਲਾਂ 'ਚ ਵਸਾ ਗਿਆ ਕੈਫ਼ ਦਾ ਇਕ ਸ਼ਾਨਦਾਰ ਕੈਚ, ਜਿਸ ਨਾਲ ਮੈਚ ਦਾ ਪਾਸਾ ਹੀ ਪਲਟ ਗਿਆ।
PunjabKesari
ਕੈਫ਼ ਨੇ ਉਹ ਕੈਚ ਕਿੰਨੇ ਅਹਿਮ ਮੌਕੇ 'ਤੇ ਫੜਿਆ ਸੀ, ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਨਾਲ ਹੀ ਲਾ ਸਕਦੇ ਹੋ ਕਿ ਟੀਮ ਇੰਡੀਆ ਵੱਲੋਂ ਬਣਾਏ ਗਏ 349 ਦੌੜਾਂ ਦੇ ਵੱਡੇ ਸਕੋਰ ਨੂੰ ਪਾਕਿਸਤਾਨ ਪਾਰ ਕਰਨ ਦੇ ਕਰੀਬ ਪਹੁੰਚ ਗਿਆ ਸੀ। ਪਾਕਿਸਤਾਨ ਨੂੰ ਜਿੱਤ ਲਈ 8 ਗੇਂਦਾਂ 'ਚ 10 ਦੌੜਾਂ ਦੀ ਜ਼ਰੂਰਤ ਸੀ। ਸ਼ੋਏਬ ਮਲਿਕ ਤੇ ਮੋਈਨ ਖ਼ਾਨ ਕ੍ਰੀਜ਼ 'ਤੇ ਮੌਜੂਦ ਸਨ। ਅਜਿਹੇ ਮੌਕੇ 'ਤੇ ਆਇਆ ਕੈਫ਼ ਦਾ ਉਹ ਸ਼ਾਨਦਾਰ ਕੈਚ। 

ਜ਼ਹੀਰ ਖ਼ਾਨ ਦੀ ਗੇਂਦ ਨੂੰ ਸ਼ੋਏਬ ਨੇ ਹਵਾ 'ਚ ਚੁੱਕ ਕੇ ਖੇਡਿਆ, ਗੇਂਦ ਥੋੜ੍ਹੀ ਲਾਂਗ ਆਨ ਦੀ ਦਿਸ਼ਾ 'ਚ ਆਸਮਾਨ 'ਚ ਲਹਿਰਾ ਗਈ। ਅਜਿਹਾ ਲੱਗਾ ਕਿ ਗੇਂਦ ਨੋ ਮੈਨਸ ਲੈਂਡ 'ਚ ਟੱਪਾ ਖਾ ਜਾਵੇਗੀ। ਲਾਂਗ ਆਨ 'ਤੇ ਹੇਮਾਂਗ ਬਦਾਨੀ ਫੀਲਡਿੰਗ ਕਰ ਰਹੇ ਸਨ ਤੇ ਲਾਂਗ ਆਫ਼ 'ਤੇ ਕੈਫ਼। ਦੋਹਾਂ ਨੇ ਹੀ ਗੇਂਦ ਨੂੰ ਫੜਨ ਲਈ ਦੌੜ ਲਾਈ ਤੇ ਹੇਮਾਂਗ ਬਦਾਨੀ ਪਹਿਲਾਂ ਗੇਂਦ ਦੇ ਕੋਲ ਪਹੁੰਚ ਕੇ ਵੀ ਨਹੀਂ ਪਹੁੰਚ ਸਕੇ ਅਤੇ ਉਹ ਸਕਿਡ ਕਰਕੇ ਗੇਂਦ ਨੂੰ ਰੋਕਣ ਦੀ ਕੋਸ਼ਿਸ਼ 'ਚ ਜੁੱਟ ਗਏ। ਉਦੋਂ ਹੀ ਬਿਜਲੀ ਦੀ ਤਰ੍ਹਾਂ ਦੌੜ ਕੇ ਗੇਂਦ ਤਕ ਪਹੁੰਚੇ ਕੈਫ ਨੇ ਹੇਠਾਂ ਡਿੱਗ ਰਹੇ ਬਦਾਨੀ ਦੇ ਸਿਰ ਦੇ ਉੱਪਰੋ ਗੇਂਦ ਨੂੰ ਕੈਚ ਕਰ ਲਿਆ। ਕੈਫ਼ ਜ਼ਮੀਨ 'ਤੇ ਡਿੱਗੇ ਪਰ ਗੇਂਦ ਨੂੰ ਹੱਥੋਂ ਨਿਕਲਣ ਨਹੀਂ ਦਿੱਤਾ। ਇਹ ਸਭ ਕੁਝ ਪਲਕ ਝਪਕਣ ਭਰ ਦੇ ਸਮੇਂ 'ਚ ਹੋ ਗਿਆ। 
ਇਹ ਵੀ ਪੜ੍ਹੋ : ਕਿਸਾਨਾਂ ਦੇ ਹੱਕ 'ਚ ਆਏ ਪਹਿਲਵਾਨ ਬਜਰੰਗ ਪੂਨੀਆ ਅਤੇ ਬਬੀਤਾ ਫੋਗਾਟ ਸਮੇਤ ਇਹ ਦਿੱਗਜ ਖਿਡਾਰੀ
PunjabKesari
ਕੈਫ਼ ਦੀ ਕ੍ਰਿਕਟ 'ਚ ਉਪਲਬਧੀਆਂ
ਸਾਲ 2000 'ਚ ਵਨ-ਡੇ ਡੈਬਿਊ ਕਰਨ ਵਾਲੇ ਕੈਫ਼ ਨੇ 125 ਵਨ-ਡੇ ਮੈਚ ਖੇਡੇ ਜਿਸ 32.01 ਦੀ ਔਸਤ ਨਾਲ 2753 ਦੌੜਾਂ ਬਣਾਈਆਂ। ਉਨ੍ਹਾਂ ਦਾ ਸਰਵਉੱਚ ਸਕੋਰ 111 ਰਿਹਾ। ਉਨ੍ਹਾਂ ਨੇ ਆਪਣੇ ਵਨ-ਡੇ ਕਰੀਅਰ 'ਚ ਦੋ ਸੈਂਕੜੇ ਤੇ 17 ਅਰਧ ਸੈਂਕੜੇ ਲਗਾਏ। ਕੈਫ਼ ਨੇ ਭਾਰਤ ਲਈ 13 ਟੈਸਟ ਖੇਡੇ। ਟੈਸਟ 'ਚ ਕੈਫ਼ ਦਾ ਔਸਤ 32.84 ਦਾ ਰਿਹਾ ਜਿਸ ਦੀ ਮਦਦ ਨਾਲ ਉਨ੍ਹਾਂ ਨੇ 22 ਪਾਰੀਆਂ 'ਚ 624 ਦੌੜਾਂ ਬਣਾਈਆਂ ਹਨ। ਇਸ 'ਚ ਉਨ੍ਹਾਂ ਦੇ ਨਾਂ ਇਕ ਸੈਂਕੜਾ ਤੇ ਤਿੰਨ ਅਰਧ ਸੈਂਕੜੇ ਸ਼ਾਮਲ ਹਨ।


author

Tarsem Singh

Content Editor

Related News