ਮੁਹੰਮਦ ਇਰਫਾਨ ਨੇ ਸੁੱਟਿਆ ਟੀ-20 ਕ੍ਰਿਕਟ ਦਾ ਸਭ ਤੋਂ ਕਿਫਾਇਤੀ ਗੇਂਦਬਾਜ਼ੀ ਸਪੈਲ
Monday, Aug 27, 2018 - 09:55 AM (IST)

ਨਵੀਂ ਦਿੱਲੀ— ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਇਰਫਾਨ ਨੇ ਟੀ-20 'ਚ ਕ੍ਰਿਕਟ ਇਤਿਹਾਸ 'ਚ ਸਭ ਤੋਂ ਕਿਫਾਇਤੀ ਗੇਂਦਬੀਜ਼ ਸਪੈਲ ਸੁੱਟਿਆ ਹੈ। ਫਿਰਫਾਨ ਨੇ ਕੈਰੇਬੀਅਨ ਪ੍ਰੀਮੀਅਰ ਲੀਗ 'ਚ ਬਾਰਬੋਡਸ ਟ੍ਰਿਡੇਂਟ੍ਰਸ ਲਈ ਖੇਡਦੇ ਹੋਏ ਇਹ ਉਪਲਬਧੀ ਹਾਸਲ ਕੀਤੀ। ਹਾਲਾਂਕਿ ਉਨ੍ਹਾਂ ਦਾ ਇਹ ਪ੍ਰਦਰਸ਼ਨ ਵੀ ਉਨ੍ਹਾਂ ਦੀ ਟੀਮ ਨੂੰ ਸੇਂਟ ਕੀਟ੍ਰਸ ਅਤੇ ਨੇਵਿਸ ਖਿਲਾਫ ਜਿੱਤ ਨਹੀਂ ਦਿਵਾ ਪਾਇਆ।ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨੇ ਸ਼ਨੀਵਾਰ ਰਾਤ ਨੂੰ ਚਾਰ ਓਵਰਾਂ 'ਚ ਸਿਰਫ ਇਕ ਦੌੜਾਂ ਦਿੰਦੇ ਹੋਏ 2 ਵਿਕਟ ਹਾਸਲ ਕੀਤੇ। ਉਨ੍ਹਾਂ ਦੀ 24 'ਚੋਂ 23 ਗੇਂਦਾਂ 'ਤੇ ਕੋਈ ਦੌੜ ਨਹੀਂ ਬਣਾ ਪਾਇਆ। ਉਨ੍ਹਾਂ ਦੇ ਸਪੈਲ ਦੀ ਆਖਰੀ ਗੇਂਦ 'ਤੇ ਬੱਲੇਬਾਜ਼ ਨੇ ਇਕ ਦੌੜ ਬਣਾਈ। ਉਨ੍ਹਾਂ ਦੀ ਗੇਂਦਬਾਜ਼ੀ ਅੰਕੜਾ ਰਿਹਾ 4-3-1-2। 7 ਫੁੱਟ 1 ਇੰਚ ਲੰਮੇ ਇਸ ਗੇਂਦਬਾਜ਼ ਨੇ ਕ੍ਰਿਸ ਗੇਂਲ ਅਤੇ ਈਵਿਨ ਲੁਈਸ ਦੇ ਵਿਕਟ ਲਏ।
ਇਰਫਾਨ ਦੀ ਗੇਂਦਬਾਜ਼ੀ ਦੇ ਬਾਵਜੂਦ ਉਨ੍ਹਾਂ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਬਾਰਬਾਡੋਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 147 ਦੌੜਾਂ ਬਣਾਈਆਂ ਕੀਟ੍ਰਸ ਨੇ 148 ਦੌੜਾਂ ਦੇ ਟੀਚੇ ਨੂੰ ਚਾਰ ਵਿਕਟ ਗੁਅ ਕੇ 18.5 ਓਵਰਾਂ 'ਚ ਹਾਸਲ ਕਰ ਲਿਆ। ਮੈਚ ਤੋਂ ਬਾਅਦ ਇਰਫਾਨ ਨੇ ਕਿਹਾ,' ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ ਪਰ ਜੇਕਰ ਮੇਰੀ ਟੀਮ ਵੀ ਜਿੱਤਦੀ ਤਾਂ ਜ਼ਿਆਦਾਖੁਸ਼ੀ ਹੁੰਦੀ। ਪਰ ਟੀ-20 ਕ੍ਰਿਕਟ ਦਾ ਸਭ ਤੋਂ ਕਿਫਾਇਤੀ ਸਪੈਲ ਸੁੱਟ ਕੇ ਮੈਂ ਬਹੁਤ ਖੁਸ਼ ਹਾਂ।
ਉਨ੍ਹਾਂ ਕਿਹਾ,' ਮੈਨੂੰ ਇਸ ਤਰ੍ਹਾਂ ਵਿਕਟਾਂ 'ਤੇ ਗੇਂਦਬਾਜ਼ੀ ਕਰਨਾ ਚੰਗਾ ਲਗਦਾ ਹੈ। ਲਾਈਵ ਵਿਕਟ 'ਤੇ ਮੇਰੀ ਹਾਈਟ ਦੀ ਵਜ੍ਹਾ ਨਾਲ ਮੈਨੂੰ ਅਤਿਕਿਤ ਉਛਾਲ ਮਿਲਦਾ ਹੈ। ਇਹ ਮੇਰੇ ਲਈ ਸੰਤੋਸ਼ਜਨਕ ਪ੍ਰਦਰਸ਼ਨ ਰਿਹਾ। ਇਰਫਾਨ ਨੇ ਬੀਤੇ ਦੋ ਸਾਲ ਤੋਂ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡਿਆ ਹੈ। ਉਨ੍ਹਾਂ ਨੇ ਗੇਲ ਨੂੰ ਤਾਂ ਪਾਰੀ ਦੀ ਪਹਿਲੀ ਹੀ ਗੇਂਦ 'ਤੇ ਆਊਟ ਕੀਤਾ।