ਮੁਹੰਮਦ ਅਲੀ ਦੀ ਬੇਟੀ ਨੇ ਕਿਹਾ ਡੈਡ ਸਾਨੂੰ ਮੁੱਕੇਬਾਜ਼ ਨਹੀਂ ਸੀ ਬਣਾਉਣਾ ਚਾਹੁੰਦੇ
Tuesday, Oct 23, 2018 - 04:54 AM (IST)

ਨਵੀਂ ਦਿੱਲੀ— ਅਮਰੀਕੀ ਪੇਸ਼ੇਵਰ ਮੁੱਕੇਬਾਜ਼ ਮੁਹੰਮਦ ਅਲੀ ਦੀ ਬੇਟੀ ਹਾਨਾ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਚਾਹੁੰਦੇ ਸੀ ਕਿ ਉਸਦੀ ਭੈਣ ਲੈਲਾ ਮੁੱਕੇਬਾਜ਼ੀ 'ਚ ਕਰੀਅਰ ਬਣਾਉਣ ਦੀ ਬਜਾਏ ਨਿਯਮਤ ਨੌਕਰੀ ਕਰੇ।
ਹਾਨਾ ਅਨੁਸਾਰ ਅਲੀ ਨੇ ਲੈਲਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਮੁਕੇਬਾਜ਼ ਬਣਨ ਦੇ ਫੈਸਲੇ 'ਤੇ ਦੁਬਾਰਾ ਵਿਚਾਰ ਕਰੇ ਪਰ ਉਸ ਸਮੇਂ ਉਸ ਨੂੰ ਲੱਗਿਆ ਕਿ ਉਹ ਮੁੱਕੇਬਾਜ਼ੀ ਨੂੰ ਲੈ ਕੇ ਗੰਭੀਰ ਹੈ ਤਾਂ ਉਨ੍ਹਾਂ ਨੇ ਉਸ ਦਾ ਪੂਰਾ ਸਮਰਥਨ ਕੀਤਾ ਤੇ ਉਨ੍ਹਾਂ ਨੇ ਇਸ 'ਤੇ ਮਾਣ ਮਹਿਸੂਸ ਹੁੰਦਾ ਸੀ। ਹਾਨਾ ਇਸ ਮਹਾਨ ਮੁੱਕੇਬਾਜ਼ ਦੀ ਤੀਜੀ ਬੇਟੀ ਹੈ। ਉਨ੍ਹਾਂ ਕਿਹਾ ਕਿ ਮੇਰੇ ਡੈਡ ਦਾ ਇਹ ਇਕ ਗੁਣ ਸੀ ਕਿ ਜਦੋਂ ਉਹ ਬੱਚਿਆਂ ਦੀ ਪਸੰਦ ਨਾਲ ਸਹਿਮਤ ਨਹੀਂ ਹੁੰਦੇ ਸੀ ਤਾਂ ਵੀ ਉਹ ਸਮਰਥਨ ਕਰਦੇ ਤੇ ਵਧੀਆ ਪ੍ਰੇਰਿਤ ਕਰਦੇ। ਹਾਨਾ ਨੇ ਆਪਣੀਆਂ ਯਾਦਾਂ 'ਐਟ ਹੋਮ ਵਿਚ ਮੁਹੰਮਦ ਅਲੀ' ਵਿਚ ਇਸ ਮਹਾਨ ਮੁੱਕੇਬਾਜ਼ ਦੇ ਵਿਭਿੰਨ ਪਹਿਲੂਆਂ ਨੂੰ ਉਜਾਗਰ ਕੀਤਾ।