ਮੋਦੀ ਨੇ ਸ਼ਤਰੰਜ ਖਿਡਾਰੀਆਂ ਦੇ ਪੈਸਾ ਇਕੱਠਾ ਕਰਨ ਦੇ ਤਰੀਕੇ ਦੀ ਕੀਤੀ ਸ਼ਲਾਘਾ

04/16/2020 1:14:31 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਸਮੇਤ ਭਾਰਤ ਦੇ ਸ਼ਤਰੰਜ ਖਿਡਾਰੀਆਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਕੋਵਿਡ-19 ਮਹਾਮਾਰੀ ਵਿਰੁੱਧ ਲੜਾਈ ਲਈ ਨਵੇਂ ਤਰੀਕੇ ਨਾਲ ਪੈਸਾ ਇਕੱਠਾ ਕੀਤਾ। ਆਨੰਦ ਤੋਂ ਇਲਾਵਾ ਪੰਜ ਚੋਟੀ ਦੇ ਖਿਡਾਰੀਆਂ ਵਿਦਿਤ ਗੁਜਰਾਤੀ, ਪੀ. ਹਰਿਕ੍ਰਿਸ਼ਣਾ, ਬੀ. ਅਧਿਬਨ, ਕੋਨੇਰੂ ਹੰਪੀ ਤੇ ਡੀ. ਹਰਿਕਾ ਨੇ ਇਕ ਆਨਲਾਈਨ ਸ਼ਤਰੰਜ ਪ੍ਰਦਰਸ਼ਨੀ ਵਿਚ ਹਿੱਸਾ ਲੈ ਕੇ ਹੰਗਾਮੀ ਸਥਿਤੀ ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਤੇ ਰਾਹਤ ਫੰਡ (ਪੀ. ਐੱਮ. ਕੇਅਰਸ ਫੰਡ) ਲਈ ਸਾਢੇ 4 ਲੱਖ ਰੁਪਏ ਇਕੱਠੇ ਕੀਤੇ। 
ਮੋਦੀ ਨੇ ਟਵੀਟ ਕੀਤਾ, ‘‘ਸਾਡੇ ਸ਼ਤਰੰਜ ਖਿਡਾਰੀਆਂ ਦੀ ਵੱਖਰੀ ਤਰ੍ਹਾਂ ਦੀ ਕੋਸ਼ਿਸ਼, ਜਿਸ ਵਿਚ ਵਿਸ਼ਵਨਾਥਨ ਆਨੰਦ, ਵਿਦਿਤ ਗੁਜਰਾਤੀ, ਪੀ. ਹਰਿਕ੍ਰਿਸ਼ਣਾ, ਬੀ. ਅਧਿਬਨ ਤੇ ਡੀ. ਹਰਿਕਾ ਸ਼ਾਮਲ ਰਹੀਆਂ।’’ ਮੋਦੀ ਨੇ ਕਿਹਾ, ‘‘ਮੈਨੂੰ ਪੂਰਾ ਭਰੋਸਾ ਹੈ ਕਿ ਮੁਕਾਬਲੇਬਾਜ਼ਾਂ ਲਈ ਇਹ ਤਜਰਬਾ ਕਾਫੀ ਉਤਸ਼ਾਹਿਤ ਕਰਨ ਵਾਲਾ ਰਹੇਗਾ।’’


Gurdeep Singh

Content Editor

Related News