PM ਮੋਦੀ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਮਗਾ ਜਿੱਤਣ ’ਤੇ ਸ਼੍ਰੀਕਾਂਤ ਨੂੰ ਦਿੱਤੀ ਵਧਾਈ

12/20/2021 1:44:06 PM

ਨਵੀਂ ਦਿੱਲੀ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਮਗਾ ਜਿੱਤਣ ’ਤੇ ਭਾਰਤੀ ਬੈਡਮਿੰਟਨ ਖਿਡਾਰੀ ਕਿੰਦਾਂਬੀ ਨੂੰ ਸੋਮਵਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਜਿੱਤ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਉਨ੍ਹਾਂ ਨੇ ਟਵੀਟ ਵਿਚ ਕਿਹਾ, ‘ਇਤਿਹਾਸਕ ਚਾਂਦੀ ਤਮਗਾ ਜਿੱਤਣ ’ਤੇ ਕਿੰਦਾਂਬੀ ਸ਼੍ਰੀਕਾਂਤ ਨੂੰ ਵਧਾਈ। ਇਹ ਜਿੱਤ ਕਈ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ ਅਤੇ ਬੈਡਮਿੰਟਨ ਦੇ ਪ੍ਰਤੀ ਉਨ੍ਹਾਂ ਵਿਚ ਲਗਾਅ ਵਧਾਏਗੀ।’

PunjabKesari

ਇਹ ਵੀ ਪੜ੍ਹੋ : ਟੈਨਿਸ ਸਟਾਰ ਪੇਂਗ ਸ਼ੁਆਈ ਨੇ ਸਾਬਕਾ ਮੰਤਰੀ ’ਤੇੇ ਲਗਾਏ ਜਿਨਸੀ ਸੋਸ਼ਣ ਦੇ ਦੋਸ਼ਾਂ ਨੂੰ ਨਕਾਰਿਆ

ਸ਼੍ਰੀਕਾਂਤ ਨੇ ਐਤਵਾਰ ਨੂੰ ਵਿਸ਼ਵ ਚੈਂਪੀਅਨਸ਼ਿਪ ਦਾ ਚਾਂਦੀ ਤਮਗਾ ਜਿੱਤਿਆ। ਮੁਕਾਬਲੇ ਦੇ ਪੁਰਸ਼ ਸਿੰਗਲਜ਼ ਫਾਈਨਲ ਵਿਚ ਸਿੰਗਾਪੁਰ ਦੇ ਲੋਹ ਕੀਨ ਯੂਊ ਤੋਂ 15-21, 20-22 ਨਾਲ ਉਹ ਹਾਰ ਗਏ। ਚਾਂਦੀ ਤਮਗਾ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਹਨ। ਉਨ੍ਹਾਂ ਤੋਂ ਪਹਿਲਾਂ ਪ੍ਰਕਾਸ਼ ਪਾਦੁਕੋਣ, ਬੀ ਸਾਈ ਪ੍ਰਣੀਤ ਕਾਂਸੀ ਤਮਗਾ ਜਿੱਤ ਚੁੱਕੇ ਹਨ, ਜਦੋਂਕਿ ਲਕਸ਼ੈ ਸੇਨ ਨੇ ਇਸ ਵਾਰ ਕਾਂਸੀ ਤਮਗਾ ਜਿੱਤਿਆ।
 


cherry

Content Editor

Related News