ਮੋਦੀ ਨੇ ਇੰਡੋਨੇਸ਼ੀਆ ਓਪਨ ਖਿਤਾਬ ਜਿੱਤਣ 'ਤੇ ਸ਼੍ਰੀਕਾਂਤ ਨੂੰ ਦਿੱਤੀ ਵਧਾਈ

06/18/2017 11:52:17 PM

ਨਵੀਂ ਦਿੱਲੀ— ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਬੈਡਮਿੰਟਨ ਖਿਡਾਰੀ ਸ਼੍ਰੀਕਾਂਤ ਨੂੰ ਇੰਡੋਨੇਸ਼ੀਆ ਓਪਨ ਪੁਰਸ਼ ਸਿੰਗਲ ਖਿਤਾਬ ਜਿੱਤਣ 'ਤੇ ਵਧਾਈ ਦਿੱਤੀ ਹੈ। ਦੁਨੀਆ ਦੇ 22ਵੇਂ ਨੰਬਰ ਦੇ ਖਿਡਾਰੀ ਸ਼੍ਰੀਕਾਂਤ ਨੇ ਅਪ੍ਰੈਲ 'ਚ ਸਿੰਗਾਪੁਰ ਓਪਨ ਦੇ ਫਾਈਨਲ 'ਚ ਜਗ੍ਹਾ ਬਣਾਈ ਸੀ। ਉਸ ਨੇ ਫਾਈਨਲ 'ਚ ਜਾਪਾਨੀ ਕੁਆਲੀਫਾਈ ਕਾਜੂਮਾਸਾ ਸਕਾਈ ਨੂੰ 21-11, 21-19 ਨਾਲ ਹਰਾਇਆ। 
ਪ੍ਰਧਾਨਮੰਤਰੀ ਨੇ ਟਵੀਟ 'ਤੇ ਲਿਖਿਆ ਕਿ ਵਧਾਈ ਹੋ ਕਿਦਾਮਬੀ। ਅਸੀਂ ਇੰਡੋਨੇਸ਼ੀਆ ਓਪਨ ਸੀਰੀਜ਼ 'ਚ ਤੇਰੇ ਜਿੱਤ ਹਾਸਲ ਦੀ ਬਹੁਤ ਖੁਸ਼ੀ ਹੈ। ਜਿੱਤ 'ਤੇ ਤੁਹਾਨੂੰ ਬੀ. ਏ. ਆਈ ਵਲੋਂ ਪੰਜ ਲੱਖ ਰੁਪਏ ਨਕਦ ਪੁਰਸਕਾਰ। ਭਾਰਤੀ ਕ੍ਰਿਕਟਰ ਵੀਰੇਂਦਰ ਸਹਿਵਾਗ ਨੇ ਲਿਖਿਆ ਕਿ ਵਧਾਈ ਦਿੱਤੀ। ਇੰਡੋਨੇਸ਼ੀਆ ਓਪਨ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਖਿਡਾਰੀ। ਇਸ ਤੋਂ ਇਲਾਵਾ ਪ੍ਰਣਯ ਅਤੇ ਅਜੇ ਜੈਰਾਮ ਨੇ ਵੀ ਉਸ ਨੂੰ ਟਵੀਟ 'ਤੇ ਵਧਾਈ ਦਿੱਤੀ।


Related News