ਰੋਮਨ ਰੇਂਸ ਨੂੰ ਮਿਜ਼ ਦੀ ਧਮਕੀ, ਰੇਂਸ ਨੇ ਇਸ ਤਰ੍ਹਾਂ ਉਡਾਇਆ ਮਜ਼ਾਕ

01/12/2018 11:22:08 AM

ਨਵੀਂ ਦਿੱਲੀ (ਬਿਊਰੋ)— ਡਬਲਿਊ.ਡਬਲਿਊ.ਈ. ਰਾਅ ਵਿਚ ਇਸ ਹਫਤੇ ਦਿ ਮਿਜ਼ ਦੀ ਵਾਪਸੀ ਦੇ ਨਾਲ ਹੀ ਉਨ੍ਹਾਂ ਦੀ ਅਤੇ ਰੋਮਨ ਰੇਂਸ ਦੀ ਦੁਸ਼ਮਣੀ ਫਿਰ ਤੋਂ ਸ਼ੁਰੂ ਹੋ ਗਈ ਹੈ। ਦਿ ਮਿਜ਼ ਨੇ ਇਸ ਵਾਰ ਰਾਅ ਦੇ ਮੇਨ ਈਵੈਂਟ ਮੈਚ ਦੇ ਬਾਅਦ ਰੋਮਨ ਰੇਂਸ ਉੱਤੇ ਅਟੈਕ ਕੀਤਾ ਅਤੇ ਉਨ੍ਹਾਂ ਉੱਤੇ ਆਪਣਾ ਫਿਨੀਸ਼ਰ ਸਕਲ ਕਰਸ਼ਿੰਗ ਫਿਨਾਲੇ ਲਗਾਇਆ।

ਦਿ ਮਿਜ ਨੇ ਜਿਮ ਤੋਂ ਵਰਕਆਊਟ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਰੋਮਨ ਰੇਂਸ ਨੂੰ ਧਮਕੀ ਦਿੱਤੀ ਅਤੇ ਟਾਇਟਲ ਰਾਅ ਦੇ 25ਵੇਂ ਜਨਮਦਿਨ ਦੇ ਮੌਕੇ ਉੱਤੇ ਵਾਪਸ ਪਾਉਣ ਦੀ ਗੱਲ ਕਹੀ। ਦਿ ਮਿਜ ਨੇ ਵੀਡੀਓ ਵਿਚ ਕਿਹਾ, ''ਸਾਲ 2018 ਦੇ 10 ਤੋਂ ਜ਼ਿਆਦਾ ਦਿਨ ਹੋ ਚੁੱਕੇ ਹਨ, ਕੀ ਤੁਸੀਂ ਦੱਸ ਸਕਦੇ ਹੋ ਕਿ ਕੌਣ ਚੰਗੀ ਤਰ੍ਹਾਂ ਨਾਲ ਬੈਸਟ ਪਾਉਂਦਾ  ਹੈ (ਰਿੰਗ ਗੀਅਰ ਜੋ ਰੋਮਨ ਰੇਂਸ ਪਹਿਨ ਕੇ ਰਿੰਗ ਵਿਚ ਆਉਂਦੇ ਹਨ)। ਮੈਂ 20 ਪਾਉਂਡ ਦੀ ਬੈਸਟ ਪਹਿਨ ਕੇ ਵਰਕਆਊਟ ਕਰਦਾ ਹਾਂ ਅਤੇ ਰੋਮਨ ਰੇਂਸ 1 ਪਾਉਂਡ ਦੀ ਬੈਸਟ ਪਹਿਨਕੇ ਰਿੰਗ ਵਿਚ ਉਤਰਦੇ ਹਨ। ਰੋਮਨ ਇਸ ਹਫਤੇ ਜੋ ਤੁਹਾਡਾ ਹਾਲ ਕੀਤਾ, ਉਹੀ ਅਗਲੇ ਹਫਤੇ ਹੋਵੇਗਾ ਅਤੇ ਉਸਦੇ ਬਾਅਦ ਫਿਰ ਮੈਂ ਆਪਣਾ ਟਾਇਟਲ ਜਿੱਤ ਕੇ ਰਹਾਂਗਾ।

ਰੋਮਨ ਰੇਂਸ ਨੇ ਦਿ ਮਿਜ ਵਲੋਂ ਕੀਤੇ ਗਏ ਟਵੀਟ ਦੇ ਬਾਅਦ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹੋਏ ਆਪਣੀ ਪ੍ਰਤੀਕਿਰਿਆ ਦਿੱਤੀ। ਰੋਮਨ ਰੇਂਸ ਨੇ ਕਿਹਾ ਕਿ ਦਿ ਮਿਜ਼ ਦਾ ਵਰਕਆਊਟ ਸਿਰਫ 20 ਪਾਊਂਡ ਦੀ ਬੈਸਟ, ਇੱਧਰ ਉੱਧਰ ਘੁੰਮਣ ਅਤੇ ਵੀਡੀਓ ਬਣਾਉਣ ਤੱਕ ਹੀ ਸੀਮਿਤ ਹੈ। ਰਾਅ ਵਿਚ ਤੂੰ ਕੁੱਝ ਨਹੀਂ ਕਰ ਪਾਵਾਂਗਾ।


Related News