ਵਨਡੇ ਅੰਤਰਰਾਸ਼ਟਰੀ ਕ੍ਰਿਕਟ ’ਚ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਖਿਡਾਰਣ ਬਣੀ ਮਿਤਾਲੀ ਰਾਜ

Sunday, Mar 14, 2021 - 01:50 PM (IST)

ਵਨਡੇ ਅੰਤਰਰਾਸ਼ਟਰੀ ਕ੍ਰਿਕਟ ’ਚ ਇਹ ਮੁਕਾਮ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਖਿਡਾਰਣ ਬਣੀ ਮਿਤਾਲੀ ਰਾਜ

ਲਖਨਊ (ਭਾਸ਼ਾ) : ਅਨੁਭਵੀ ਬੱਲੇਬਾਜ਼ ਮਿਤਾਲੀ ਰਾਜ ਐਤਵਾਰ ਨੂੰ ਇੱਥੇ ਮਹਿਲਾ ਵਨਡੇ ਅੰਤਰਰਾਸ਼ਟਰੀ ਕ੍ਰਿਕਟ ਵਿਚ 7000 ਦੌੜਾਂ ਪੂਰੀਆਂ ਕਰਨ ਵਾਲੀ ਪਹਿਲੀ ਕ੍ਰਿਕਟਰ ਬਣੀ। ਭਾਰਤੀ ਕਪਤਾਨ ਮਿਤਾਲੀ ਨੇ ਦੱਖਣੀ ਅਫਰੀਕਾ ਖ਼ਿਲਾਫ਼ ਇੱਥੇ ਚੱਲ ਰਹੀ ਸੀਰੀਜ਼ ਦੇ ਚੌਥੇ ਵਨਡੇ ਦੌਰਾਨ ਆਪਣੇ 213ਵੇਂ ਮੈਚ ਵਿਚ 7 ਹਜ਼ਾਰ ਵਨਡੇ ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕੀਤੀਆ।

ਇਹ ਵੀ ਪੜ੍ਹੋ: ਕ੍ਰਿਕਟ ਮੈਦਾਨ ’ਤੇ ਮੁੜ ਚੱਲਿਆ ਯੁਵਰਾਜ ਸਿੰਘ ਦਾ ਬੱਲਾ, ਲਗਾਤਾਰ 4 ਛੱਕੇ ਲਗਾ ਕੇ ਸੋਸ਼ਲ ਮੀਡੀਆ ’ਤੇ ਛਾਏ (ਵੀਡੀਓ) 

PunjabKesari

ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਨੇ ਮਿਤਾਲੀ ਦੀ ਉਪਲੱਬਧੀ ’ਤੇ ਟਵੀਟ ਕੀਤਾ, ‘ਮੈਗਨੀਫਿਸੇਂਟ ਮਿਤਾਲੀ। ਟੀਮ ਇੰਡੀਆ ਦੀ ਵਨਡੇ ਕਪਤਾਨ 7000 ਵਨਡੇ ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕਰਨ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣੀ। ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਖਿਡਾਰੀ।’ ਸਾਲ 1999 ਵਿਚ ਅੰਤਰਰਾਸ਼ਟਰੀ ਡੈਬਿਊ ਕਰਨ ਵਾਲੀ 38 ਸਾਲ ਦੀ ਮਿਤਾਲੀ ਵਨਡੇ ਅੰਤਰਰਾਸ਼ਟਰੀ ਕ੍ਰਿਕਟ ਵਿਚ 6000 ਦੌੜਾਂ ਪੂਰੀਆਂ ਕਰਨ ਵਾਲੀ ਵੀ ਪਹਿਲੀ ਮਹਿਲਾ ਕ੍ਰਿਕਟਰ ਹੈ। ਅੰਤਰਰਾਸ਼ਟਰੀ ਕ੍ਰਿਕਟ ਨੂੰ 2016 ਵਿਚ ਅਲਵਿਦਾ ਕਹਿਣ ਵਾਲੀ ਇੰਗਲੈਂਡ ਦੀ ਚਾਰਲੇਟ ਐਡਵਰਡਸ 5992 ਵਨਡੇ ਅੰਤਰਰਾਸ਼ਟਰੀ ਦੌੜਾਂ ਨਾਲ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਿਆਂ ਦੀ ਸੂਚੀ ਵਿਚ ਦੂਜੇ ਸਥਾਨ ’ਤੇ ਹੈ।

ਇਹ ਵੀ ਪੜ੍ਹੋ: IPL 2021 ਤੋਂ ਪਹਿਲਾਂ ਧੋਨੀ ਦੇ ਇਸ ਅਵਤਾਰ ਨੇ ਚੱਕਰਾਂ ’ਚ ਪਾਏ ਪ੍ਰਸ਼ੰਸਕ, ਤਸਵੀਰ ਵਾਇਰਲ

ਮਿਤਾਲੀ  ਨੇ ਚੌਥੇ ਵਨਡੇ ਵਿਚ ਤੇਜ਼ ਗੇਂਦਬਾਜ਼ ਟੁਮੀ ਸ਼ੇਖੁਖੁਨੇ ਦੀ ਗੇਂਦ ’ਤੇ ਆਉਣ ਤੋਂ ਪਹਿਲਾਂ 71 ਗੇਂਦਾਂ ਵਿਚ 45 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ਵਿਚ ਚਾਰ ਚੌਥੇ ਜੜੇ। ਸ਼ੁੱਕਰਵਾਰ ਨੂੰ ਤੀਜੇ ਵਨਡੇ ਦੌਰਾਨ ਮਿਤਾਲੀ ਸਾਰੇ ਪ੍ਰਾਰੂਪਾਂ ਵਿਚ 10000 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕਰਨ ਵਾਲੀ ਪਹਿਲੀ ਭਾਰਤੀ ਅਤੇ ਕੁੱਲ ਦੂਜੀ ਮਹਿਲਾ ਕ੍ਰਿਕਟਰ ਬਣੀ ਸੀ।

ਇਹ ਵੀ ਪੜ੍ਹੋ: ਬੀਮੇ ਦੇ ਪੈਸਿਆਂ ਲਈ ਪਿਤਾ ਨੇ ਕੀਤਾ 2 ਪੁੱਤਰਾਂ ਦਾ ਕਤਲ, ਮਿਲੀ 212 ਸਾਲ ਦੀ ਸਜ਼ਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News