ਵਿਸ਼ਵ ਕੱਪ ਵਰਗੀਆਂ ਪ੍ਰਤੀਯੋਗਿਤਾਵਾਂ ''ਚ ਸੁਰੱਖਿਅਤ ਦਿਨ ਚਾਹੁੰਦੈ ਸਟਾਰਕ

03/08/2020 12:35:26 PM

ਸਪੋਰਟਸ ਡੈਸਕ (ਭਾਸ਼ਾ)— ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਸ਼ਨੀਵਾਰ ਨੂੰ ਕਿਹਾ ਕਿ ਆਈ. ਸੀ. ਸੀ. ਨੂੰ ਇਸ ਸਾਲ ਦੇ ਆਖਿਰ ਵਿਚ ਹੋਣ ਵਾਲੇ ਪੁਰਸ਼ ਟੀ-20 ਸਮੇਤ ਸਾਰੇ ਵਿਸ਼ਵ ਕੱਪ ਨਾਕਆਊਟ ਮੈਚਾਂ ਲਈ ਇਕ ਵਾਧੂ ਦਿਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਸਟਾਰਕ ਨੇ ਕਿਹਾ, ''ਮੇਰੇ ਵਿਚਾਰ ਵਿਚ ਇਹ ਨਿਯਮ ਸਮਝ ਤੋਂ ਪਰ੍ਹੇ ਹੈ। ਜੇਕਰ ਦੋਵੇਂ ਮੈਚ ਮੀਂਹ ਕਾਰਣ ਰੱਦ ਹੋ ਜਾਂਦੇ ਤਾਂ ਸੁਰੱਖਿਅਤ ਦਿਨ ਨਾ ਰੱਖਣ ਲਈ ਸਾਰੇ ਆਈ. ਸੀ. ਸੀ. ਦੀ ਆਲੋਚਨਾ ਕਰ ਰਹੇ ਹੁੰਦੇ।''


Related News