ਮਿਚੇਲ ਸਟਾਰਕ ਨੇ ਕਰਾਈ ਵਰਲਡ ਕੱਪ ਦੀ ਸਭ ਤੋਂ ਤੇਜ਼ ਗੇਂਦ, ਤੋੜਿਆ ਆਪਣਾ ਹੀ ਰਿਕਾਰਡ

06/07/2019 3:49:21 PM

ਸਪੋਰਟਸ ਡੈਸਕ : ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੇ ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ 2019 'ਚ ਹੁਣ ਤੱਕ ਦੀ ਸਭ ਤੋਂ ਤੇਜ਼ ਗੇਂਦ ਸੁੱਟੀ ਹੈ। ਸਟਾਰਕ ਨੇ ਵੈਸਟਇੰਡੀਜ਼ ਦੇ ਸਟਾਰ ਬੱਲੇਬਾਜ਼ ਕ੍ਰਿਸ ਗੇਲ ਦੇ ਖਿਲਾਫ 152 ਕਿ. ਮੀ. ਦੀ ਰਫਤਾਰ ਨਾਲ ਗੇਂਦ ਸੁੱਟੀ ਜੋ ਕਿ ਮੌਜੂਦਾ ਵਰਲਡ ਕੱਪ ਟੂਰਨਾਮੈਂਟ ਦੀ ਹੁਣ ਤੱਕ ਦੀ ਸਭ ਤੋਂ ਤੇਜ਼ ਗੇਂਦ ਰਹੀ। ਹਾਲਾਂਕਿ ਇਸ ਗੇਂਦ ਨੂੰ ਗੇਲ ਖੇਡਣ 'ਚ ਕਾਮਯਾਬ ਰਹੇ ਤੇ 2 ਦੌੜਾਂ ਵੀ ਮਿਲੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਹੀ ਸਭ ਤੋਂ ਤੇਜ਼ ਗੇਂਦ ਪਾਉਣ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਸਟਾਰਕ ਜਦੋਂ ਪੰਜਵਾਂ ਓਵਰ ਕਰਵਾਉਣ ਆਏ ਤਾਂ ਉਨ੍ਹਾਂ ਨੇ ਇਹ ਨਹੀਂ ਸੋਚਿਆ ਹੋਵੇਗਾ ਕਿ ਇਸ ਓਵਰ 'ਚ ਵਰਲਡ ਕੱਪ 2019 ਦੀ ਸਭ ਤੋਂ ਤੇਜ਼ ਗੇਂਦ ਸੁੱਟੀ ਜਾਵੇਗੀ।PunjabKesari
ਸਟਾਰਕ ਨੇ ਤੋੜਿਆ ਆਪਣਾ ਹੀ ਰਿਕਾਰਡ 
ਸਟਾਰਕ ਨੇ 152 ਕਿ. ਮੀ. ਪ੍ਰਤੀ ਘੰਟਾ ਦੀ ਸਪੀਡ ਤੋਂ ਗੇਂਦ ਕਰਾ ਕੇ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਫਗਾਨਿਸਤਾਨ ਦੇ ਖਿਲਾਫ ਇਕ ਮੈਚ ਦੇ ਦੌਰਾਨ 151 ਕਿ. ਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਕਰਾਈ ਸੀ।


Related News