ਇਸ ਆਸਟਰੇਲੀਆਈ ਖਿਡਾਰੀ ਨੇ IPL 'ਤੇ ਠੋਕਿਆ 1.53 ਮਿਲੀਅਨ ਡਾਲਰ ਦਾ ਮੁਕੱਦਮਾ
Tuesday, Apr 09, 2019 - 01:13 PM (IST)

ਸਪੋਰਟਸ ਡੈਸਕ— ਕ੍ਰਿਕਟ ਦੇ ਮਹਾਕੁੰਭ ਭਾਵ ਆਈ.ਪੀ.ਐੱਲ. 2019 ਦਾ ਸੀਜ਼ਨ ਆਪਣੇ ਰੋਮਾਂਚ 'ਚ ਹੈ। ਆਈ.ਪੀ.ਐੱਲ. ਪ੍ਰਤੀ ਦਰਸ਼ਕਾਂ ਦਾ ਕ੍ਰੇਜ਼ ਦੇਖਣ ਯੋਗ ਹੈ। ਇਸ ਆਈ.ਪੀ.ਐੱਲ. ਸੈਸ਼ਨ 'ਚ ਨਵੇਂ ਨੌਜਵਾਨ ਖਿਡਾਰੀਆਂ ਨੇ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। ਅਜਿਹੇ 'ਚ ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੇ ਆਈ.ਪੀ.ਐੱਲ. 'ਤੇ 1.53 ਮਿਲੀਅਨ ਡਾਲਰ ਦਾ ਮੁਕੱਦਮਾ ਠੋਕ ਦਿੱਤਾ ਹੈ।
ਇਸ ਖਿਡਾਰੀ ਨੇ ਆਈ.ਪੀ.ਐੱਲ. ਖਿਲਾਫ ਲੀਗਲ ਐਕਸ਼ਨ ਲੈਂਦੇ ਹੋਏ 1.53 ਮਿਲੀਅਨ ਡਾਲਰ ਦਾ ਕੇਸ ਕਰ ਦਿੱਤਾ ਹੈ। ਉਨ੍ਹਾਂ ਵਿਕਟੋਰੀਅਨ ਕਾਊਂਟੀ ਕੋਰਟ 'ਚ ਪਿਛਲੇ ਹਫਤੇ ਇਹ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਖਿਡਾਰੀ ਇਸ ਸਮੇਂ ਆਸਟਰੇਲੀਆ ਟੀਮ ਲਈ ਵੀ ਨਹੀਂ ਖੇਡ ਰਿਹਾ ਹੈ। ਦਰਅਸਲ, ਮਿਚੇਲ ਸਟਾਰਕ ਪਿਛਲੇ ਸੀਜ਼ਨ ਸੱਟ ਦੀ ਵਜ੍ਹਾ ਨਾਲ ਆਈ.ਪੀ.ਐੱਲ. 'ਚ ਆਪਣੀ ਫ੍ਰੈਂਚਾਈਜ਼ੀ ਦਾ ਹਿੱਸਾ ਨਹੀਂ ਸੀ। ਉਸ ਨੂੰ ਆਈ.ਪੀ.ਐੱਲ. ਦੀ ਇਕ ਫ੍ਰੈਂਚਾਈਜੀ ਨੇ 9.40 ਕਰੋੜ 'ਚ ਆਪਣੀ ਟੀਮ 'ਚ ਲਿਆ ਸੀ। ਇਸ ਦੌਰਾਨ ਇਸ ਖਿਡਾਰੀ ਨੇ ਇਕ ਇੰਸ਼ੋਰੈਂਸ ਲਿਆ ਸੀ ਜਿਸ ਦੇ ਤਹਿਤ ਜੇਕਰ ਇਸ ਖਿਡਾਰੀ ਨੂੰ ਕੋਈ ਸੱਟ ਲਗਦੀ ਹੈ, ਤਾਂ ਆਈ.ਪੀ.ਐੱਲ. ਉਸ ਨੂੰ ਮੁਆਵਜ਼ਾ ਦੇਵੇਗਾ। ਇਸ ਦੇ ਬਦਲੇ 'ਚ ਇਸ ਖਿਡਾਰੀ 97,920 ਡਾਲਰ ਦਾ ਪ੍ਰੀਮੀਅਮ ਵੀ ਭਰਿਆ ਹੈ।