''ਪਹਿਲਾ ਵਿਕਟ'' ਕੱਢਣਾ ਹੈ ਮਿਸ਼ੇਲ ਸਟਾਰਕ ਨੂੰ ਬੇਹੱਦ ਪਸੰਦ, ਡੇਨਿਸ ਲਿਲੀ ਨੂੰ ਕੀਤਾ ਪਿੱਛੇ
Saturday, Dec 15, 2018 - 05:56 PM (IST)

ਨਵੀਂ ਦਿੱਲੀ : ਆਸਟਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਪਰਥ ਟੈਸਟ ਵਿਚ ਭਾਰਤੀ ਸਲਾਮੀ ਬੱਲੇਬਾਜ਼ ਮੁਰਲੀ ਵਿਜੇ ਨੂੰ ਆਪਣੀ ਸ਼ਾਨਦਾਰ ਇਨ ਸਵਿੰਗ ਗੇਂਦ 'ਤੇ ਬੋਲਡ ਕਰ ਕੇ ਲੰਬੇ ਸਮੇਂ ਤਕ ਚਰਚਾ 'ਚ ਰਹੇ। ਸਟਾਰਕ ਨੇ ਇਸ ਗੇਂਦ ਦੇ ਨਾਲ ਹੀ ਇਕ ਸ਼ਾਨਦਾਰ ਰਿਕਾਰਡ ਦਰਜ ਕਰਦਿਆਂ ਆਸਟਰੇਲੀਆ ਸਾਬਕਾ ਤੇਜ਼ ਗੇਂਦਬਾਜ਼ ਡੇਨਿਸ ਲਿਲੀ ਨੂੰ ਪਛਾੜ ਦਿੱਤਾ ਹੈ। ਸਟਾਰਕ ਹੁਣ ਤੱਕ ਆਪਣੇ ਕ੍ਰਿਕਟ ਕਰੀਅਰ (ਟੈਸਟ, ਵਨਡੇ, ਟੀ-20) ਵਿਚ 74 ਵਾਰ ਸਲਾਮੀ ਬੱਲੇਬਾਜ਼ਾਂ ਦਾ ਸ਼ਿਕਾਰ ਕਰਨ 'ਚ ਕਾਮਯਾਬ ਰਹੇ ਹਨ। ਇਸ ਨਾਲ ਡੇਨਿਸ ਲਿਲੀ 73 ਵਾਰ ਸਲਾਮੀ ਬੱਲੇਬਾਜ਼ ਨੂੰ ਪਵੇਲੀਅਨ ਭੇਜ ਚੁੱਕੇ ਹਨ।
ਇਹ ਹੈ ਰਿਕਾਰਡ ਸੂਚੀ
ਗਲੈਨ ਮੈਕਗ੍ਰਾ 174
ਬ੍ਰੈੱਟ ਲੀ 148
ਕ੍ਰੇਗ ਮੈਕਡਰਮੋਟ 84
ਮਿਸ਼ੇਲ ਸਟਾਰਕ 74
ਡੇਨਿਸ ਲਿਲੀ 73
ਸਟਾਰਕ ਕਰ ਰਹੇ ਹਨ ਸਭ ਤੋਂ ਤੇਜ਼ ਗੇਂਦਬਾਜ਼ੀ
ਭਾਰਤ ਅਤੇ ਆਸਟਰੇਲੀਆ ਦੀ ਮੌਜੂਦਾ ਸੀਰੀਜ਼ ਵਿਚ ਭਾਵੇਂ ਹੀ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਰਿਕਾਰਡ ਜਸਪ੍ਰੀਤ ਬੁਮਰਾਹ ਦੇ ਨਾਂ ਹੋਵੇ ਪਰ ਜੇਕਰ ਗੱਲ ਔਸਤ ਤੇਜ਼ ਗੇਂਦਬਾਜ਼ੀ ਦੀ ਕਰੀਏ ਤਾਂ ਮਿਸ਼ੇਲ ਸਟਾਰਕ ਇੱਥੇ ਬੁਮਰਾਹ ਤੋਂ ਅੱਗੇ ਚੱਲ ਰਹੇ ਹਨ। ਪਰਥ ਟੈਸਟ ਵਿਚ ਮਿਸ਼ੇਲ ਨੇ ਪਹਿਲੇ 10 ਓਵਰਾਂ ਵਿਚ 149.84 ਕਿ. ਮੀ. ਦੀ ਰਫਤਾਰ ਨਾਲ ਗੇਂਦਾਂ ਸੁੱਟੀਆਂ ਜੋ ਬਾਕੀ ਹੋਰਾਂ ਗੇਂਦਬਾਜ਼ ਦੀ ਔਸਤ ਤੋਂ ਜ਼ਿਆਦਾ ਹੈ।
SEED! Mitchell Starc was fired up after this beauty to knock over Murali Vijay before the lunch break 🔥#AUSvIND | @Toyota_Aus pic.twitter.com/pgm50xJ8pG
— cricket.com.au (@cricketcomau) December 15, 2018