ਮਿਸਬਾਹ ਫਿਰ ਵਿਵਾਦਾਂ ਦੇ ਘੇਰੇ ''ਚ, ਸਾਬਕਾ ਪਾਕਿ ਖਿਡਾਰੀ ਨੇ ਲਗਾਏ ਗੰਭੀਰ ਦੋਸ਼

10/01/2019 1:48:16 PM

ਸਪੋਰਟਸ ਡੈਸਕ : ਪਾਕਿਸਤਾਨ ਟੀਮ ਵਿਚ ਮੁੱਖ ਕੋਚ ਅਤੇ ਮੁੱਖ ਚੋਣਕਾਰ ਦੀ ਭੂਮਿਕਾ ਨਿਭਾ ਰਹੇ ਮਿਸਬਾਹ ਉਲ ਹੱਕ 'ਤੇ ਇਕ ਸਾਬਕਾ ਮਹਾਨ ਬੱਲੇਬਾਜ਼ ਨੇ ਗੰਭੀਰ ਦੋਸ਼ ਲਗਾਏ ਹਨ। ਸਾਬਕਾ ਮਹਾਨ ਬੱਲੇਬਾਜ਼ ਮੁਹੰਮਦ ਯੂਸਫ ਨੇ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਮਿਸਬਾਹ ਨੂੰ ਦੋਹਰੀ ਜ਼ਿੰਮੇਵਾਰੀ ਦੇਣ 'ਤੇ ਨਾਰਾਜ਼ਗੀ ਜਤਾਈ ਹੈ। ਯੂਸਫ ਨੇ ਪਾਕਿ ਦੇ ਟੀ. ਵੀ. ਚੈਨਲ ਨਾਲ ਗਲਬਾਤ ਦੌਰਾਨ ਕਿਹਾ, ''ਇਹ ਫੈਸਲਾ ਮੇਰੀ ਸਮਝ ਤੋਂ ਬਾਹਰ ਹੈ। ਮਿਸਬਾਹ ਦੀ ਜ਼ਿੰਮੇਵਾਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਕੋਚ ਦੀ ਚੋਣ ਕਰਨ ਵਾਲੀ ਕਮੇਟੀ ਦੇ ਮੈਂਬਰ ਸੀ। ਜੇਕਰ ਟੀਮ ਦੀ ਚੋਣ ਕੋਚ ਨੇ ਹੀ ਕਰਨੀ ਹੈ ਤਾਂ ਮੁੱਖ ਚੋਣਕਾਰ ਦੀ ਜ਼ਰੂਰਤ ਕਿਉਂ ਹੈ ਅਤੇ ਮੁੱਖ ਕੋਚ ਦੇ ਕੋਲ ਨਵੇਂ ਖਿਡਾਰੀਆਂ ਨੂੰ ਦੇਖਣ ਦਾ ਸਮਾਂ ਕਦੋਂ ਹੋਵੇਗਾ। ''

PunjabKesari

ਯੂਸਫ ਇੱਥੇ ਹੀ ਨਹੀਂ ਰੁਕੇ ਉਸਨੇ ਮਿਸਬਾਹ 'ਤੇ ਭੇਦਭਾਵ ਦੇ ਦੋਸ਼ ਤਕ ਲਗਾ ਦਿੱਤੇ। ਉਸਨੇ ਕਿਹਾ, ''ਜਦੋਂ ਮਿਸਬਾਹ ਟੀਮ ਦੇ ਕਪਤਾਨ ਸੀ ਤਦ ਉਸਨੇ ਅਜ਼ਹਰ ਅਲੀ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ ਜਦਕਿ ਉਹ (ਅਜ਼ਹਰ ਅਲੀ) ਉਸ ਤੋਂ ਬਿਹਤਰ ਬੱਲੇਬਾਜ਼ ਸਨ।'' ਯੂਸਫ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਕੋਚ ਮਿਕੀ ਆਰਥਰ ਨੇ ਵੀ ਮਿਸਬਾਹ ਉਲ ਹੱਕ 'ਤੇ ਧੋਖੇ ਦਾ ਦੋਸ਼ ਲਗਾਇਆ ਸੀ। ਮਿਕੀ ਆਰਥਰ ਨੇ ਬਿਆਨ ਦਿੱਤਾ ਸੀ ਕਿ ਜਿਨ੍ਹਾਂ ਲੋਕਾਂ 'ਤੇ ਭਰੋਸਾ ਸੀ ਉਨ੍ਹਾਂ ਤੋਂ ਹੀ ਉਸ ਨੂੰ ਧੋਖਾ ਮਿਲਿਆ।

PunjabKesari


Related News