150 ਟਰੱਕ ਡਰਾਈਵਰਾਂ ਨੂੰ ਘਰ ਬੁਲਾ ਕੇ ਮੀਰਾਬਾਈ ਨੇ ਕੀਤਾ ਸਨਮਾਨਿਤ
Saturday, Aug 07, 2021 - 01:22 AM (IST)

ਇੰਫਾਲ- ਟੋਕੀਓ ਓਲੰਪਿਕ ਦੀ ਵੇਟਲਿਫਟਿੰਗ ਪ੍ਰਤੀਯੋਗਿਤਾ ਵਿਚ ਭਾਰਤ ਨੂੰ ਮੀਰਾਬਾਈ ਚਾਨੂ ਨੇ ਪਹਿਲਾ ਤਮਗਾ ਦਿਵਾਇਆ ਸੀ ਪਰ ਉਸਦਾ ਇਸ ਚਾਂਦੀ ਤਮਗੇ ਤੱਕ ਦਾ ਸਫਰ ਆਸਾਨ ਨਹੀਂ ਰਿਹਾ ਸੀ। ਉਸ ਨੂੰ ਇਸਦੇ ਲਈ ਬਹੁਤ ਸੰਘਰਸ਼ ਕਰਨਾ ਪਿਆ। ਚਾਨੂ ਦੇ ਇਸ ਸੰਘਰਸ਼ ਵਿਚ ਉਸਦੇ ਪਿੰਡ ਕੋਲੋਂ ਲੰਘਣ ਵਾਲੇ 150 ਟਰੱਕ ਡਰਾਈਵਰਾਂ ਨੇ ਵੀ ਕਾਫੀ ਸਾਥ ਦਿੱਤਾ, ਕਿਉਂਕਿ ਉਸ ਦੇ ਪਿੰਡ ਤੋਂ ਉਸਦੀ ਖੇਡ ਅਕੈਡਮੀ 25 ਕਿਲੋਮੀਟਰ ਦੂਰ ਸੀ।
ਇਹ ਖ਼ਬਰ ਪੜ੍ਹੋ- ਕੈਲੀਫੋਰਨੀਆ 'ਚ ਸਿਹਤ ਕਰਮਚਾਰੀਆਂ ਲਈ ਜ਼ਰੂਰੀ ਹੋਵੇਗੀ ਕੋਰੋਨਾ ਵੈਕਸੀਨ
ਇਹ ਹੀ ਕਾਰਨ ਹੈ ਕਿ ਭਾਰਤ ਨੂੰ ਵੇਟਲਿਫਟਿੰਗ ਵਿਚ ਚਾਂਦੀ ਤਮਗਾ ਜਿਤਾਉਣ ਵਾਲੀ ਚਾਨੂ ਨੇ ਆਪਣਾ ਇਹ ਤਮਗਾ ਉਨ੍ਹਾਂ ਟਰੱਕ ਡਰਾਈਵਰਾਂ ਨੂੰ ਸਮਰਪਿਤ ਕੀਤਾ ਅਤੇ ਨਾਲ ਹੀ ਉਨ੍ਹਾਂ ਨੂੰ ਘਰ ਬੁਲਾ ਕੇ ਸਨਮਾਨਿਤ ਵੀ ਕੀਤਾ, ਜਿਨ੍ਹਾਂ ਨੇ ਉਸ ਨੂੰ ਅਕੈਡਮੀ ਤੱਕ ਪਹੁੰਚਾਉਣ ਵਿਚ ਮਦਦ ਕੀਤੀ ਸੀ। ਚਾਨੂ ਨੇ ਇਸ ਦੌਰਾਨ ਸਾਰੇ ਟਰੱਕ ਡਰਾਈਵਰਾਂ ਨੂੰ ਖਾਣਾ ਵੀ ਖਿਲਾਇਆ ਤੇ ਤੋਹਫੇ ਵਜੋਂ ਇਕ-ਇਕ ਟੀ-ਸ਼ਰਟ ਵੀ ਦਿੱਤੀ।
ਇਹ ਖ਼ਬਰ ਪੜ੍ਹੋ- ENG v IND : ਐਂਡਰਸਨ ਨੇ ਭਾਰਤ ਦੇ ਇਸ ਗੇਂਦਬਾਜ਼ ਦਾ ਤੋੜਿਆ ਇਹ ਰਿਕਾਰਡ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।