ਮੀਰਾਬਾਈ ਚਾਨੂੰ ਨੂੰ ਮਿਲਿਆ ਓਲੰਪਿਕ ਟਿਕਟ

Sunday, Jun 13, 2021 - 04:06 PM (IST)

ਨਵੀਂ ਦਿੱਲੀ— ਕੌਮਾਂਤਰੀ ਵੇਟਲਿਫ਼ਟਿੰਗ ਮਹਾਸੰਘ (ਆਈ. ਡਬਲਯੂ. ਯੂ. ਐੱਸ.) ਨੇ ਸ਼ਨੀਵਾਰ ਨੂੰ ਭਾਰਤੀ ਵੇਟਲਿਫ਼ਟਰ ਮੀਰਾਬਾਈ ਚਾਨੂੰ ਦੇ ਮਹਿਲਾਵਾਂ ਦੇ 49 ਕਿਲੋਗ੍ਰਾਮ ਭਾਰ ਵਰਗ ’ਚ ਟੋਕੀਓ ਓਲੰਪਿਕ ਲਈ ਕੁਲਾਈਫ਼ਾਈ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ। 

ਚਾਨੂੰ ਨੇ ਅਪ੍ਰੈਲ ’ਚ ਤਾਸ਼ਕੰਦ ’ਚ ਏਸ਼ੀਆਈ ਚੈੈਂਪੀਅਨਸ਼ਿਪ ’ਚ ਕਲੀਨ ਐਂਡ ਜਰਕ ’ਚ ਵਿਸ਼ਵ ਰਿਕਾਰਡ ਦੇ ਨਾਲ ਕਾਂਸੀ ਤਮਗਾ ਜਿੱਤ ਕੇ ਟੋਕੀਓ ਓਲੰਪਿਕ ’ਚ ਆਪਣਾ ਸਥਾਨ ਪੱਕਾ ਕੀਤਾ ਸੀ ਜਿਸ ਦੀ ਹੁਣ ਅਧਿਕਾਰਤ ਪੁਸ਼ਟੀ ਹੋ ਗਈ ਹੈ। ਚਾਨੂੰ ਨੇ ਆਈ. ਡਬਲਯੂ. ਯੂ. ਐੱਸ ਦੀ ਰੈਂਕਿੰਗ ਸੂਚੀ ਦੇ ਆਧਾਰ ’ਤੇ ਕੋਟਾ ਹਾਸਲ ਕੀਤਾ। ਉਹ ਵੇਟਲਿਫ਼ਟਿੰਗ 49 ਕਿਲੋਗ੍ਰਾਮ ਵਰਗ ’ਚ ਦੂਜੇ ਸਥਾਨ ’ਤੇ ਹੈ।


Tarsem Singh

Content Editor

Related News