ਮੰਤਰਾਲਾ ਨੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਬਜਰੰਗ ਲਈ ਵਾਧੂ ਵਿੱਤੀ ਸਹਾਇਤਾ ਨੂੰ ਦਿੱਤੀ ਮਨਜ਼ੂਰੀ

Thursday, Jan 13, 2022 - 01:46 PM (IST)

ਮੰਤਰਾਲਾ ਨੇ ਓਲੰਪਿਕ ਤਮਗਾ ਜੇਤੂ ਪਹਿਲਵਾਨ ਬਜਰੰਗ ਲਈ ਵਾਧੂ ਵਿੱਤੀ ਸਹਾਇਤਾ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ (ਭਾਸ਼ਾ)- ਖੇਡ ਮੰਤਰਾਲਾ ਦੀ ਮਿਸ਼ਨ ਓਲੰਪਿਕ ਇਕਾਈ (ਐੱਮ. ਓ. ਸੀ.) ਨੇ ਟੋਕੀਓ ਓਲੰਪਿਕ ਕਾਂਸੀ ਤਮਗਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੂੰ ਵਿਦੇਸ਼ ’ਚ ਟ੍ਰੇਨਿੰਗ ਲਈ 1.76 ਲੱਖ ਰੁਪਏ ਦੀ ਵਾਧੂ ਵਿੱਤੀ ਮਦਦ ਦੀ ਮਨਜ਼ੂਰੀ ਦਿੱਤੀ। ਬਜਰੰਗ ਨੂੰ ਰੁਝੇਵਿਆਂ ਭਰੇ ਸੈਸ਼ਨ ਤੋਂਂਪਹਿਲਾਂ ਮਾਸਕੋ ਵਿਚ 26 ਦਿਨ ਦੇ ਕੈਂਪ ਲਈ 7.53 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਸੀ। ਉਨ੍ਹਾਂ ਨੂੰ 27 ਦਸੰਬਰ ਤੋਂ ਸ਼ੁਰੂ ਹੋਏ ਮੌਜੂਦਾ ਕੈਂਪ ਲਈ 1.76 ਲੱਖ ਰੁਪਏ ਦੀ ਵਾਧੂ ਰਾਸ਼ੀ ਮਨਜ਼ੂਰ ਕੀਤੀ ਗਈ ਹੈ।

ਬਜਰੰਗ ਅੰਤਰਰਾਸ਼ਟਬੀ ਟੂਰਨਾਮੈਂਟ ਜਿਵੇਂ ਬਰਮਿੰਘਮ ਵਿਚ ਰਾਸ਼ਟਰਮੰਡਲ ਖੇਡਾਂ ਅਤੇ ਚੀਨ ਦੇ ਗਵਾਂਗਝੂ ਵਿਚ ਏਸ਼ੀਆਈ ਖੇਡਾਂ ਵਰਗੇ ਯੂ.ਡਬਲਯੂ.ਡਬਲਯੂ. ਰੈਂਕਿੰਗ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਤਿਆਰ ਹਨ। ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਵੱਲੋਂ ਜਾਰੀ ਬਿਆਨ ਮੁਤਾਬਕ ਬਜਰੰਗ ਨੇ ਕਿਹਾ, ‘ਮੈਂਂਫਰਵਰੀ ਵਿਚ ਇਟਲੀ ਅਤੇ ਤੁਰਕੀ ਵਿਚ ਰੈਂਕਿੰਗ ਸੀਰੀਜ਼ ਟੂਰਨਾਮੈਂਟ ਵਿਚ ਹਿੱਸਾ ਲੈਣਾ ਹੈ, ਫਿਰ ਅਪ੍ਰੈਲ ਵਿਚ ਮੰਗੋਲੀਆ ਵਿਚ ਏਸ਼ੀਆਈ ਚੈਂਪੀਅਨਸ਼ਿਪ ਹੋਵੇਗੀ। ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗਾ, ਕਿਉਂਕਿ ਮੇਰਾ ਟੀਚਾ ਪੈਰਿਸ 2024 ਵਿਚ ਆਪਣੇ ਤਗਮੇ ਦਾ ਰੰਗ ਬਦਲਣ ਦਾ ਹੈ।’


author

cherry

Content Editor

Related News