ਸਾਬਕਾ ਮੁੱਕੇਬਾਜ਼ ਮਾਈਕ ਟਾਇਸਨ ਨੇ ਜਹਾਜ਼ 'ਚ ਯਾਤਰੀ 'ਤੇ ਕੀਤੀ ਮੁੱਕਿਆਂ ਦੀ ਬਰਸਾਤ, ਵੀਡੀਓ ਵਾਇਰਲ

Friday, Apr 22, 2022 - 04:29 PM (IST)

ਸਾਬਕਾ ਮੁੱਕੇਬਾਜ਼ ਮਾਈਕ ਟਾਇਸਨ ਨੇ ਜਹਾਜ਼ 'ਚ ਯਾਤਰੀ 'ਤੇ ਕੀਤੀ ਮੁੱਕਿਆਂ ਦੀ ਬਰਸਾਤ, ਵੀਡੀਓ ਵਾਇਰਲ

ਸੈਨ ਫਰਾਂਸਿਸਕੋ/ਅਮਰੀਕਾ (ਏਜੰਸੀ)- ਅਮਰੀਕਾ ਦੇ ਸਾਬਕਾ ਦਿੱਗਜ ਮੁੱਕੇਬਾਜ਼ ਮਾਈਕ ਟਾਇਸਨ ਨੇ ਜ਼ਹਾਜ ਉਨ੍ਹਾਂ ਨੂੰ ਪਰੇਸ਼ਾਨ ਕਰਨ ਵਾਲੇ ਅਤੇ ਉਨ੍ਹਾਂ 'ਤੇ ਬੋਤਲ ਸੁੱਟਣ ਵਾਲੇ ਯਾਤਰੀ ਨੂੰ ਕੁੱਟਿਆ ਹੈ। ਉਨ੍ਹਾਂ ਨੇ ਸਾਨ ਫਰਾਂਸਿਸਕੋ ਤੋਂ ਉਡਾਣ ਭਰਨ ਵਾਲੇ ਜਹਾਜ਼ ਵਿਚ ਸਵਾਰ ਇਕ ਯਾਤਰੀ ਨੂੰ ਕਈ ਮੁੱਕੇ ਮਾਰੇ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ, ਉਹ ਵਿਅਕਤੀ ਵਾਰ-ਵਾਰ ਟਾਇਸਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਕਾਰਨ ਟਾਇਸਨ ਪਰੇਸ਼ਾਨ ਹੋ ਗਏ ਅਤੇ ਉਨ੍ਹਾਂ ਨੇ ਯਾਤਰੀ ਨੂੰ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ: ਰੂਸੀ ਤੈਰਾਕ ਰਾਇਲੋਵ 'ਤੇ ਪੁਤਿਨ ਦੀ ਰੈਲੀ 'ਚ ਸ਼ਾਮਲ ਹੋਣ 'ਤੇ ਲਗਾਈ ਗਈ ਪਾਬੰਦੀ

 

ਫੁਟੇਜ ਵਿੱਚ ਟਾਈਸਨ ਆਪਣੀ ਸੀਟ ਦੇ ਪਿਛਲੇ ਪਾਸੇ ਝੁਕਦੇ ਹੋਏ ਅਤੇ ਉਸ ਸ਼ਖ਼ਸ ਨੂੰ ਮੁੱਕੇ ਮਾਰਦੇ ਦਿਖਾਇਆ ਗਿਆ ਹੈ। ਬੁੱਧਵਾਰ ਨੂੰ ਵਾਪਰੀ ਇਸ ਘਟਨਾ ਦੀ ਵੀਡੀਓ 'ਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਟਾਇਸਨ ਨੇ ਜਿਸ ਵਿਅਕਤੀ ਨੂੰ ਮੁੱਕੇ ਮਾਰੇ ਸਨ, ਉਸ ਦੇ ਮੂੰਹ ਤੋਂ ਖੂਨ ਵੀ ਵਹਿ ਰਿਹਾ ਸੀ। 'ਆਇਰਨ ਮਾਈਕ' ਪਹਿਲਾਂ ਤਾਂ ਯਾਤਰੀ ਨਾਲ ਠੀਕ ਸੀ ਪਰ ਜਦੋਂ ਉਸ ਨੇ ਵਾਰ-ਵਾਰ ਟਾਇਸਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਚਿੜ ਗਏ ਅਤੇ ਉਸ ਨੂੰ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ: IPL 2022: ਧੋਨੀ ਦੀ ਧਮਾਕੇਦਾਰ ਪਾਰੀ 'ਤੇ ਬੋਲੇ ਜਡੇਜਾ, ਇਹ ਚੰਗੀ ਗੱਲ ਹੈ ਕਿ ਉਹ ਅਜੇ ਵੀ ਦੌੜਾਂ ਦੇ ਭੁੱਖੇ ਹਨ

ਵੀਡੀਓ 'ਚ ਦਿਖਾਇਆ ਗਿਆ ਹੈ ਕਿ 55 ਸਾਲਾ ਮਾਈਕ ਟਾਇਸਨ ਸਾਹਮਣੇ ਵਾਲੀ ਸੀਟ 'ਤੇ ਬੈਠੇ ਹਨ। ਉਸ ਦੇ ਪਿੱਛੇ ਬੈਠਾ ਵਿਅਕਤੀ ਪਹਿਲਾਂ ਉਨ੍ਹਾਂ ਨਾਲ ਗੱਲ ਕਰਦਾ ਹੈ। ਇਸ ਤੋਂ ਬਾਅਦ ਉਹ ਵਾਰ-ਵਾਰ ਉਨ੍ਹਾਂ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਦੇਖ ਕੇ ਪਤਾ ਚੱਲਦਾ ਹੈ ਕਿ ਵੀਡੀਓ ਉਸ ਵਿਅਕਤੀ ਦਾ ਦੋਸਤ ਬਣਾ ਰਿਹਾ ਸੀ, ਕਿਉਂਕਿ ਉਹ ਵਾਰ-ਵਾਰ ਟਾਇਸਨ ਵੱਲ ਦੇਖ ਕੇ ਕੈਮਰੇ 'ਤੇ ਬੋਲ ਰਿਹਾ ਸੀ। ਕੁਝ ਸਮੇਂ ਬਾਅਦ ਟਾਈਸਨ ਨੇ ਉਸ ਨੂੰ ਸ਼ਾਂਤ ਹੋਣ ਲਈ ਕਿਹਾ, ਪਰ ਫਿਰ ਵੀ ਉਹ ਨਹੀਂ ਰੁਕਿਆ ਤਾਂ ਟਾਇਸਨ ਨੂੰ ਗੁੱਸਾ ਆ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News