ਮਿਕੇਲਸਨ ਨੇ PGA ਚੈਂਪੀਅਨਸ਼ਿਪ ਜਿੱਤੀ, ਸਭ ਤੋਂ ਵਡੇਰੀ ਉਮਰ ਦਾ ਮੇਜਰ ਚੈਂਪੀਅਨ ਬਣਿਆ

Monday, May 24, 2021 - 08:28 PM (IST)

ਮਿਕੇਲਸਨ ਨੇ PGA ਚੈਂਪੀਅਨਸ਼ਿਪ ਜਿੱਤੀ, ਸਭ ਤੋਂ ਵਡੇਰੀ ਉਮਰ ਦਾ ਮੇਜਰ ਚੈਂਪੀਅਨ ਬਣਿਆ

ਕਿਆਵਾਹ ਆਈਲੈਂਡ (ਅਮਰੀਕਾ)– ਫਿਲ ਮਿਕੇਲਸਨ ਨੇ ਇੱਥੇ ਪੀ. ਜੀ. ਏ. ਚੈਂਪੀਅਨਸ਼ਿਪ ਜਿੱਤ ਕੇ ਮੇਜਰ ਖਿਤਾਬ ਜਿੱਤਣ ਵਾਲਾ ਸਭ ਤੋਂ ਵਡੇਰੀ ਉਮਰ ਦਾ ਗੋਲਫਰ ਬਣਨ ਦਾ ਰਿਕਾਰਡ ਬਣਾਇਆ। ਮਿਕੇਲਸਨ ਅਜੇ 50 ਸਾਲ ਦਾ ਹੈ ਅਤੇ ਉਸ ਨੇ ਆਪਣਾ 6ਵਾਂ ਮੇਜਰ ਖਿਤਾਬ ਜਿੱਤਿਆ।

ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ IPL ਨਾਲ ਜੁੜੇ ਦਲ ਨੇ ਟੀਮ ਨਾਲ ਟ੍ਰੇਨਿੰਗ ਕੀਤੀ ਸ਼ੁਰੂ


ਉਸ ਨੇ ਸ਼ੁਰੂ ਵਿਚ ਦੋ ਬਰਡੀਆਂ ਬਣਾਈਆਂ, ਜਿਸ ਤੋਂ ਬਾਅਦ ਹਵਾ ਚੱਲਣ ਲੱਗੀ ਤੇ ਕੋਈ ਵੀ ਹੋਰ ਖਿਡਾਰੀ ਉਸਦੀ ਬਰਾਬਰੀ ਤਕ ਨਹੀਂ ਪਹੁੰਚ ਸਕਿਆ। ਉਸ ਨੇ ਚੌਥੇ ਦੌਰ ਵਿਚ ਇਕ ਓਵਰ 73 ਦਾ ਕਾਰਡ ਖੇਡਿਆ ਤੇ ਕੁਲ ਸਕੋਰ ਦੇ ਨਾਲ ਆਪਣੇ ਨੇੜਲੇ ਵਿਰੋਧੀ ਲੂਈਸ ਓਸਤੂਇਜੇਨ ਤੇ ਬਰੂਕਸ ਕੋਏਪਕਾ ਨੂੰ ਦੋ ਸ਼ਾਟਾਂ ਨਾਲ ਪਛਾੜ ਦਿੱਤਾ। ਸਭ ਤੋਂ ਵਡੇਰੀ ਉਮਰ ਦੇ ਮੇਜਰ ਚੈਂਪੀਅਨ ਦਾ ਰਿਕਾਰਡ ਇਸ ਤੋਂ ਪਹਿਲਾਂ ਜੂਲੀਅਸ ਬੋਰੇਸ ਦੇ ਨਾਂ ’ਤੇ ਦਰਜ ਸੀ। ਉਸ ਨੇ 1968 ਵਿਚ ਸੈਨ ਅੰਤੋਨੀਓ ਵਿਚ ਪੀ. ਜੀ. ਏ. ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਸੀ। ਇਸ ਤਰ੍ਹਾਂ ਨਾਲ 53 ਸਾਲ ਤਕ ਉਸਦੇ ਨਾਂ ’ਤੇ ਇਹ ਰਿਕਾਰਡ ਦਰਜ ਰਿਹਾ। ਮਿਕੇਲਸਨ ਤਿੰਨ ਦਹਾਕਿਆਂ ਵਿਚ ਮੇਜਰ ਚੈਂਪੀਅਨ ਬਣਨ ਵਾਲਾ 10ਵਾਂ ਖਿਡਾਰੀ ਬਣਿਆ। ਇਸ ਸੂਚੀ ਵਿਚ ਟਾਈਗਰ ਵੁਡਸ ਵੀ ਸ਼ਾਮਲ ਹੈ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News