ਮਾਈਕਲ ਵਾਨ ਦੀ ਇੰਗਲੈਂਡ ਨੂੰ ਸਲਾਹ, ਜ਼ਿਆਦਾ ਦੋਸਤਾਨਾ ਰਵੱਈਆ ਚੰਗਾ ਨਹੀਂ, ਥੋੜ੍ਹਾ ਸਖ਼ਤ ਬਣੋ

Wednesday, Dec 22, 2021 - 04:24 PM (IST)

ਮਾਈਕਲ ਵਾਨ ਦੀ ਇੰਗਲੈਂਡ ਨੂੰ ਸਲਾਹ, ਜ਼ਿਆਦਾ ਦੋਸਤਾਨਾ ਰਵੱਈਆ ਚੰਗਾ ਨਹੀਂ, ਥੋੜ੍ਹਾ ਸਖ਼ਤ ਬਣੋ

ਲੰਡਨ (ਭਾਸ਼ਾ)- ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਦੇਸ਼ ਦੇ ਖਿਡਾਰੀ ਆਸਟਰੇਲੀਆ ਖ਼ਿਲਾਫ਼ ਏਸ਼ੇਜ਼ ਸੀਰੀਜ਼ ਵਿਚ ਬਹੁਤ ਜ਼ਿਆਦਾ ਦੋਸਤਾਨਾ ਰਵੱਈਆ ਦਿਖਾ ਰਹੇ ਹਨ ਅਤੇ ਜੇਕਰ ਉਨ੍ਹਾਂ ਨੂੰ ‘ਬਾਕਸਿੰਗ ਡੇਅ’ ਟੈਸਟ ਵਿਚ ਵਾਪਸੀ ਕਰਨੀ ਹੈ ਤਾਂ ਥੋੜ੍ਹਾ ਸਖ਼ਤ ਹੋਣਾ ਪਵੇਗਾ। ਇੰਗਲੈਂਡ ਨੂੰ ਪਹਿਲੇ 2 ਟੈਸਟ ਮੈਚਾਂ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਹ 5 ਮੈਚਾਂ ਦੀ ਸੀਰੀਜ਼ ਵਿਚ ਇਸ ਸਮੇਂ 0-2 ਨਾਲ ਪਿੱਛੇ ਚੱਲ ਰਿਹਾ ਹੈ। 51 ਟੈਸਟ ਮੈਚਾਂ 'ਚ ਇੰਗਲੈਂਡ ਦੀ ਕਪਤਾਨੀ ਕਰਨ 26 ਮੈਚਾਂ 'ਚ ਜਿੱਤ ਦਿਵਾਉਣ ਵਾਲੇ ਵਾਨ ਨੇ ਫਾਕਸ ਕ੍ਰਿਕਟ ਦੇ ਇਕ ਪ੍ਰੋਗਰਾਮ ਵਿਚ ਕਿਹਾ, 'ਉਹ ਕੁੱਝ ਜ਼ਿਆਦਾ ਹੀ ਚੰਗੇ ਬਣੇ ਹੋਏ ਹਨ।'

ਇਹ ਵੀ ਪੜ੍ਹੋ : ਯਾਸਿਰ ਸ਼ਾਹ ਨੇ ਪਾਕਿਸਤਾਨ ਕ੍ਰਿਕਟ ਨੂੰ ਕੀਤਾ ਬਦਨਾਮ : ਰਮੀਜ਼ ਰਾਜਾ

ਉਨ੍ਹਾਂ ਕਿਹਾ, 'ਮੈਂ ਮੈਚ ਦੀ ਸਵੇਰ ਨੂੰ ਦੇਖਿਆ ਕਿ ਉਹ ਸਾਰੇ ਮਿਸ਼ੇਲ ਸਟਾਰਕ ਅਤੇ ਨਾਥਨ ਲਿਓਨ ਨਾਲ ਗੱਲ ਕਰ ਰਹੇ ਹਨ। ਮੈਂ ਸਟੀਵ ਵਾ ਨਾਲ ਖੇਡ ਵਾਲੇ ਦੇ ਦਿਨਾਂ ਵਿਚ ਕਦੇ ਵੀ ਗੱਲਬਾਤ ਨਹੀਂ ਕੀਤੀ ਸੀ। ਮੈਂ ਮੈਚ ਦੀ ਸਵੇਰ ਨੂੰ ਗਲੇਨ ਮੈਕਗ੍ਰਾ ਜਾਂ ਸ਼ੇਨ ਵਾਰਨ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਕੀਤੀ।' ਵਾਨ ਨੇ ਕਿਹਾ, 'ਇਹ ਸਭ ਦੋਸਤਾਨਾ ਹੈ, ਮੈਂ ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਉਂਦਾ। ਇੰਗਲੈਂਡ ਨੂੰ ਮੈਦਾਨ 'ਤੇ ਆਪਣਾ ਰਵੱਈਆ ਬਦਲਣਾ ਹੋਵੇਗਾ। ਉਨ੍ਹਾਂ ਨੂੰ ਬੁਰਾ ਬਨਣਾ ਹੋਵੇਗਾ। ਉਨ੍ਹਾਂ ਨੂੰ ਜਜ਼ਬਾ ਦਿਖਾਉਣਾ ਹੋਵੇਗਾ।' ਇਕ ਹੋਰ ਸਾਬਕਾ ਕਪਤਾਨ ਮਾਈਕਲ ਐਥਰਟਨ ਨੇ ਕਿਹਾ ਕਿ ਜੇਕਰ ਇੰਗਲੈਂਡ ਦਾ ਖ਼ਰਾਬ ਪ੍ਰਦਰਸ਼ਨ ਜਾਰੀ ਰਿਹਾ ਤਾਂ ਜੋਅ ਰੂਟ ਕਪਤਾਨੀ ਗੁਆ ਸਕਦਾ ਹੈ। ਰੂਟ ਦੀ ਅਗਵਾਈ 'ਚ ਇੰਗਲੈਂਡ ਨੇ 23 ਟੈਸਟ ਮੈਚ ਹਾਰੇ ਹਨ। ਐਥਰਟਨ ਨੇ 'ਦਿ ਟਾਈਮਜ਼' ਨੂੰ ਦੱਸਿਆ, "ਜੇਕਰ ਦੌਰੇ 'ਚ ਖ਼ਰਾਬ ਪ੍ਰਦਰਸ਼ਨ ਜਾਰੀ ਰਿਹਾ ਤਾਂ ਰੂਟ ਲਈ ਕਪਤਾਨ ਦੇ ਅਹੁਦੇ 'ਤੇ ਬਣੇ ਰਹਿਣਾ ਮੁਸ਼ਕਲ ਹੈ।"

ਇਹ ਵੀ ਪੜ੍ਹੋ : BWF ਰੈਂਕਿੰਗ : ਕਿਦਾਂਬੀ ਸ਼੍ਰੀਕਾਂਤ ਦੀ ਟੌਪ 10 'ਚ ਵਾਪਸੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News