ਭਾਰਤ ਤੋਂ ਆਸਟ੍ਰੇਲੀਆ ਪਰਤ ਰਹੇ ਲੋਕਾਂ ’ਤੇ ਪਾਬੰਦੀ ਲਾਉਣ ਦਾ ਮਾਮਲਾ, PM ਮੌਰਿਸਨ ’ਤੇ ਭੜਕੇ ਕੁਮੈਂਟੇਟਰ ਸਲੈਟਰ
Monday, May 03, 2021 - 06:24 PM (IST)
ਨਵੀਂ ਦਿੱਲੀ (ਭਾਸ਼ਾ) : ਕ੍ਰਿਕਟਰ ਤੋਂ ਕੁਮੈਂਟੇਟਰ ਬਣੇ ਮਾਈਕਲ ਸਲੈਟਰ ਨੇ ਆਪਣੇ ਦੇਸ਼ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਦੀ ਕੋਵਿਡ-19 ਨਾਲ ਪ੍ਰਭਾਵਿਤ ਭਾਰਤ ਤੋਂ ਆਪਣੇ ਦੇਸ਼ ਵਾਸੀਆਂ ਨੂੰ ਸਵਦੇਸ਼ ਵਾਪਸੀ ਦੀ ਇਜਾਜ਼ਤ ਨਾ ਦੇਣ ਲਈ ਸਖ਼ਤ ਆਲੋਚਨਾ ਕਰਦੇ ਹੋਏ ਇਸ ਨੂੰ ਅਪਮਾਨਜਨਕ ਦੱਸਿਆ। ਸਲੈਟਰ ਅਜੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਕਮੈਂਟੇਟਰ ਦੀ ਭੂਮਿਕਾ ਨਿਭਾਅ ਰਹੇ ਹਨ।
ਇਹ ਵੀ ਪੜ੍ਹੋ : ਭਾਰਤ ਤੋਂ ਆਸਟ੍ਰੇਲੀਆ ਪਰਤ ਰਹੇ ਲੋਕਾਂ ਲਈ ਵੱਡੀ ਖ਼ਬਰ, ਲੱਗ ਸਕਦੈ ਜੁਰਮਾਨਾ ਅਤੇ ਹੋ ਸਕਦੀ ਹੈ ਜੇਲ੍ਹ
ਆਸਟ੍ਰੇਲੀਆ ਨੇ ਭਾਰਤ ਵਿਚ ਕੋਵਿਡ-19 ਦੇ ਪ੍ਰਕੋਪ ਦੇ ਕਾਰਨ ਇੱਥੋਂ ਵਪਾਰਕ ਉਡਾਣਾਂ ’ਤੇ ਪਾਬੰਦੀ ਲਗਾਈ ਹੋਈ ਹੈ, ਜਿਸ ਨਾਲ ਆਈ.ਪੀ.ਐਲ. ਵਿਚ ਹਿੱਸਾ ਲੈ ਰਹੇ ਸਾਰੇ ਖਿਡਾਰੀਆਂ, ਸਹਿਯੋਗੀ ਸਟਾਫ਼ ਅਤੇ ਕੁਮੈਂਟੇਟਰਾਂ ਦੀ ਸਮੱਸਿਆ ਵੱਧ ਗਈ ਹੈ। ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਆਈ.ਪੀ.ਐਲ. ਨਾਲ ਜੁੜੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਖ਼ੁਦ ਕੋਈ ਵਿਵਸਥਾ ਕਰਨੀ ਹੋਵੇਗੀ। ਸਲੈਟਰ ਨੇ ਟਵੀਟ ਕੀਤਾ, ‘ਜੇਕਰ ਸਾਡੀ ਸਰਕਾਰ ਨੂੰ ਆਸਟ੍ਰੇਲੀਆਈ ਨਾਗਰਿਕਾਂ ਦੀ ਸੁਰੱਖਿਆ ਦੀ ਪਰਵਾਹ ਹੈ ਤਾਂ ਉਹ ਸਵਦੇਸ਼ ਪਰਤਣ ਦੀ ਇਜਾਜ਼ਤ ਦੇਵੇਗੀ। ਇਹ ਅਪਮਾਨਜਨਕ ਹੈ। ਕਿਸੇ ਵੀ ਅਣਹੋਨੀ ਲਈ ਤੁਸੀਂ ਜ਼ਿੰਮੇਦਾਰ ਹੋਵੋਗੇ ਪ੍ਰਧਾਨ ਮੰਤਰੀ। ਸਾਡੇ ਨਾਲ ਅਜਿਹਾ ਵਤੀਰਾ ਕਰਨ ਦੀ ਤੁਸੀਂ ਹਿੰਮਤ ਕਿਵੇਂ ਕੀਤੀ। ਤੁਸੀਂ ਕਿਵੇਂ ਇਕਾਂਤਵਾਸ ਪ੍ਰਣਾਲੀ ਨੂੰ ਸੁਲਝਾਉਂਦੇ ਹੋ। ਮੈਨੂੰ ਆਈ.ਪੀ.ਐਲ. ਵਿਚ ਕੰਮ ਕਰਨ ਲਈ ਸਰਕਾਰ ਨੇ ਇਜਾਜ਼ਤ ਦਿੱਤੀ ਸੀ ਅਤੇ ਹੁਣ ਸਰਕਾਰ ਨਜ਼ਰਅੰਦਾਜ਼ ਕਰ ਰਹੀ ਹੈ।
ਇਹ ਵੀ ਪੜ੍ਹੋ : IPL 2021: KKR ਦੇ 2 ਖਿਡਾਰੀ ਕੋਰੋਨਾ ਪਾਜ਼ੇਟਿਵ ਆਉਣ ਮਗਰੋਂ ਅੱਜ ਹੋਣ ਵਾਲਾ ਮੈਚ ਟਲਿਆ
ਦੱਸ ਦੇਈਏ ਕਿ ਆਸਟ੍ਰੇਲੀਆਈ ਸਰਕਾਰ ਨੇ ਆਪਣੇ ਦੇਸ਼ ਦੇ ਨਾਗਰਿਕਾਂ ਦੇ ਭਾਰਤ ਤੋਂ ਆਉਣ ’ਤੇ ਅਸਥਾਈ ਰੋਕ ਲਗਾਈ ਹੋਈ ਹੈ। ਜੇਕਰ ਉਹ ਆਪਣੇ ਆਗਮਨ ਤੋਂ ਪਹਿਲਾਂ 14 ਦਿਨ ਅੰਦਰ ਭਾਰਤ ਵਿਚ ਰਹਿੰਦੇ ਹਨ ਤਾਂ ਸਰਕਾਰ ਨੇ ਉਨ੍ਹਾਂ ਲਹੀ 5 ਸਾਲ ਜੇਲ੍ਹ ਦੀ ਸਜ਼ਾ ਅਤੇ ਭਾਰੀ ਜੁਰਮਾਨੇ ਦੀ ਧਮਕੀ ਦਿੱਤੀ ਹੈ।
ਇਹ ਵੀ ਪੜ੍ਹੋ : ਕ੍ਰਿਕਟ ਤੋਂ ਬਾਅਦ ਰਾਜਨੀਤੀ ’ਚ ਵੀ ਚਮਕੇ ਮਨੋਜ ਤਿਵਾਰੀ, TMC ਦੀ ਟਿਕਟ ’ਤੇ ਜਿੱਤ ਕੀਤੀ ਦਰਜ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।