MI vs DC : ਬੋਲਟ ਨੇ ਪਹਿਲੇ ਓਵਰ ''ਚ ਵਿਕਟ ਹਾਸਲ ਕਰ ਬਣਾਇਆ ਅਨੋਖਾ ਰਿਕਾਰਡ
Tuesday, Nov 10, 2020 - 09:53 PM (IST)
ਦੁਬਈ- ਮੁੰਬਈ ਇੰਡੀਅਨਜ਼ ਦੇ ਤੇਜ਼ ਗੇਂਦਬਾਜ਼ ਟ੍ਰੇਂਟ ਬੋਲਟ ਨੇ ਦਿੱਲੀ ਕੈਪੀਟਲਸ ਵਿਰੁੱਧ ਫਾਈਨਲ ਮੈਚ 'ਚ ਇਕ ਫਿਰ ਬਾਰ ਫਿਰ ਤੋਂ ਆਪਣਾ ਜਾਦੂ ਦਿਖਾਉਂਦੇ ਹੋਏ ਪਹਿਲੇ ਹੀ ਓਵਰ 'ਚ ਵਿਕਟ ਹਾਸਲ ਕੀਤਾ। ਬੋਲਟ ਇਸ ਸੀਜ਼ਨ 'ਚ ਪਹਿਲੇ ਹੀ ਓਵਰ 'ਚ ਹੁਣ ਤੱਕ 8 ਵਿਕਟਾਂ ਹਾਸਲ ਕਰ ਚੁੱਕੇ ਹਨ, ਜੋਕਿ ਆਪਣੇ ਆਪ 'ਚ ਇਕ ਵੱਡਾ ਰਿਕਾਰਡ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਦਿੱਲੀ ਵਿਰੁੱਧ ਸੀਜ਼ਨ ਦੇ ਚੌਥੇ ਮੈਚ 'ਚ ਵੀ ਵਿਕਟ ਹਾਸਲ ਕੀਤਾ। ਟ੍ਰੇਂਟ ਬੋਲਟ ਦਾ ਇਸ ਸੀਜ਼ਨ ਦੇ ਦੌਰਾਨ ਪੈਵੇਲੀਅਨ 'ਚ ਵੈਸੇ ਵੀ ਪ੍ਰਦਰਸ਼ਨ ਵਧੀਆ ਰਿਹਾ ਹੈ। ਉਨ੍ਹਾਂ ਨੇ 36 ਓਵਰਾਂ 'ਚ 6.72 ਦੀ ਇਕੋਨਮੀ ਦੇ ਨਾਲ 16 ਵਿਕਟਾਂ ਹਾਸਲ ਕੀਤੀਆਂ ਹਨ।
ਦਿੱਲੀ ਵਿਰੁੱਧ ਚਾਰਾਂ ਮੈਚਾਂ 'ਚ ਪਹਿਲੇ ਓਵਰ 'ਚ ਵਿਕਟ
ਪਹਿਲਾ ਮੈਚ- ਪਹਿਲੇ ਓਵਰ 'ਚ ਪ੍ਰਿਥਵੀ ਸ਼ਾਹ ਦਾ ਵਿਕਟ
ਦੂਜਾ ਮੈਚ- ਪਹਿਲੇ ਓਵਰ 'ਚ ਸ਼ਿਖਰ ਧਵਨ ਦਾ ਵਿਕਟ
ਤੀਜਾ ਮੈਚ- ਪਹਿਲੇ ਓਵਰ 'ਚ ਪ੍ਰਿਥਵੀ ਸ਼ਾਹ ਤੇ ਰਹਾਣੇ ਦਾ ਵਿਕਟ
ਚੌਥਾ ਮੈਚ- ਪਹਿਲੇ ਓਵਰ 'ਚ ਮਾਰਕਸ ਸਟੋਇੰਸ ਦਾ ਵਿਕਟ
ਇਹ ਵੀ ਪੜ੍ਹੋ: ਪ੍ਰਿਥਵੀ ਦੇ ਜਨਮਦਿਨ 'ਤੇ ਗਰਲਫ੍ਰੈਂਡ ਨੇ ਦਿੱਤੀ ਵਧਾਈ, ਸ਼ੇਅਰ ਕੀਤੀ ਫੋਟੋ
ਦੱਸ ਦੇਈਏ ਕਿ ਟ੍ਰੇਂਟ ਬੋਲਟ ਆਈ. ਪੀ. ਐੱਲ. 2020 ਸੀਜ਼ਨ 'ਚ ਮੁੰਬਈ ਇੰਡੀਅਨਜ਼ ਦੇ ਲਈ ਫਾਈਦੇ 'ਚ ਰਹੇ ਹਨ। ਲਸਿਥ ਮਲਿੰਗਾ ਦੀ ਗੈਰ-ਹਾਜ਼ਰੀ 'ਚ ਬੋਲਟ ਨੇ ਉਸਦੀ ਭੂਮਿਕਾ ਆਸਾਨੀ ਨਾਲ ਨਿਭਾਈ। ਬੋਲਟ ਨੇ ਇਸ ਸੀਜ਼ਨ ਦੇ 15 ਮੈਚਾਂ 'ਚ 25 ਵਿਕਟਾਂ ਹਾਸਲ ਕੀਤੀਆਂ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਸੱਤ ਬਾਰ ਖਿਡਾਰੀਆਂ ਨੂੰ ਜ਼ੀਰੋ 'ਤੇ ਹੀ ਆਊਟ ਕੀਤਾ ਹੈ।