ਫੁੱਟ-ਫੁੱਟ ਕੇ ਰੋਈ MI ਖਿਡਾਰਨ, ਨੀਤਾ ਅੰਬਾਨੀ ਵੀ ਹੋਈ ਨਿਰਾਸ਼

Saturday, Mar 16, 2024 - 07:27 PM (IST)

ਫੁੱਟ-ਫੁੱਟ ਕੇ ਰੋਈ MI ਖਿਡਾਰਨ, ਨੀਤਾ ਅੰਬਾਨੀ ਵੀ ਹੋਈ ਨਿਰਾਸ਼

ਸਪੋਰਟਸ ਡੈਸਕ- ਮਹਿਲਾ ਪ੍ਰੀਮੀਅਰ ਲੀਗ (ਡਬਲਊਪੀਐੱਲ) 2024 ਦੇ ਐਲੀਮੀਨੇਟਰ ਮੈਚ 'ਚ ਰਾਇਲ ਚੈਲੰਜਰ ਬੰਗਲੁਰੂ (ਆਰਸੀਬੀ) ਨੇ ਮੁੰਬਈ ਇੰਡੀਅਨਸ ਨੂੰ (ਐੱਮਆਈ) ਨੂੰ 5 ਦੌੜਾਂ ਨਾਲ ਹਰਾ ਦਿੱਤਾ।  ਇਸ ਦਿਲ ਤੋੜਣ ਵਾਲੀ ਹਾਰ ਤੋਂ ਬਾਅਦ ਮੁੰਬਈ ਇੰਡੀਅਨਸ ਟੀਮ ਦੀਆਂ ਕੁਝ ਖਿਡਾਰਨਾਂ ਫੁੱਟ-ਫੁੱਟ ਦੇ ਰੌਣ ਲੱਗੀਆਂ। ਮੁੰਬਈ ਇੰਡੀਅਨਸ ਫ੍ਰੈਂਚਾਇਜੀ ਦੀ ਮਾਲਕਨ ਨੀਤਾ ਅੰਬਾਨੀ ਵੀ ਇਸ ਹਾਰ ਦੇ ਚੱਲਦੇ ਕਾਫੀ ਨਿਰਾਸ਼ ਨਜ਼ਰ ਆਈ। ਉਧਰ ਆਰਸੀਬੀ ਦੀ ਜਿੱਤ ਤੋਂ ਬਾਅਦ ਕਪਤਾਨ ਸਮਰਿਤੀ ਮੰਧਾਨਾ ਦੀਆਂ ਅੱਖਾਂ ਭਰ ਗਈਆਂ। ਬਾਅਦ 'ਚ ਮੰਧਾਨਾ ਨੇ ਸਾਥੀ ਖਿਡਾਰੀਆਂ ਨਾਲ ਜਿੱਤ ਦਾ ਜਸ਼ਨ ਮਨਾਇਆ। 
136 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇਕ ਸਮੇਂ ਮੁੰਬਈ ਨੂੰ ਤਿੰਨ ਓਵਰਾਂ 'ਚ 20 ਦੌੜਾਂ ਬਣਾਉਣੀਆਂ ਸਨ, ਜਦਕਿ ਉਸ ਦੀਆਂ ਸੱਤ ਵਿਕਟਾਂ ਹੱਥ 'ਚ ਸਨ। ਪਰ ਮੁੰਬਈ ਇੰਡੀਅਨ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਰਨ-ਆਊਟ ਹੋਣ ਤੋਂ ਬਾਅਦ ਆਰਸੀਬੀ ਨੇ ਬਾਜ਼ੀ ਪਲਟਾ ਦਿੱਤੀ। ਫਾਈਨਲ ਮੁਕਾਬਲੇ 'ਚ ਆਰਸੀਬੀ ਦਾ ਸਾਹਮਣਾ ਦਿੱਲੀ ਕੈਪੀਟਲਸ (ਡੀਸੀ) ਨਾਲ ਹੋਵੇਗਾ। ਫਾਈਨਲ ਮੈਚ 17 ਮਾਰਚ ਨੂੰ ਦਿੱਲੀ 'ਚ ਹੀ ਹੋਣਾ ਹੈ।


author

Aarti dhillon

Content Editor

Related News