ਬਾਰਸੀਲੋਨਾ ਛੱਡਣ ਤੋਂ ਬਾਅਦ ਇਸ ਕਲੱਬ ''ਚ ਸ਼ਾਮਲ ਹੋਣਗੇ ਮੇਸੀ, ਮਿਲਣਗੇ ਇੰਨੇ ਅਰਬ ਰੁਪਏ
Tuesday, Aug 10, 2021 - 08:29 PM (IST)
ਪੈਰਿਸ- ਲਿਓਨੇਲ ਮੇਸੀ ਪੈਰਿਸ ਸੇਂਟ-ਜਰਮੇਨ (ਪੀ. ਐੱਸ. ਜੀ.) 'ਚ ਸ਼ਾਮਲ ਹੋਣ ਦੇ ਲਈ ਸਹਿਮਤ ਹੋਣ ਤੋਂ ਬਾਅਦ ਫਰਾਂਸ ਜਾਣਗੇ। ਇਸ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਐਸੋਸੀਏਟਡ ਪ੍ਰੈਸ ਨੂੰ ਇਹ ਜਾਣਕਾਰੀ ਦਿੱਤੀ। ਇਸ ਕਰਾਰ ਤੋਂ ਪਹਿਲਾਂ ਬਾਰਸੀਲੋਨਾ ਦੇ ਨਾਲ ਹੁਣ ਤੱਕ ਦਾ ਆਪਣਾ ਪੂਰਾ ਕਰੀਅਰ ਬਿਤਾਉਣ ਤੋਂ ਬਾਅਦ ਦੁਨੀਆ ਦੇ ਮਹਾਨ ਖਿਡਾਰੀਆਂ 'ਚੋਂ ਇਕ ਮੇਸੀ ਦੇ ਲਈ ਨਵੇਂ ਕਲੱਬ ਦੀ ਨੁਮਾਇੰਦਗੀ ਦਾ ਰਾਹ ਸਾਫ਼ ਹੋ ਗਿਆ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਟੀਮ ਦਾ ਸਤੰਬਰ 'ਚ ਹੋਵੇਗਾ ਆਸਟਰੇਲੀਆਈ ਦੌਰਾ
ਸੂਤਰ ਦੀ ਸ਼ਰਤ 'ਤੇ ਦੱਸਿਆ ਕਿ ਅਰਜਨਟੀਨਾ ਦੇ ਇਸ 34 ਸਾਲਾ ਦੇ ਦਿੱਗਜ ਨੇ ਪੀ. ਐੱਸ. ਜੀ. ਦੇ ਨਾਲ 2 ਸਾਲ ਦਾ ਕਰਾਰ ਕੀਤਾ ਹੈ, ਜਿਸ ਨੂੰ ਅੱਗੇ ਵਧਾਉਣ ਦਾ ਵਿਕਲਪ ਹੈ। ਇਹ ਜਾਣਕਾਰੀ ਇਕਰਾਰਨਾਮੇ 'ਤੇ ਦਸਤਖਤ ਅਤੇ ਅਧਿਕਾਰਤ ਐਲਾਨ ਤੋਂ ਪਹਿਲਾਂ ਚਰਚਾ ਦੇ ਅਨੁਸਾਰ ਹੈ। ਸੂਤਰ ਨੇ ਦੱਸਿਆ ਕਿ ਮੇਸੀ ਨੂੰ ਸਲਾਨਾ ਲੱਗਭਗ 35 ਮਿਲੀਅਨ ਯੂਰੋ (ਲੱਗਭਗ ਤਿੰਨ ਅਰਬ ਰੁਪਏ) ਮਿਲਣਗੇ। ਬਾਰਸੀਲੋਨਾ ਦਾ ਇਕਰਾਰਨਾਮਾ ਖਤਮ ਹੋਣ ਤੋਂ ਬਾਅਦ ਮੇਸੀ ਫੁੱਟਬਾਲ ਇਤਿਹਾਸ ਵਿਚ ਕਿਸੇ ਕਲੱਬ ਦੇ ਲਈ ਉਪਲੱਬਧ ਹੋਣ ਵਾਲੇ ਸਭ ਤੋਂ ਵੱਡੇ ਖਿਡਾਰੀ ਬਣ ਗਏ ਹਨ। ਪੀ. ਐੱਸ. ਜੀ. ਦੇ ਕੋਚ ਮੌਰੀਸੀਓ ਪੋਚੇਟੀਨੋ ਬਾਰਸੀਲੋਨਾ ਨਾਲ ਅਲੱਗ ਹੋਣ ਤੋਂ ਬਾਅਦ ਮੇਸੀ ਦੇ ਸੰਪਰਕ ਵਿਚ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।