ਮੈਸੀ ਨੂੰ ਲਗਾਤਾਰ ਦੂਜੀ ਵਾਰ ਐੱਮ. ਐੱਲ. ਐੱਸ. ਦਾ ਸਰਵੋਤਮ ਖਿਡਾਰੀ ਚੁਣਿਆ ਗਿਆ
Thursday, Dec 11, 2025 - 10:31 AM (IST)
ਫੋਰਟ ਲਾਡਰਡੇਲ (ਫਲੋਰਿਡਾ)– ਇੰਟਰ ਮਿਆਮੀ ਦੇ ਸਟਾਰ ਸਟ੍ਰਾਈਕਰ ਲਿਓਨਿਲ ਮੈਸੀ ਨੂੰ ਮੇਜਰ ਲੀਗ ਸਾਕਰ (ਐੱਮ. ਐੱਲ. ਐੱਸ.) ਵਿਚ ਲਗਾਤਾਰ ਦੂਜੀ ਵਾਰ ਸਾਲ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਅਰਜਨਟੀਨਾ ਦੇ ਇਸ 38 ਸਾਲਾ ਧਾਕੜ ਖਿਡਾਰੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਉਸਦੀ ਟੀਮ ਇੰਟਰ ਮਿਆਮੀ ਸਾਲ ਦੀ ਸਰਵੋਤਮ ਟੀਮ ਦਾ ਐਵਾਰਡ ਹਾਸਲ ਕਰਨ ਵਿਚ ਸਫਲ ਰਹੀ।
ਐੱਸ. ਐੱਲ. ਐੱਸ. ਕੱਪ ਚੈਂਪੀਅਨ ਟੀਮ ਦਾ ਕਪਤਾਨ ਮੈਸੀ ਐੱਮ. ਐੱਲ. ਐੱਸ. ਦੇ ਇਤਿਹਾਸ ਵਿਚ ਲਗਾਤਾਰ ਦੋ ਵਾਰ ਸਰਵੋਤਮ ਖਿਡਾਰੀ (ਐੱਮ. ਵੀ. ਪੀ.) ਦਾ ਖਿਤਾਬ ਜਿੱਤਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ।
ਮੈਸੀ ਲੀਗ ਦੇ ਇਤਿਹਾਸ ਵਿਚ 2 ਵਾਰ ਸਰਵੋਤਮ ਖਿਡਾਰੀ ਦਾ ਐਵਾਰਡ ਹਾਸਲ ਕਰਨ ਵਾਲਾ ਦੂਜਾ ਖਿਡਾਰੀ ਵੀ ਬਣ ਗਿਆ ਹੈ। ਉਸ ਤੋਂ ਪਹਿਲਾਂ ਪ੍ਰੇਕੀ ਨੇ 1997 ਤੇ 2003 ਵਿਚ ਇਹ ਐਵਾਰਡ ਜਿੱਤਿਆ ਸੀ।
