ਮੇਸੀ ਨੇ ਮਮਤਾ ਬੈਨਰਜੀ ਲਈ ਭੇਜੀ 10 ਨੰਬਰ ਦੀ ਜਰਸੀ
Saturday, Oct 06, 2018 - 08:28 PM (IST)

ਕੋਲਕਾਤਾ : ਅਰਜਨਟੀਨਾ ਦੇ ਸਟਾਰ ਫੁੱਟਬਾਲਰ ਲਿਓਨਿਲ ਮੇਸੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਆਪਣੇ ਆਟੋਗ੍ਰਾਫ ਵਾਲੀ ਬਾਰਸੀਲੋਨਾ ਕਲੱਬ ਦੀ ਆਪਣੀ 10 ਨੰਬਰ ਦੀ ਜਰਸੀ ਭੇਟ ਕੀਤੀ ਹੈ, ਜਿਸ 'ਤੇ 'ਦੀਦੀ 10' ਲਿਖਿਆ ਹੋਇਆ ਹੈ। ਸਪੈਨਿਸ਼ ਕਲੱਬ ਐੱਫ. ਸੀ. ਬਾਰਸੀਲੋਨਾ ਦੇ ਲੀਜੈਂਡ ਖਿਡਾਰੀਆਂ ਨੇ ਪਿਛਲੇ ਸ਼ੁੱਕਰਵਾਰ ਨੂੰ ਕੋਲਕਾਤਾ ਦਾ ਦੌਰਾ ਕੀਤਾ ਸੀ, ਜਿੱਥੇ ਉਨ੍ਹਾਂ ਨੇ ਮੋਹਨ ਬਾਗਾਨ ਦੇ ਲੀਜੈਂਡ ਖਿਡਾਰੀਆਂ ਨਾਲ ਪ੍ਰਦਰਸ਼ਨੀ ਮੈਚ ਖੇਡਿਆ ਸੀ। ਇਸ ਮੈਚ ਵਿਚ ਸਪੈਨਿਸ਼ ਕਲੱਬ 6-0 ਦੇ ਫਰਕ ਨਾਲ ਇਕਤਰਫਾ ਜੇਤੂ ਰਿਹਾ ਸੀ।
ਹਾਲਾਂਕਿ ਮੇਸੀ ਨੇ ਖੁਦ ਕੋਲਕਾਤਾ ਦਾ ਦੌਰਾ ਨਹੀਂ ਕੀਤਾ ਸੀ ਪਰ ਉਸ ਨੇ ਆਪਣੀ ਵਿਸ਼ੇਸ਼ ਭੇਟ ਜ਼ਰੂਰ ਬਾਰਸੀਲੋਨਾ ਦੇ ਲੀਜੈਂਡ ਖਿਡਾਰੀਆਂ ਨਾਲ ਭੇਜੀ। ਬਾਰਸੀਲੋਨਾ ਟੀਮ ਵੱਲੋਂ ਜੂਲੀਆਨੋ ਬੇਲੇਟੀ ਤੇ ਹਾਰੀ ਲਿਟਮਾਨੇਨ ਨੇ ਫੁੱਟਬਾਲ ਨੈਕਸਟ ਫਾਊਂਡੇਸ਼ਨ ਦੇ ਸੰਸਥਾਪਕ ਕੌਸ਼ਿਕ ਮੌਲਿਕ ਨੂੰ ਇਹ ਜਰਸੀ ਭੇਟ ਕੀਤੀ। ਇਸ ਜਰਸੀ 'ਤੇ ਲਿਖਿਆ ਹੈ, ''ਮੇਰੀ ਦੋਸਤ ਦੀਦੀ ਲਈ ਮੇਸੀ ਵੱਲੋਂ ਸ਼ੁਭਕਾਮਨਾਵਾਂ।''ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੂੰ 'ਦੀਦੀ' ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
