ਮੇਸੀ ਨੇ ਦਿਵਾਈ ਬਾਰਸੀਲੋਨਾ ਨੂੰ ਸ਼ਾਨਦਾਰ ਜਿੱਤ

Friday, Apr 23, 2021 - 07:58 PM (IST)

ਮੇਸੀ ਨੇ ਦਿਵਾਈ ਬਾਰਸੀਲੋਨਾ ਨੂੰ ਸ਼ਾਨਦਾਰ ਜਿੱਤ

ਮੈਡ੍ਰਿਡ– ਐਟਲੇਟਿਕੋ ਮੈਡ੍ਰਿਡ ਨੇ ਹੁਏਸਕਾ ਨੂੰ 2-0 ਨਾਲ ਹਰਾ ਕੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ ਫਿਰ ਤੋਂ ਚੋਟੀ ਦਾ ਸਥਾਨ ਹਾਸਲ ਕਰ ਲਿਆ ਜਦਕਿ ਲਿਓਨਿਲ ਮੇਸੀ ਦੇ ਦੋ ਗੋਲਾਂ ਦੀ ਮਦਦ ਨਾਲ ਬਾਰਸੀਲੋਨਾ ਨੇ ਗੇਟਾਫੇ ਨੂੰ 5-2 ਨਾਲ ਹਰਾ ਕੇ ਖੁਦ ਨੂੰ ਖਿਤਾਬ ਦੀ ਦੌੜ ਵਿਚ ਬਰਕਰਾਰ ਰੱਖਿਆ। ਐਟਲੇਟਿਕੋ ਦੀ ਜਿੱਤ ਵਿਚ ਏਂਜੇਲ ਕੋਰੀਆ ਤੇ ਯਾਨਿਕ ਕਾਰੇਸਕੋ ਨੇ ਗੋਲ ਕੀਤੇ। ਇਸ ਨਾਲ ਐਟਲੇਟਿਕੋ ਦੇ 32 ਮੈਚਾਂ ਵਿਚੋਂ 73 ਅੰਕ ਹੋ ਗਏ ਹਨ ਤੇ ਉਹ ਰੀਅਲ ਮੈਡ੍ਰਿਡ ਤੋਂ ਤਿੰਨ ਅੰਕ ਅੱਗੇ ਹੋ ਗਿਆ ਹੈ। ਮੇਸੀ ਦੇ 8ਵੇਂ ਤੇ 33ਵੇਂ ਮਿੰਟ ਵਿਚ ਕੀਤੇ ਗਏ ਗੋਲ ਨਾਲ ਬਾਰਸੀਲੋਨਾ ਫਿਰ ਤੋਂ ਤੀਜੇ ਸਥਾਨ ’ਤੇ ਪਹੁੰਚਣ ਵਿਚ ਸਫਲ ਰਿਹਾ। ਉਸ ਦੇ ਹੁਣ 31 ਮੈਚਾਂ ਵਿਚੋਂ 68 ਅੰਕ ਹਨ।

PunjabKesari
ਮੇਸੀ ਨੇ ਬਾਰਸੀਲੋਨਾ ਵਲੋਂ ਸ਼ੁਰੂਆਤੀ ਗੋਲ ਕੀਤਾ। ਇਸ ਤੋਂ ਬਾਅਦ ਦੋਵੇਂ ਟੀਮਾਂ ਵਲੋਂ ਆਤਮਘਾਤੀ ਗੋਲ ਹੋ ਗਏ। ਬਾਰਸੀਲੋਨਾ ਦੇ ਡਿਫੈਂਡਰ ਕਲੇਮੇਂਟ ਲੈਂਗਲੇਟ ਨੇ 12ਵੇਂ ਮਿੰਟ ਵਿਚ ਆਪਣੇ ਹੀ ਗੋਲ ਵਿਚ ਗੇਂਦ ਪਹੁੰਚ ਦਿੱਤੀ ਸੀ ਜਦਕਿ 28ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਸਕੋਰ 3-2 ਕਰ ਦਿੱਤਾ। ਬਾਰਸੀਲੋਨਾ ਵਲੋਂ ਰੇਨਾਲਡ ਆਰੂਜੋ ਨੇ 87ਵੇਂ ਮਿੰਟ ਤੇ ਏਂਟੋਨੀ ਗ੍ਰੀਜਮੈਨ ਨੇ ਇੰਜਰੀ ਟਾਇਮ ਵਿਚ ਗੋਲ ਕੀਤੇ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News