ਮੇਸੀ ਨੇ ਖੇਡਿਆ ਬਾਰਸੀਲੋਨਾ ਲਈ 750ਵਾਂ ਮੈਚ

01/04/2021 7:58:12 PM

ਬਾਰਸੀਲੋਨਾ– ਲਿਓਨਿਲ ਮੇਸੀ ਨੇ ਬਾਰਸੀਲੋਨਾ ਵਲੋਂ ਆਪਣਾ 750ਵਾਂ ਤੇ ਸਪੈਨਿਸ਼ ਫੁੱਟਬਾਲ ਲੀਗ ਲਾ ਲਿਗਾ ਵਿਚ 500ਵਾਂ ਮੈਚ ਖੇਡਦੇ ਹੋਏ ਆਪਣੀ ਟੀਮ ਨੂੰ ਹੁਏਸਕਾ ਵਿਰੁੱਧ 1-0 ਨਾਲ ਜਿੱਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਬਾਰਸੀਲੋਨਾ ਵਲੋਂ ਸਭ ਤੋਂ ਵੱਧ ਮੈਚ ਖੇਡਣ ਦੇ ਰਿਕਾਰਡ ਵਿਚ ਮੇਸੀ ਸਿਰਫ ਝਾਵੀ ਹਰਨਾਨਡੇਜ ਤੋਂ ਪਿੱਛੇ ਹੈ। ਹਰਨਾਨਡੇਜ ਸਾਰੀਆਂ ਪ੍ਰਤੀਯੋਗਿਤਾਵਾਂ ਵਿਚ 767 ਮੈਚ ਬਾਰਸੀਲੋਨਾ ਵਲੋਂ ਖੇਡਿਆ ਸੀ, ਜਿਸ ਵਿਚ ਲਾ ਲਿਗਾ ਦੇ 505 ਮੈਚ ਸ਼ਾਮਲ ਹਨ। 

PunjabKesari
ਮੇਸੀ ਨੇ ਕੁਝ ਦਿਨ ਪਹਿਲਾਂ ਹੀ ਬਾਰਸੀਲੋਨਾ ਵਲੋਂ 644ਵਾਂ ਗੋਲ ਕਰਕੇ ਪੇਲੇ ਦਾ ਕਿਸੇ ਇਕ ਕਲੱਬ ਵਲੋਂ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਤੋੜਿਆ ਸੀ। ਪੇਲੇ ਨੇ ਸਾਂਤੋਸ ਵਲੋਂ ਇਹ ਰਿਕਾਰਡ ਬਣਾਇਆ ਸੀ। ਮੇਸੀ ਨੇ ਖੇਡ ਦੇ 27ਵੇਂ ਮਿੰਟ ਵਿਚ ਫ੍ਰੈਂਕੀ ਡਿ ਜੋਂਗ ਲਈ ਗੋਲ ਬਣਾਇਆ ਸੀ। ਇਹ ਆਖਿਰ ਵਿਚ ਫੈਸਲਾਕੁੰਨ ਗੋਲ ਸਾਬਤ ਹੋਇਆ। ਬਾਰਸੀਲੋਨਾ ਦੇ 16 ਮੈਚਾਂ ਵਿਚ 28 ਅੰਕ ਹਨ ਤੇ ਉਹ ਅੰਕ ਸੂਚੀ ਵਿਚ ਫਿਰ ਤੋਂ ਚੋਟੀ ਦਾ ਸਥਾਨ ਹਾਸਲ ਕਰਨ ਵਾਲੇ ਐਟਲੇਟਿਕੋ ਮੈਡ੍ਰਿਡ ਤੋਂ 10 ਅੰਕ ਪਿੱਛੇ ਹੈ। ਐਟਲੇਟਿਕੋ ਨੇ ਲੂਈ ਸੁਆਰੇਜ ਦੇ ਆਖਰੀ ਪਲਾਂ ਵਿਚ ਕੀਤੇ ਗਏ ਗੋਲ ਦੀ ਮਦਦ ਨਾਲ ਅਲਾਵੇਜ ਨੂੰ 2-1 ਨਾਲ ਹਰਾਇਆ। ਐਟਲੇਟਿਕੋ ਦੇ 15 ਮੈਚਾਂ ਵਿਚ 38 ਅੰਕ ਹੋ ਗਏ ਹਨ ਤੇ ਉਹ ਰੀਅਲ ਮੈਡ੍ਰਿਡ ਤੋਂ 2 ਅੰਕ ਅੱਗੇ ਹੋ ਗਿਆ ਹੈ, ਜਿਸ ਦੇ 17 ਮੈਚਾਂ ਵਿਚ 38 ਅੰਕ ਹਨ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News