ਪੰਜਾਬ : ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਪਾਵਰਕਾਮ ਵੱਲੋਂ ਖਾਸ ਹਦਾਇਤਾਂ ਜਾਰੀ
Friday, Sep 04, 2026 - 02:02 PM (IST)
ਨਾਭਾ (ਭੂਪਾ) : ਪੀ. ਐੱਸ. ਪੀ. ਸੀ. ਐੱਲ. ਉੱਪ ਦਫਤਰ ਘਮਰੌਦਾ ਸਬ-ਡਵੀਜ਼ਨ ਵਲੋਂ ਵਿਸ਼ੇਸ਼ ਕੈਂਪ ਲਾਇਆ ਗਿਆ। ਸਬ-ਡਵੀਜ਼ਨ ਦੇ ਐੱਸ. ਡੀ. ਓ. ਵਰਿੰਦਰਪਾਲ ਸਿੰਘ ਨੇ ਬਿਜਲੀ ਖਪਤਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਬਿਜਲੀ ਖਾਤੇ ’ਚ ਸਹੀ ਮੋਬਾਈਲ ਨੰਬਰ ਅਤੇ ਈ-ਮੇਲ ਆਈ. ਡੀ. ਜ਼ਰੂਰ ਅਪਡੇਟ ਕਰਵਾਓ। ਇਸ ਨਾਲ ਤੁਹਾਨੂੰ ਪਾਵਰਕਾਮ ਵੱਲੋਂ ਭੇਜੀ ਜਾਣ ਵਾਲੀ ਮਹੱਤਵਪੂਰਨ ਜਾਣਕਾਰੀ, ਬਿਜਲੀ ਬਿੱਲ, ਬਿੱਲ ਸਬੰਧੀ ਸੁਨੇਹੇ ਅਤੇ ਹੋਰ ਖਪਤਕਾਰ ਸੇਵਾਵਾਂ ਦੀ ਜਾਣਕਾਰੀ ਸਮੇਂ ਸਿਰ ਪ੍ਰਾਪਤ ਹੋ ਸਕੇਗੀ।
ਇਹ ਵੀ ਪੜ੍ਹੋ : ਪੰਜਾਬ ਦੇ ਹਾਈਵੇਅ 'ਤੇ ਵੱਡਾ ਹਾਦਸਾ, ਅਧਿਆਪਕ ਤੇ ਵਿਦਿਆਰਥੀ ਦੀ ਮੌਤ
ਖਪਤਕਾਰ ਕੀ ਕਰਨ?
ਆਪਣੇ ਬਿਜਲੀ ਖਾਤੇ ’ਚ ਮੋਬਾਈਲ ਨੰਬਰ ਅਤੇ ਈ-ਮੇਲ ਆਈ. ਡੀ. ਅਪਡੇਟ ਕਰੋ। ਪੀ. ਐੱਸ. ਪੀ. ਸੀ. ਐੱਲ. ਕੰਜਿਊਮਰ ਐਪ/ਆਨਲਾਈਨ ਕੰਜਿਊਮਰ ਸਰਵਿਸਿਸ ਰਾਹੀਂ ਆਪਣੇ ਵੇਰਵਿਆਂ ਦੀ ਜਾਂਚ ਕਰੋ। ਮੋਬਾਈਲ ਨੰਬਰ ਜਾਂ ਈ-ਮੇਲ ਆਈ. ਡੀ. ਬਦਲਣ ਦੀ ਸਥਿਤੀ ’ਚ ਉਸ ਨੂੰ ਤੁਰੰਤ ਅਪਡੇਟ ਕਰੋ। ਆਪਣੇ ਬਿਜਲੀ ਖਾਤੇ ਨੂੰ ਅਪਡੇਟ ਰੱਖੋ।
ਇਹ ਵੀ ਪੜ੍ਹੋ : ਲੁਧਿਆਣਾ ਦੇ ਪੁਲਸ ਥਾਣੇ 'ਚ ਹੋ ਗਿਆ ਵੱਡਾ ਵਾਕਾ, ਪੂਰੀ ਘਟਨਾ ਜਾਣ ਉਡਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
