ਮਹਿਲ ਵਰਗੇ ਘਰ ਤੇ ਪ੍ਰਾਈਵੇਟ ਜੈੱਟ ਦੇ ਮਾਲਕ ਹਨ ਲਿਓਨਿਲ ਮੇਸੀ, ਜਾਣੋ ਕਮਾਈ ਤੇ ਕੁਲ ਸੰਪਤੀ ਬਾਰੇ

12/20/2022 3:06:40 PM

ਸਪੋਰਟਸ ਡੈਸਕ— ਖੇਡ ਜਗਤ 'ਚ ਇਸ ਸਮੇਂ ਸਿਰਫ ਇਕ ਖਿਡਾਰੀ ਦੀ ਹੀ ਚਰਚਾ ਹੋ ਰਹੀ ਹੈ ਤੇ  ਉਹ ਹੈ ਲਿਓਨਿਲ ਮੇਸੀ। ਅਰਜਨਟੀਨਾ ਨੇ ਐਤਵਾਰ ਨੂੰ ਫਾਈਨਲ 'ਚ ਫਰਾਂਸ ਖਿਲਾਫ ਪੈਨਲਟੀ 'ਤੇ 4-2 ਨਾਲ ਜਿੱਤ ਦਰਜ ਕੀਤੀ। ਇਹ ਅਰਜਨਟੀਨਾ ਲਈ 36 ਸਾਲਾਂ ਬਾਅਦ ਫੀਫਾ ਵਿਸ਼ਵ ਕੱਪ ਟਰਾਫੀ 'ਤੇ ਕਬਜ਼ਾ ਕਰਨ ਦਾ ਮੌਕਾ ਵੀ ਬਣਿਆ। ਮੇਸੀ ਨੇ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਪਹਿਲੇ ਹਾਫ ਵਿੱਚ ਦੋ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ। ਫਿਰ ਉਸ ਨੇ ਪੈਨਲਟੀ ਸ਼ੂਟਆਊਟ ਵਿੱਚ ਵੀ ਗੋਲ ਕੀਤਾ।

ਅਰਜਨਟੀਨਾ ਦੀ ਟੀਮ ਸਾਲ 2014 ਵਿੱਚ ਵੀ ਫਾਈਨਲ ਵਿੱਚ ਪਹੁੰਚੀ ਸੀ ਪਰ ਉਸ ਸਮੇਂ ਜਰਮਨੀ ਹੱਥੋਂ ਹਾਰ ਗਈ ਸੀ। ਅਰਜਨਟੀਨਾ ਨੇ ਜਿੱਥੇ ਪੂਰੀ ਰਾਤ ਸੜਕਾਂ 'ਤੇ ਜਸ਼ਨ ਮਨਾਏ, ਉੱਥੇ ਹੀ ਭਾਰਤ 'ਚ ਵੀ ਮੇਸੀ ਲਈ ਕਾਫੀ ਪਿਆਰ ਦੇਖਣ ਨੂੰ ਮਿਲਿਆ। ਇਸ ਦੌਰਾਨ ਪ੍ਰਸ਼ੰਸਕ ਇਹ ਜਾਣਨ ਲਈ ਵੀ ਉਤਾਵਲੇ ਹਨ ਕਿ ਮੇਸੀ ਦਾ ਕਰੀਅਰ ਅਤੇ ਪਿਛੋਕੜ ਕੀ ਹੈ। ਜੇਕਰ ਉਨ੍ਹਾਂ ਦੀ ਲਾਈਫਸਟਾਈਲ ਦੀ ਗੱਲ ਕਰੀਏ ਤਾਂ ਮੇਸੀ ਆਲੀਸ਼ਾਨ ਜਿੰਦਗੀ ਜਿਉਣ ਲਈ ਜਾਣੇ ਜਾਂਦੇ ਹਨ। ਉਸ ਕੋਲ ਨਾ ਸਿਰਫ਼ ਮਹਿਲ ਵਰਗੇ ਘਰ ਹਨ ਸਗੋਂ ਮਹਿੰਗੀਆਂ ਕਾਰਾਂ ਤੇ ਆਪਣਾ ਨਿੱਜੀ ਜੈੱਟ ਵੀ ਹੈ। ਆਓ ਜਾਣਦੇ ਹਾਂ ਮੇਸੀ ਦੀ ਕਮਾਈ ਅਤੇ ਕੁੱਲ ਜਾਇਦਾਦ ਬਾਰੇ-

PunjabKesari

ਮੇਸੀ ਦੀ ਕੁੱਲ ਸੰਪਤੀ 

ਹਰ ਦਿਨ, ਮੇਸੀ ਇਸ਼ਤਿਹਾਰਾਂ ਅਤੇ ਕਲੱਬ ਤੋਂ ਕਰੋੜਾਂ ਦੀ ਕਮਾਈ ਕਰਦਾ ਹੈ। ਉਹ ਹਰ ਰੋਜ਼ ਲਗਭਗ $1,05,000 ਕਮਾਉਂਦਾ ਹੈ। ਇਸ ਦੇ ਨਾਲ ਹੀ, ਕੁੱਲ ਜਾਇਦਾਦ ਲਗਭਗ 600 ਮਿਲੀਅਨ ਡਾਲਰ ਹੈ, ਜੋ ਕਿ ਭਾਰਤੀ ਮੁਦਰਾ ਵਿੱਚ 5000 ਕਰੋੜ ਤੋਂ ਵੱਧ ਹੈ। ਮੇਸੀ ਨੇ ਮੈਦਾਨ ਤੋਂ ਬਾਹਰ ਕਈ ਵੱਡੇ ਬ੍ਰਾਂਡਾਂ ਦਾ ਸਮਰਥਨ ਕਰਕੇ ਮੋਟੀ ਕਮਾਈ ਕੀਤੀ। ਇਸ ਤੋਂ ਇਲਾਵਾ ਫੋਰਬਸ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਵੀ ਮੇਸੀ ਸਭ ਤੋਂ ਉੱਪਰ ਹੈ। ਮੇਸੀ ਨੇ ਮਈ 2021-ਮਈ 2022 ਤੱਕ 130 ਮਿਲੀਅਨ ਡਾਲਰ (ਲਗਭਗ 1007 ਕਰੋੜ ਰੁਪਏ) ਕਮਾਏ ਸਨ।

ਇਹ ਵੀ ਪੜ੍ਹੋ : 12 ਸਾਲਾ ਤਾਰੁਸ਼ੀ ਗੌੜ ਨੇ ਤਾਈਕਵਾਂਡੋ ਵਿੱਚ ਜਿੱਤੇ 328 ਤੋਂ ਵੱਧ ਤਗਮੇ, ਟੀਚਾ- ਓਲੰਪਿਕ ਗੋਲਡ ਮੈਡਲ ਲਿਆਉਣਾ

ਮੇਸੀ ਹੈ 10 ਨੰਬਰ ਦੇ ਪ੍ਰਾਈਵੇਟ ਜੈੱਟ ਦਾ ਮਾਲਕ

ਉਸ ਕੋਲ ਇੱਕ ਪ੍ਰਾਈਵੇਟ ਜੈੱਟ ਹੈ ਜਿਸ ਦੀ ਕੀਮਤ 100 ਕਰੋੜ ਰੁਪਏ ਤੱਕ ਹੈ। ਜੈੱਟ ਵਿੱਚ 16 ਲੋਕਾਂ ਦੇ ਬੈਠਣ ਦੇ ਨਾਲ-ਨਾਲ ਇੱਕ ਰਸੋਈ ਵੀ ਹੈ। ਖਾਸ ਗੱਲ ਇਹ ਹੈ ਕਿ ਮੇਸੀ ਦੀ ਜਰਸੀ ਦਾ ਨੰਬਰ 10 ਵੀ ਪ੍ਰਾਈਵੇਟ ਜੈੱਟ ਦੀ ਟੇਲ (ਪੂਛ) 'ਤੇ ਲਿਖਿਆ ਹੋਇਆ ਹੈ।

PunjabKesari

ਆਈਲੈਂਡ 'ਚ ਹੈ ਮਹਿਲ ਵਰਗਾ ਸ਼ਾਨਦਾਰ ਘਰ 

ਇਸ ਤੋਂ ਇਲਾਵਾ ਮੇਸੀ ਕੋਲ ਕਈ ਵੱਖ-ਵੱਖ ਦੇਸ਼ਾਂ 'ਚ ਆਲੀਸ਼ਾਨ ਘਰ ਹਨ, ਜੋ ਸਵੀਮਿੰਗ ਪੂਲ, ਜਿਮ ਵਰਗੀਆਂ ਸਹੂਲਤਾਂ ਨਾਲ ਲੈਸ ਹਨ। ਉਨ੍ਹਾਂ ਦਾ ਸਭ ਤੋਂ ਮਹਿੰਗਾ ਘਰ ਸਪੇਨ ਦੇ ਨੇੜੇ ਇਬੀਜ਼ਾ ਆਈਲੈਂਡ 'ਤੇ ਹੈ, ਜਿਸ ਦੀ ਕੀਮਤ ਲਗਭਗ 100 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਉਸ ਦਾ ਬਾਰਸੀਲੋਨਾ 'ਚ ਇਕ ਬੰਗਲਾ ਹੈ, ਜਿਸ ਦੀ ਕੀਮਤ ਕਰੀਬ 56 ਕਰੋੜ ਰੁਪਏ ਹੈ। ਮੇਸੀ ਇੱਥੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਰਹਿੰਦਾ ਹੈ।

PunjabKesari

ਮਹਿੰਗੀਆਂ ਕਾਰਾਂ ਦੇ ਹਨ ਸ਼ੌਕੀਨ 

ਮੇਸੀ ਨੂੰ ਮਹਿੰਗੀਆਂ ਕਾਰਾਂ ਰੱਖਣ ਦਾ ਵੀ ਸ਼ੌਕ ਹੈ। ਇਨ੍ਹਾਂ ਵਿੱਚ ਔਡੀ, ਰੇਂਜ ਰੋਵਰ, ਫਰਾਰੀ, ਮਰਸੀਡੀਜ਼, ਐਸਯੂਵੀ ਦੇ ਸਭ ਤੋਂ ਦਮਦਾਰ ਅਤੇ ਮਹਿੰਗੇ ਮਾਡਲ ਸ਼ਾਮਲ ਹਨ। ਮੇਸੀ Lacrosse RX 450h ਅਤੇ Mini Cooper ਅਤੇ Audi ਸੀਰੀਜ਼ ਦੀ RS6, A7, Q7 ਦਾ ਮਾਲਕ ਹੈ। ਉਸ ਕੋਲ ਰੇਂਜ ਰੋਵਰ ਦੇ ਕਈ ਮਾਡਲ ਹਨ। ਇਸ ਤੋਂ ਇਲਾਵਾ ਉਸ ਕੋਲ ਮਰਸਡੀਜ਼-ਬੈਂਜ਼ SLS AMG, Maserati Gran Turismo MS Strodale ਵੀ ਹੈ। ਉਸ ਕੋਲ ਇੱਕ ਸੁਪਰਕਾਰ 4.3L Ferrari A136E ਹੈ। ਸਭ ਤੋਂ ਮਹਿੰਗੀ ਕਾਰ Pagani Zonda Tricolor ਹੈ ਜਿਸਦੀ ਕੀਮਤ ਲਗਭਗ $2 ਮਿਲੀਅਨ ਹੈ। ਮੇਸੀ ਕੋਲ ਦੁਨੀਆ ਦੀ ਸਭ ਤੋਂ ਦਮਦਾਰ SUV 'ਚੋਂ ਕੈਡਿਲੈਕ ਐਸਕਲੇਡ SUV ਵੀ ਹੈ। ਨਾਲ ਹੀ LaCrosse RX 450h ਅਤੇ ਮਿੰਨੀ ਕੂਪਰ ਵੀ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News