ਮੇਸੀ ਕੋਪਾ ਅਮੇਰਿਕਾ ਦੇ ਮੈਦਾਨਾਂ ਤੋਂ ਨਾਰਾਜ਼
Monday, Jun 24, 2019 - 11:17 PM (IST)
            
            ਪੋਰਟ ਐਲੇਗ੍ਰੇ- ਅਰਜਨਟੀਨਾ ਦੇ ਕਪਤਾਨ ਲਿਓਨਿਲ ਮੇਸੀ ਨੇ ਬ੍ਰਾਜ਼ੀਲ 'ਚ ਕੋਪਾ ਅਮੇਰਿਕਾ ਫੁੱਟਬਾਲ ਟੂਰਨਾਮੈਂਟ ਲਈ ਤਿਆਰ ਕੀਤੇ ਗਏ ਮੈਦਾਨਾਂ ਦੀ ਸਥਿਤੀ 'ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਆਲੋਚਨਾ ਕੀਤੀ ਹੈ। ਅਰਜਨਟੀਨਾ ਐਤਵਾਰ ਕਤਰ ਵਿਰੁੱਧ 2-0 ਨਾਲ ਜਿੱਤ ਦਰਜ ਕਰਨ ਤੋਂ ਬਾਅਦ ਕੋਪਾ ਅਮੇਰਿਕਾ ਦੇ ਨਾਕਆਉੂਟ ਪੜਾਅ 'ਚ ਦਾਖਲ ਹੋ ਗਿਆ ਹੈ। ਮੇਸੀ ਤੋਂ ਇਲਾਵਾ ਮੈਦਾਨਾਂ ਦੇ ਖਸਤਾ ਹਾਲ ਦੀ ਅਧਿਕਾਰੀਆਂ ਨੇ ਵੀ ਸ਼ਿਕਾਇਤ ਕੀਤੀ ਹੈ, ਜਿਸ ਵਿਚ ਅਰਜਨਟੀਨਾ ਦੇ ਮੈਨੇਜਰ ਲਿਓਨਿਲ ਸਕਾਲੋਨੀ ਤੇ ਉਰੂਗਵੇ ਦੇ ਸਟ੍ਰਾਈਕਰ ਲੂਈਸ ਸੁਆਰੇਜ ਸ਼ਾਮਲ ਹਨ।
ਮੇਸੀ ਨੇ ਐਰੇਨਾ ਡੋ ਗ੍ਰੇਮੀਓ ਵਿਚ ਹੋਏ ਮੈਚ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ''ਅਸੀਂ ਇਥੇ ਜਿਨ੍ਹਾਂ ਮੈਦਾਨਾਂ 'ਤੇ ਮੈਚ ਖੇਡੇ ਹਨ, ਉਨ੍ਹਾਂ ਦੀ ਹਾਲਤ ਬਹੁਤ ਖਰਾਬ ਹੈ।'' ਅਰਜਨਟੀਨਾ ਲਈ ਦੋਵੇਂ ਹਾਫ 'ਚ ਲਾਟਾਰੋ ਮਾਰਟੀਨੇਜ ਤੇ ਸਰਜੀਓ ਨੇ ਗੋਲ ਕੀਤੇ। ਮੇਸੀ ਲਈ ਵੀ ਮੈਚ ਦੇ 72ਵੇਂ ਮਿੰਟ 'ਚ ਗੋਲ ਕਰਨ ਦਾ ਵਧੀਆ ਮੌਕਾ ਆਇਆ, ਜਦੋਂ ਉਸ ਨੇ 10 ਯਾਰਡ ਦੀ ਦੂਰੀ ਤੋਂ ਹਵਾ 'ਚ ਗੇਂਦ ਉਛਾਲੀ, ਜੋ ਸਟੈਂਡ ਵੱਲ ਚਲੀ ਗਈ। 
