ਵਿਸ਼ਵ ਕੱਪ ਕੁਆਲੀਫਾਇਰ ਲਈ ਮੇਸੀ ਅਰਜਨਟੀਨਾ ਟੀਮ ''ਚ ਸ਼ਾਮਿਲ

Wednesday, Mar 11, 2020 - 09:40 PM (IST)

ਵਿਸ਼ਵ ਕੱਪ ਕੁਆਲੀਫਾਇਰ ਲਈ ਮੇਸੀ ਅਰਜਨਟੀਨਾ ਟੀਮ ''ਚ ਸ਼ਾਮਿਲ

ਬਿਊਨਸ ਏਯਰਸ— ਸਟਾਰ ਖਿਡਾਰੀ ਲਿਓਨਲ ਮੇਸੀ ਨੂੰ ਇਕਵਾਡੋਰ ਅਤੇ ਬੋਲੀਵੀਆ ਖਿਲਾਫ ਹੋਣ ਵਾਲੇ 2022 ਵਿਸ਼ਵ ਕੱਪ ਕੁਆਲੀਫਾਇਰ ਮੁਕਾਬਲੇ ਲਈ ਅਰਜਨਟੀਨਾ ਦੀ 23 ਮੈਂਬਰਾਂ ਵਾਲੀ ਮੁੱਢਲੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।

PunjabKesari
ਅਰਜਨਟੀਨਾ ਲਈ ਹਮਲੇ ਦੀ ਕਮਾਨ ਸੰਭਾਲਣ ਵਾਲੇ ਬਾਰਸੀਲੋਨਾ ਦੇ 32 ਸਾਲਾ ਮੇਸੀ ਦਾ ਸਾਥ ਮਾਨਚੈਸਟਰ ਸਿਟੀ ਦੇ ਸਰਜੀਓ ਏਗੁਏਰੋ, ਜੁਵੈਂਟਸ ਦੇ ਫਾਰਵਰਡ ਪਾਉਲੋ ਡਿਬਾਲਾ ਅਤੇ ਇੰਟਰ ਮਿਲਾਨ ਦੇ ਲੁਟਾਰੋ ਮਾਟੀਨਰੇਜ ਦੇਣਗੇ। ਦੱਖਣੀ ਅਮਰੀਕੀ ਕੁਆਲੀਫਾਇੰਗ ਟੂਰਨਾਮੈਂਟ ਵਿਚ ਅਰਜਨਟੀਨਾ ਅਤੇ ਇਕਵਾਡੋਰ ਵਿਚਾਲੇ ਪਹਿਲਾ ਮੁਕਾਬਲਾ ਬਿਊਨਸ ਏਅਰਸ ਵਿਚ 26 ਮਾਰਚ ਨੂੰ ਖੇਡਿਆ ਜਾਵੇਗਾ। ਉਥੇ ਹੀ ਉਸ ਦੇ 5 ਦਿਨਾਂ ਬਾਅਦ ਲਾ ਪਾਜ਼ ਵਿਚ ਅਰਜਨਟੀਨਾ ਦਾ ਮੁਕਾਬਲਾ ਬੋਲੀਵੀਆ ਨਾਲ ਹੋਵੇਗਾ। ਮੇਸੀ ਹਾਲਾਂਕਿ ਪਾਬੰਦੀ ਕਾਰਣ ਆਪਣਾ ਪਹਿਲਾ ਮੁਕਾਬਲਾ ਨਹੀਂ ਖੇਡ ਸਕੇਗਾ।


author

Gurdeep Singh

Content Editor

Related News