ਬਾਰਸਿਲੋਨਾ ਦੀ ਜਿੱਤ 'ਚ ਚਮਕੇ ਮੇਸੀ, ਦੋ ਗੋਲ ਕਰਕੇ ਤੋੜਿਆ ਰੋਨਾਲਡੋ ਦਾ ਇਹ ਰਿਕਾਰਡ (ਵੀਡੀਓ)
Wednesday, Oct 30, 2019 - 05:54 PM (IST)

ਸਪੋਰਸਟ ਡੈਸਕ— ਐੱਫ. ਸੀ ਬਾਰਸਿਲੋਨਾ ਨੇ ਸਪੈਨਿਸ਼ ਲੀਗ ਦੇ 10ਵੇਂ ਦੌਰ ਦੇ ਮੈਚ 'ਚ ਦਮਦਾਰ ਪਦ੍ਰਸ਼ਨ ਕਰਦੇ ਹੋਏ ਰਿਅਲ ਵਾਲਾਡੋਲਿਡ ਨੂੰ 5-1 ਨਾਲ ਕਰਾਰੀ ਹਾਰ ਦਿੱਤੀ। ਇਸ ਜਿੱਤ ਤੋਂ ਬਾਅਦ ਬਾਰਸਿਲੋਨਾ ਦੁਬਾਰਾ ਪੁਵਾਈਂਟ ਟੇਬਲ 'ਚ ਟਾਪ 'ਤੇ ਪਹੁੰਚ ਗਈ ਹੈ। ਰਿਪੋਰਟ ਮੁਤਾਬਕ ਟਾਪ 'ਤੇ ਪਹੁੰਚੀ ਬਾਰਸਿਲੋਨਾ ਦੇ ਕੁਲ 22 ਅੰਕ ਹੋ ਗਏ ਹਨ ਅਤੇ ਉਨ੍ਹਾਂ ਦੇ ਗਰਨਾਡਾ ਅਤੇ ਐਟਲੇਟਿਕੋ ਮੇਡ੍ਰਿਡ ਤੋਂ ਦੋ ਅੰਕ ਜ਼ਿਆਦਾ ਹਨ। ਬਾਰਸਿਲੋਨਾ ਦੀ ਇਸ ਜਿੱਤ 'ਚ ਸਟਾਰ ਫਾਰਵਰਡ ਲਿਓਨਲ ਮੇਸੀ ਨੇ ਅਹਿਮ ਭੂਮਿਕਾ ਨਿਭਾਈ ਅਤੇ ਦੋ ਗੋਲ ਕੀਤੇ। ਮੇਸੀ ਨੇ ਇਸ ਦੌਰਾਨ ਇਕ ਗੋਲ ਫ੍ਰੀ-ਕਿੱਕ ਦੇ ਰਾਹੀਂ ਕੀਤੇ ਅਤੇ ਇਸ ਦੇ ਨਾਲ ਕ੍ਰਿਸਟੀਆਨੋ ਰੋਨਾਲਡੋ ਤੋਂ ਅੱਗੇ ਨਿਕਲ ਗਏ।
Video does the talking 🙌🏻🔥 #Messi pic.twitter.com/NR0ehQ4hU6
— Calvin (@CalHignett) October 29, 2019
ਲਿਓਨਲ ਮੇਸੀ ਦੇ ਇਸ ਗੋਲ ਦੇ ਨਾਲ ਉਨ੍ਹਾਂ ਦੇ ਕਰੀਅਰ ਦੇ ਕਲੱਬ ਕਰੀਅਰ ਦੇ ਗੋਲ ਦੀ ਗਿਣਤੀ 607 ਹੋ ਗਈ। ਉਨ੍ਹਾਂ ਨੇ ਕ੍ਰਿਸਟਿਅਨੋ-ਰੋਨਾਲਡੋ ਨੂੰ ਪਿੱਛੇ ਛੱਡਿਆ, ਜਿਨ੍ਹਾਂ ਦੇ ਕਲੱਬ ਕਰੀਅਰ ਗੋਲ ਦੀ ਗਿਣਤੀ 606 ਹੈ। ਮੇਜ਼ਬਾਨ ਟੀਮ ਸ਼ੁਰੂਆਤ ਤੋਂ ਹੀ ਵਾਲਾਡੋਲਿਡ 'ਤੇ ਹਾਵੀ ਨਜ਼ਰ ਆਈ। ਦੂੱਜੇ ਮਿੰਟ 'ਚ ਡਿਫੈਂਡਰ ਕਲੇਮੇਂਟ ਲੇਂਗਲੇ ਨੇ ਗੋਲ ਕਰਦੇ ਹੋਏ ਬਾਰਸਿਲੋਨਾ ਨੂੰ ਬੜ੍ਹਤ ਹਾਸਲ ਕਰਵਾ ਦਿੱਤੀ। ਪਹਿਲਾ ਹਾਫ ਖ਼ਤਮ ਹੋਣ ਤੋਂ ਪਹਿਲਾਂ ਮੇਜ਼ਬਾਨ ਟੀਮ ਮੁਕਾਬਲੇ 'ਚ 3-1 ਤੋਂ ਅੱਗੇ ਹੋ ਗਈ। ਮੇਸੀ ਨੇ 20 ਗੱਜ ਦੀ ਦੂਰੀ ਤੋਂ ਫ੍ਰੀ-ਕਿੱਕ ਦੇ ਰਾਹੀਂ ਗੋਲ ਕੀਤਾ। ਬਾਰਸਿਲੋਨਾ ਨੇ ਦੂਜੇ ਹਾਫ 'ਚ ਵੀ ਮਹਿਮਾਨ ਟੀਮ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਲਗਾਤਾਰ ਹਮਲੇ ਕੀਤੇ।
75ਵੇਂ ਮਿੰਟ 'ਚ ਮੇਸੀ ਨੂੰ ਇਕ ਵਾਰ ਫਿਰ ਮੌਕਾ ਮਿਲਿਆ। ਇਸ ਵਾਰ ਵੀ ਉਨ੍ਹਾਂ ਨੇ ਦਰਸ਼ਕਾਂ ਨੂੰ ਨਿਰਾਸ਼ਾ ਨਹੀਂ ਕੀਤਾ ਅਤੇ ਗੇਂਦ ਗੋਲ 'ਚ ਪਾ ਦਿੱਤੀ। ਮੁਕਾਬਲੇ ਦਾ ਆਖਰੀ ਗੋਲ 77ਵੇਂ ਮਿੰਟ 'ਚ ਸਟ੍ਰਾਈਕਰ ਲੁਇਸ ਸੁਆਰੇਜ ਨੇ ਕੀਤਾ।