ਸਪੇਨ ਹੱਥੋਂ ਮਿਲੀ ਹਾਰ ਤੋਂ ਬਾਅਦ ਮੈਦਾਨ ''ਚ ਮੈਸੀ ਹੋਏ ਭਾਵੁਕ, ਫੈਨਜ਼ ਨੇ ਇਸ ਤਰ੍ਹਾ ਦਿੱਤੀ ਵਿਦਾਈ, ਵੀਡੀਓ

Monday, Jul 20, 2026 - 10:48 AM (IST)

ਸਪੇਨ ਹੱਥੋਂ ਮਿਲੀ ਹਾਰ ਤੋਂ ਬਾਅਦ ਮੈਦਾਨ ''ਚ ਮੈਸੀ ਹੋਏ ਭਾਵੁਕ, ਫੈਨਜ਼ ਨੇ ਇਸ ਤਰ੍ਹਾ ਦਿੱਤੀ ਵਿਦਾਈ, ਵੀਡੀਓ

ਸਪੋਰਟਸ ਡੈਸਕ : ਫੀਫਾ ਵਰਲਡ ਕੱਪ 2026 ਦੇ ਫਾਇਨਲ ਵਿੱਚ ਸਪੇਨ ਨੇ ਪਿਛਲੀ ਵਾਰ ਦੀ ਚੈਪੀਂਅਨ ਅਰਜਨਟੀਨਾ ਨੂੰ ਲਗਾਤਾਰ ਦੂਜੀ ਵਾਰ ਵਰਲਡ ਕੱਪ ਜਿੱਤਣ ਦਾ ਸੁਪਨਾ ਤੋੜ ਦਿੱਤਾ । ਐਤਵਾਰ ਨੂੰ ਨਿਊ ਜਰਸੀ ਦੇ ਮੇਟਲਾਇਫ ਸਟੇਡੀਅਮ ਵਿੱਚ ਖੇਡੇ ਗਏ ਰੋਮਾਂਚਕ ਮੁਕਾਬਲੇ ਵਿੱਚ ਸਪੇਨ ਨੇ ਐਕਸਟ੍ਰਾ ਟਾਇਮ ਵਿੱਚ 1-0 ਨਾਲ ਜਿੱਤ ਦਰਜ਼ ਕਰਹ ਕੇ ਆਪਣਾ ਦੂਜਾ ਫੀਫਾ ਵਰਲਡ ਕੱਪ ਦਾ ਖਿਤਾਬ ਜਿੱਤ ਲਿਆ ।

ਮੈਚ ਖਤਮ ਹੋਣ ਤੋਂ ਬਾਅਦ ਭਾਵੁਕ ਪਲ ਦੇਖਣ ਨੂੰ ਮਿਲਿਆ, ਜਦੋਂ ਅਰਜਨਟੀਨਾ ਦੇ ਕਪਤਾਨ ਲਿਓਨਲ ਮੈਸੀ ਮੈਦਾਨ 'ਤੇ ਆਪਣੇ ਅੱਥਰੂ ਨਹੀਂ ਰੋਕ ਸਕੇ । 39 ਸਾਲਾਂ ਫੁੱਟਬਾਲਰ ਆਖਰੀ ਸੀਟੀ ਵੱਜਦੇ ਹੀ ਗੋਡਿਆਂ ਦੇ ਭਾਰ ਬੈਠ ਗਏ ਅਤੇ ਉਸ ਦੀਆਂ ਅੱਖਾਂ ਭਰ ਆਈਆਂ । ਸਟੇਡੀਅਮ ਵਿੱਚ ਮੌਜੂਦ ਹਜ਼ਾਰਾਂ ਦਰਸ਼ਕਾਂ ਨੇ ਮੈਸੀ, ਮੈਸੀ.... ਦੇ ਨਾਅਰੇ ਲਗਾ ਕੇ ਆਪਣੇ ਮਹਾਨ ਖਿਡਾਰੀ ਦਾ ਸਨਮਾਨ ਕੀਤਾ। ਕਈ ਫੈਨਸ ਨੇ ਪੋਸਟਰ ਅਤੇ ਪਲੇਅਕਾਰਡ ਦਿਖਾ ਕੇ ਮੈਸੀ ਨੂੰ ਭਾਵਨਾਤਮਕ ਵਿਦਾਈ ਦਿੱਤੀ ।

ਐਕਸਟ੍ਰਾ ਟਾਇਮ ਵਿੱਚ ਫੇਰਾਨ ਰੋਟੇਸ ਬਣੇ ਹੀਰੋ
ਫੀਫਾ ਵਰਲਡ ਕੱਪ ਦੇ ਫਾਇਨਲ ਵਿੱਚ ਨਿਰਧਾਰਿਤ 90 ਮਿੰਟ ਤਕ ਦੋਵੇਂ ਟੀਮਾਂ ਵਿਚਾਲੇ ਕੋਈ ਗੋਲ ਨਹੀਂ ਹੋਇਆ । ਇਸ ਦੇ ਬਾਅਦ ਮੁਕਾਬਲਾ ਐਕਸਟ੍ਰਾ ਟਾਇਮ ਵਿੱਚ ਪਹੁੰਚਾ ਦਿੱਤਾ, ਜਿੱਥੇ ਸਪੇਨ ਦੇ ਫੇਰਾਨ ਟੋਰੇਸ ਨੇ ਸ਼ਾਨਦਾਰ ਸੂਝ-ਬੂਝ ਦਿਖਾਈ । ਉਸ ਨੇ ਰਿਬਾਊਡ 'ਤੇ ਸਭ ਤੋਂ ਪਹਿਲਾ ਪਹੁੰਚ ਕੇ ਫੁੱਟਬਾਲ ਨੂੰ ਗੋਲ 'ਚ ਪਹੁੰਚਾ ਦਿੱਤਾ । ਇਸ ਗੋਲ ਨਾਲ ਹੀ ਸਪੇਨ ਨੇ ਮੈਚ ਜਿੱਤ ਲਿਆ ਅਤੇ ਸਪੇਨ ਨੇ ਦੂਜੀ ਵਾਰ ਵਿਸ਼ਵ ਕੱਪ ਟਰਾਫੀ ਆਪਣੇ ਨਾਂ ਕਰ ਲਈ ।

 

ਰੇਡ ਕਾਰਡ ਨੇ ਬਦਲ ਦਿੱਤੀ ਪੂਰੀ ਕਹਾਣੀ
ਅਰਜਨਟੀਨਾ ਨੂੰ ਸਭ ਤੋਂ ਵੱਡਾ ਝਟਕਾ ਨਿਰਧਾਰਿਤ ਸਮੇਂ ਇਜਰੀ ਟਾਇਮ ਵਿੱਚ ਲੱਗਾ । ਮਿਡ ਫੀਲਡਰ ਏਜੋ ਫਰਨਾਡੇਜ਼ ਨੂੰ ਦੂਜਾ ਯੇਲੋ ਕਾਰਡ ਮਿਲਣ ਤੋਂ ਬਾਅਦ ਰੇਡ ਕਾਰਨ ਦਿਖਾ ਦਿੱਤਾ ਗਿਆ। ਇਸ ਦੇ ਬਾਅਦ ਲਿਓਨਲ ਸਕਾਲੋਨੀ ਦੀ ਟੀਮ ਨੂੰ ਪੂਰੇ ਐਕਸਟ੍ਰਾ ਟਾਇਮ ਵਿੱਚ 10 ਖਿਡਾਰੀਆਂ ਦੇ ਨਾਲ ਖੇਡਣਾ ਪਿਆ।

ਸਪੇਨ ਨੇ ਇਸ ਮੌਕੇ ਦਾ ਪੂਰਾ ਫਾਇਦਾ ਚੁੱਕਿਆ ਅਤੇ ਲਗਾਤਾਰ ਦਬਾਅ ਬਣਾ ਕੇ ਰੱਖਿਆ । ਅੰਕੜੇ ਵੀ ਅਰਜਨਟੀਨਾ ਦੀਆਂ ਮੁਸ਼ਕਲਾਂ ਨੂੰ ਬਿਆਨ ਕਰਦੇ ਹਨ । ਟੀਮ 115ਵੇਂ ਮਿੰਟ ਤਕ ਗੋਲ ਦੀ ਦਿਸ਼ਾ ਵਿੱਚ ਇਕ ਵੀ ਸ਼ਾਟ ਨਹੀਂ ਲਗਾ ਸਕੀ । ਆਖੀਰਕਾਰ ਫੇਰਾਨ ਟੋਰੇਸ ਦੇ ਗੋਲ ਨੇ ਮੁਕਾਬਲੇ ਦਾ ਫੈਸਲਾ ਕਰ ਦਿੱਤਾ ।

ਹਾਰ ਦੇ ਬਾਵਜ਼ੂਦ ਮੈਸੀ ਨੇ ਰਚਿਆ ਇਤਿਹਾਸ
ਭਾਵੇਂ ਹੀ ਅਰਜਨਟੀਨਾ ਮੈਚ ਜਿੱਤਣ ਵਿੱਚ ਅਸਫਲ ਰਹੀ ਪਰ ਲਿਓਨਲ ਮੈਸੀ ਨੇ ਆਪਣੇ ਨਾਂ ਇਕ ਹੋਰ ਵੱਡਾ ਰਿਕਾਰਡ ਦਰਜ਼ ਕਰ ਲਿਆ । ਮੈਸੀ ਫੀਫਾ ਵਰਲਡ ਕਪ ਦੇ ਇਤਿਹਾਸ ਵਿੱਚ ਤਿੰਨ ਫਾਇਨਲ ਖੇਡਣ ਵਾਲੇ ਸਿਰਫ ਦੂਜੇ ਖਿਡਾਰੀ ਬਣੇ । ਇਸ ਤੋਂ ਇਲਾਵਾ 30 ਸਾਲਾਂ ਦੀ ਉਮਰ ਵਿੱਚ ਉਹ ਵਰਲਡ ਕੱਪ ਦੇ ਫਾਇਨਲ ਖੇਡਣ ਵਾਲੇ ਸਭ ਤੋਂ ਜ਼ਿਆਦਾ ਉਮਰ ਵਾਲੇ ਆਉਟ ਫੀਲਡ ਖਿਡਾਰੀ ਬਣ ਗਏ।

ਸਪੇਨ ਨੇ ਪੂਰੇ ਮੈਚ ਵਿੱਚ ਸ਼ਾਨਦਾਰ ਅਨੁਸ਼ਾਸਨ ਬਿਹਤਰੀਨ ਡਿਫੈਂਸ ਅਤੇ ਬਿਹਤਰੀਨ ਪ੍ਰਦਰਸ਼ਨ ਕੀਤਾ । ਐਕਸਟ੍ਰਾ ਟਾਇਮ ਵਿੱਚ ਮਿਲਿਆ ਇਕ ਮੌਕਾ ਟੀਮ ਨੂੰ ਦੋਵੇਂ ਹੱਥਾਂ ਨਾਲ ਭੁਗਤਣਾ ਅਤੇ ਟਰਾਫੀ ਦੂਜੀ ਵਾਰ ਆਪਣੇ ਨਾਂ ਕੀਤੀ । ਦੂਜੇ ਪਾਸੇ ਮੈਸੀ ਦੇ ਅੱਥਰੂਆਂ ਨੇ ਇਸ ਫਾਇਨਲ ਨੂੰ ਹਮੇਸ਼ਾ ਦੇ ਲਈ ਯਾਦਗਾਰ ਬਣਾ ਦਿੱਤਾ ।


author

SATPAL

Content Editor

Related News