ਅਰਜਨਟੀਨਾ ਲਈ ਕਮਜ਼ੋਰੀ ਬਣ ਸਕਦੈ ਮੈਸੀ, ਇਸ ਸਾਬਕਾ ਖਿਡਾਰੀ ਦਾ ਵੱਡਾ ਬਿਆਨ ਆਇਆ ਸਾਹਮਣੇ
Tuesday, Jul 14, 2026 - 10:46 AM (IST)
ਸਪੋਰਟਸ ਡੈਸਕ : ਫੀਫਾ ਵਿਸ਼ਵ ਕੱਪ 2026 ਦੇ ਸੈਮੀਫਾਈਨਲ ਵਿੱਚ ਅਰਜਨਟੀਨਾ ਅਤੇ ਇੰਗਲੈਂਡ ਦੇ ਵਿਚਾਲੇ ਹੋਣ ਵਾਲੇ ਮਹਾਮੁਕਾਬਲੇ ਤੋਂ ਪਹਿਲਾ ਇੰਗਲੈਂਡ ਦੇ ਸਾਬਕਾ ਸਟਾਰ ਫੁੱਟਬਾਲਰ ਵੇਨ ਰੂਨੀ ਨੇ ਲਿਓਨਲ ਮੈਸੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ । ਰੂਨੀ ਦਾ ਮੰਨਣਾ ਹੈ ਕਿ ਮੈਸੀ ਅਰਜਨਟੀਨਾ ਦੇ ਲਈ ਡਿਫੈਸ ਰੂਪ ਤੋਂ ਕਮਜ਼ੋਰ ਸਾਬਤ ਹੋ ਸਕਦਾ ਹੈ ਕਿਉਕਿ ਉਹ ਅਕਸਰ ਪਿੱਛੇ ਆ ਕੇ ਡਿਫੈਂਸ ਵਿੱਚ ਮਦਦ ਨਹੀਂ ਕਰਦਾ । ਹਾਲਾਂਕਿ ਉਸ ਦਾ ਇਹ ਵੀ ਮੰਨਣਾ ਹੈ ਕਿ ਮੈਸੀ ਜਿਹੇ ਖਿਡਾਰੀ ਨੂੰ ਰੋਕਣਾ ਕਿਸੇ ਵੀ ਟੀਮ ਲਈ ਬੇਹੱਦ ਮੁਸ਼ਕਲ ਹੈ ।
'ਮੈਸੀ ਡਿਫੈਂਸ ਵਿੱਚ ਕਮਜ਼ੋਰ, ਪਰ ਵੱਡੇ ਮੈਚਾਂ ਵਿੱਚ ਬਦਲ ਦਿੰਦਾ ਖੇਡ'
ਬੀ.ਬੀ.ਸੀ. ਸਪੋਰਟਸ ਨਾਲ ਗੱਲਬਾਤ ਵਿੱਚ ਰੂਨੀ ਨੇ ਕਿਹਾ ਕਿ ਮੈਸੀ ਡਿਫੈਂਸ ਵਿੱਚ ਜ਼ਿਆਦਾ ਯੋਗਦਾਨ ਨਹੀਂ ਦਿੰਦਾ, ਪਰ ਵੱਡੇ ਮੌਕਿਆਂ 'ਤੇ ਉਸ ਦਾ ਖੇਡੀ ਪੂਰੀ ਤਰ੍ਹਾ ਮੈਚ ਦਾ ਰੁਖ ਬਦਲ ਦਿੰਦਾ ਹੈ । ਰੂਨੀ ਨੇ ਕਿਹਾ ਕਿ, ਮੈਸੀ ਅਰਜਨਟੀਨਾ ਲਈ ਡਿਫੈਂਸਿਵ ਕਮਜ਼ੋਰੀ ਹੋ ਸਕਦਾ ਹੈ ਕਿਉਕਿ ਉਹ ਪਿੱਛੇ ਨਹੀਂ ਦੌੜਦਾ, ਪਰ ਜੂਡ ਬੇਲਿੰਗਹਮ ਦੀ ਤਰ੍ਹਾ ਉਸ ਦੇ ਕੋਲ ਵੀ ਵੱਡੇ ਮੌਕਿਆਂ 'ਤੇ ਮੈਚ ਬਦਲਣ ਦੀ ਸਮਰੱਥਾ ਹੈ । ਉਸ ਦੀ ਸਭ ਤੋਂ ਵੱਡੀ ਤਾਕਤ ਉਸ ਦਾ ਫੈਸਲਾ ਲੈਣ ਦਾ ਤਰੀਕਾ ਹੁੰਦਾ ਹੈ । ਸਹੀਂ ਸਮੇਂ 'ਤੇ ਸਹੀ ਫੈਸਲਾ ਲੈਣਾ ਉਸ ਨੂੰ ਬਾਕੀ ਖਿਡਾਰੀਆਂ ਤੋਂ ਅਲੱਘ ਬਣਾਉਦਾ ਹੈ । ਰੂਨੀ ਨੇ ਅੱਗੇ ਕਿਹਾ ਕਿ ਮੈਸੀ ਦੀ ਮਾਰਕਿੰਗ ਸਿਰਫ ਇਕ ਖਿਡਾਰੀ ਦਾ ਕੰਮ ਨਹੀਂ ਹੈ, ਜਦਕਿ ਪੂਰੀ ਟੀਮ ਨੂੰ ਲਗਾਤਾਰ ਆਪਸ ਵਿੱਚ ਸਹੀ ਤਾਲਮੇਲ ਅਤੇ ਸਹੀ ਪੋਜੀਸ਼ਨ ਬਣਾ ਕੇ ਰੱਖਣੀ ਹੋਵੇਗੀ ।
ਮੀਕਾ ਰਿਚਰਡਸ ਨੇ ਮੈਸੀ ਨੂੰ ਦੱਸਿਆ ਸਭ ਤੋਂ ਵੱਡਾ ਖਤਰਾ
ਇੰਗਲੈਂਡ ਦੇ ਸਾਬਕਾ ਡਿਫੈਂਡਰ ਮੀਕਾ ਰਿਚਰਡਸ ਨੇ ਰੂਨੀ ਦੀ ਸਲਾਹ ਨਾਲ ਥੋੜਾ ਅਲੱਗ ਨਜ਼ਰੀਆ ਪੇਸ਼ ਕੀਤਾ । ਉਸ ਦਾ ਮੰਨਣਾ ਹੈ ਕਿ ਮੈਸੀ ਦਾ ਪਿੱਛੇ ਨਾ ਵਾਪਸ ਆਉਣਾ ਉਸ ਦੀ ਕਮਜ਼ੋਰੀ ਨਹੀਂ ਜਦਕਿ ਉਸ ਦੀ ਸਭ ਤੋਂ ਵੱਡੀ ਤਾਕਤ ਹੈ । ਰਿਚਰਡਸ ਮੁਤਾਬਕ ਇੰਗਲੈਂਡ ਦੀ ਟੀਮ ਅਰਜਨਟੀਨਾ ਤੋਂ ਜ਼ਿਆਦਾ ਦੌੜ ਸਕਦੀ ਹੈ , ਪਰ ਮੈਸੀ ਕਿਸੇ ਵੀ ਸਮੇਂ ਆਪਣੀ ਮੈਚ ਦਾ ਨਤੀਜਾ ਬਦਲ ਸਕਦਾ ਹੈ । ਉਸ ਨੇ ਕਿਹਾ ਕਿ ਮੈਸੀ ਦੀ ਤੁਲਨਾ ਇੰਗਲੈਂਡ ਦੇ ਸਟਾਰ ਮਿਡਫੀਲਡਰ ਜੂਡ ਬੇਲਿੰਗਹਮ ਨਾਲ ਕਰਦੇ ਹੋਏ ਕਿਹਾ ਕਿ ਖਿਡਾਰੀ ਵੱਡੇ ਮੈਚਾਂ ਵਿੱਚ ਖਾਸ ਅਸਰ ਛੱਡਦੇ ਹਨ ।
ਪਹਿਲੀ ਵਾਰ ਵਿਸ਼ਵ ਕੱਪ 'ਚ ਆਹਮੋ-ਸਾਹਮਣੇ ਹੋਵੇਗਾ ਮੈਸੀ ਅਤੇ ਇੰਗਲੈਂਡ
39 ਸਾਲਾਂ ਲਿਓਨਲ ਮੈਸੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ 'ਚ 205 ਮੈਚਾਂ ਵਿੱਚ 125 ਗੋਲ ਕੀਤੇ ਹਨ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਨੇ ਹੁਣ ਤੱਕ ਅਰਜਨਟੀਨਾ ਵਲੋਂ ਇੰਗਲੈਂਡ ਖਿਲਾਫ ਇਕ ਵੀ ਮੈਚ ਨਹੀਂ ਖੇਡਿਆ ਹੈ । ਹੁਣ ਫੀਫਾ ਵਿਸ਼ਵ ਕੱਪ 2026 ਦੇ ਸੈਮੀਫਾਈਨਲ ਵਿੱਚ ਪਹਿਲੀ ਵਾਰ ਮੈਸੀ ਇੰਗਲੈਂਡ ਖਿਲਾਫ ਮੈਦਾਨ 'ਤੇ ਉਤਰੇਗਾ, ਜਿੱਥੇ ਦੋਵੇਂ ਟੀਮਾਂ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਆਹਮੋ-ਸਾਹਮਣੇ ਹੋਣਗੀਆਂ
