ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ : ਮੈਸੀ

Tuesday, Jul 14, 2026 - 11:28 AM (IST)

ਟੀਮ ਨੂੰ ਲਗਾਤਾਰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ : ਮੈਸੀ

ਅਟਲਾਂਟਾ- ਅਰਜਨਟੀਨਾ ਦੇ ਸਟਾਰ ਫੁੱਟਬਾਲ ਖਿਡਾਰੀ ਲਿਓਨਿਲ ਮੈਸੀ ਨੇ ਕਿਹਾ ਕਿ ਟੀਮ ਨੂੰ ਮਿਲ ਰਹੀ ਸਫਲਤਾ ‘ਆਮ ਨਹੀਂ’ ਹੈ, ਇਸਦਾ ਮਤਲਬ ਹੈ ਕਿ ਟੀਮ ਆਪਣੇ ਇਤਿਹਾਸ ’ਚ ਪਹਿਲੀ ਵਾਰ ਖਿਤਾਬ ਬਰਕਰਾਰ ਰੱਖਣ ਦੀ ਰਾਹ ’ਤੇ ਹੈ ਅਤੇ ਇਸ ਲਈ ਸਾਨੂੰ ਇਸਦਾ ਭਰਪੂਰ ਮਜ਼ਾ ਲੈਣਾ ਚਾਹੀਦਾ ਹੈ।

ਮੈਸੀ ਨੇ ਕਿਹਾ, ‘‘ਇਹ ਚੰਗੀ ਗੱਲ ਹੈ ਕਿ ਅਰਜਨਟੀਨਾ ਦੇ ਲੋਕ ਵੀ ਇਸਦਾ ਓਨਾ ਹੀ ਮਜ਼ਾ ਲੈ ਰਹੇ ਹਨ ਜਿੰਨਾ ਅਸੀਂ ਲੈ ਰਹੇ ਹਾਂ। ਅਸੀਂ ਵੀ ਇਸੇ ਤਰ੍ਹਾਂ ਜਿਉਂਦੇ ਹਾਂ। ਇਸ ਸਮੂਹ ਨੇ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਕਰਨ ਦੀ ਆਦਤ ਪਾ ਦਿੱਤੀ ਹੈ ਜਿਹੜੀਆਂ ਆਮ ਨਹੀਂ ਹਨ। ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਵਾਪਸੀ ਕਰਨਾ, ਅਸੀਂ ਜੋ ਕੁਝ ਵੀ ਜਿੱਤਿਆ, ਉਸ ਨੂੰ ਜਿੱਤਣਾ ਅਤੇ ਫਿਰ ਮੁਕਾਬਲਾ ਜਾਰੀ ਰੱਖਣਾ ਅਤੇ ਟਾਪ-4 ’ਚ ਉਸ ਪੱਧਰ ’ਤੇ ਬਣੇ ਰਹਿਣਾ, ਇਕ ਹੋਰ ਸੈਮੀਫਾਈਨਲ ’ਚ ਖੇਡਣਾ ਆਸਾਨ ਨਹੀਂ ਹੈ, ਇਹ ਆਮ ਨਹੀਂ ਹੈ, ਇਸ ਲਈ ਸਾਨੂੰ ਇਸਦਾ ਭਰਪੂਰ ਮਜ਼ਾ ਲੈਣਾ ਚਾਹੀਦਾ ਹੈ।’’

ਉਸ ਨੇ ਕਿਹਾ,‘‘ਸਾਨੂੰ ਨਹੀਂ ਪਤਾ ਕਿ ਅਜਿਹਾ ਦੁਬਾਰਾ ਹੋਵੇਗਾ ਜਾਂ ਨਹੀਂ ਅਤੇ ਕਦੋਂ ਹੋਵੇਗਾ। ਪਿਛਲੀ ਵਾਰ ਤੱਕ ਅਸੀਂ ਕਾਫੀ ਲੰਬੇ ਸਮੇਂ ਤੱਕ ਵਿਸ਼ਵ ਚੈਂਪੀਅਨ ਨਹੀਂ ਬਣ ਸਕੇ ਸੀ, ਇਸ ਲਈ ਅੱਗੇ ਜਿਹੜਾ ਵੀ ਮੌਕਾ ਮਿਲੇ, ਉਸਦਾ ਮਜ਼ਾ ਲੈਣਾ ਚਾਹੀਦਾ ਹੈ ਅਤੇ ਉਸ ਨੂੰ ਮਹੱਤਵ ਦੇਣਾ ਚਾਹੀਦਾ ਹੈ। ਅਸੀਂ ਆਰਾਮ ਕਰਨ, ਆਪਣੀ ਤਾਕਤ ਵਾਪਸ ਹਾਸਲ ਕਰਨ ਅਤੇ ਸੈਮੀਫਾਈਨਲ ’ਚ ਮੁਕਾਬਲਾ ਕਰਨ ਦੀ ਕੋਸ਼ਿਸ਼ ਕਰਾਂਗੇ।’’
 


author

Tarsem Singh

Content Editor

Related News