FIFA World Cup: ਸਪੇਨ ਬਣਿਆ ਵਰਲਡ ਚੈਂਪੀਅਨ, ਰੋਡਰੀ ਤੋਂ ਲੈ ਕੇ ਐਮਬਾਪੇ ਤਕ ਕਿਸਨੇ ਜਿੱਤਿਆ ਕਿਹੜਾ ਐਵਾਰਡ
Monday, Jul 20, 2026 - 08:15 AM (IST)
ਸਪੋਰਟਸ ਡੈਸਕ : ਫੀਫਾ ਵਿਸ਼ਵ ਕੱਪ 2026 ਦਾ ਖਿਤਾਬ ਸਪੇਨ ਨੇ ਆਪਣੇ ਨਾਂਅ ਕਰ ਲਿਆ ਹੈ। ਨਿਊਯਾਰਕ-ਨਿਊ ਜਰਸੀ ਸਟੇਡੀਅਮ ਵਿੱਚ ਖੇਡੇ ਗਏ ਇੱਕ ਬੇਹੱਦ ਰੋਮਾਂਚਕ ਫਾਈਨਲ ਮੁਕਾਬਲੇ ਵਿੱਚ ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ। ਇਸ ਜਿੱਤ ਦੇ ਨਾਲ ਹੀ ਸਪੇਨ 16 ਸਾਲਾਂ ਬਾਅਦ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕਰਨ ਵਿੱਚ ਸਫਲ ਰਿਹਾ ਹੈ।
ਟੋਰੇਸ ਬਣਿਆ ਜਿੱਤ ਦਾ ਹੀਰੋ
ਨਿਰਧਾਰਿਤ ਸਮੇਂ ਤੱਕ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ ਸਨ। ਮੈਚ ਦਾ ਫੈਸਲਾ ਐਕਸਟਰਾ ਟਾਈਮ ਵਿੱਚ ਹੋਇਆ, ਜਿੱਥੇ ਸਬਸਟੀਟਿਊਟ ਵਜੋਂ ਆਏ ਫੇਰਾਨ ਟੋਰੇਸ ਨੇ 106ਵੇਂ ਮਿੰਟ ਵਿੱਚ ਸ਼ਾਨਦਾਰ ਗੋਲ ਦਾਗ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਹਾਰ ਤੋਂ ਬਾਅਦ ਅਰਜਨਟੀਨਾ ਦੇ ਦਿੱਗਜ ਖਿਡਾਰੀ ਲਿਓਨਲ ਮੈਸੀ ਕਾਫੀ ਭਾਵੁਕ ਨਜ਼ਰ ਆਏ।
The future is now 🌟
— FIFA World Cup (@FIFAWorldCup) July 19, 2026
Pau Cubarsí wins the FIFA Young Player Award presented by @aramco#FIFAWorldCup #YoungPlayerAward pic.twitter.com/d7PYnm3TVJ
ਸਪੇਨ ਦਾ ਪੁਰਸਕਾਰਾਂ 'ਤੇ ਰਿਹਾ ਦਬਦਬਾ
ਸਪੇਨ ਨੇ ਨਾ ਸਿਰਫ ਟਰਾਫੀ ਜਿੱਤੀ, ਸਗੋਂ ਵਿਅਕਤੀਗਤ ਪੁਰਸਕਾਰਾਂ ਵਿੱਚ ਵੀ ਆਪਣੀ ਧਾਂਕ ਜਮਾਈ। ਸਪੇਨ ਦੇ ਕਪਤਾਨ ਰੋਡਰੀ ਨੂੰ ਪੂਰੇ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਦਿਆਂ 'ਗੋਲਡਨ ਬਾਲ' ਨਾਲ ਸਨਮਾਨਿਤ ਕੀਤਾ ਗਿਆ। ਰੋਡਰੀ ਨੇ ਪੂਰੇ ਟੂਰਨਾਮੈਂਟ ਵਿੱਚ 648 ਸਫਲ ਪਾਸਾਂ ਦਾ ਰਿਕਾਰਡ ਬਣਾਇਆ। ਇਸੇ ਤਰ੍ਹਾਂ ਸਪੇਨ ਦੇ ਉਨਾਈ ਸਿਮੋਨ ਨੂੰ 'ਗੋਲਡਨ ਗਲਵ' (ਸਰਵੋਤਮ ਗੋਲਕੀਪਰ) ਅਤੇ 19 ਸਾਲਾ ਪਾਊ ਕੁਬਾਰਸੀ ਨੂੰ 'ਬੈਸਟ ਯੰਗ ਪਲੇਅਰ' ਦਾ ਐਵਾਰਡ ਮਿਲਿਆ।
ਐਮਬਾਪੇ ਨੂੰ ਮਿਲਿਆ 'ਗੋਲਡਨ ਬੂਟ'
ਫਰਾਂਸ ਦੇ ਸਟਾਰ ਸਟਰਾਈਕਰ ਕੀਲੀਅਨ ਐਮਬਾਪੇ ਭਾਵੇਂ ਆਪਣੀ ਟੀਮ ਨੂੰ ਚੈਂਪੀਅਨ ਨਹੀਂ ਬਣਾ ਸਕੇ, ਪਰ ਉਨ੍ਹਾਂ ਨੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ 10 ਗੋਲ ਕਰਕੇ 'ਗੋਲਡਨ ਬੂਟ' ਆਪਣੇ ਨਾਮ ਕੀਤਾ।
Champions.#FIFAWorldCup pic.twitter.com/h7BTVx8R6A
— FIFA World Cup (@FIFAWorldCup) July 19, 2026
ਮੁੱਖ ਪੁਰਸਕਾਰ ਜੇਤੂਆਂ ਦੀ ਸੂਚੀ
ਵਿਸ਼ਵ ਜੇਤੂ : ਸਪੇਨ
ਉਪ-ਜੇਤੂ : ਅਰਜਨਟੀਨਾ
ਤੀਜਾ ਸਥਾਨ : ਇੰਗਲੈਂਡ
ਗੋਲਡਨ ਬਾਲ (ਸਰਵੋਤਮ ਖਿਡਾਰੀ) : ਰੋਡਰੀ (ਸਪੇਨ)
ਗੋਲਡਨ ਬੂਟ (ਸਭ ਤੋਂ ਵੱਧ ਗੋਲ) : ਕੀਲੀਅਨ ਐਮਬਾਪੇ (ਫਰਾਂਸ) - 10 ਗੋਲ
ਗੋਲਡਨ ਗਲਵ (ਸਰਵੋਤਮ ਗੋਲਕੀਪਰ) : ਉਨਾਈ ਸਿਮੋਨ (ਸਪੇਨ)
ਬੈਸਟ ਯੰਗ ਪਲੇਅਰ : ਪਾਊ ਕੁਬਾਰਸੀ (ਸਪੇਨ)
ਸਿਲਵਰ ਬਾਲ : ਲਿਓਨਲ ਮੈਸੀ (ਅਰਜਨਟੀਨਾ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
